Surah 98 · 8 verses · Dr. Muhamad Habib, Bhai Harpreet Singh, Maulana Wahiduddin Khan
Surah Al-Bayyinah in Panjabi
بِسۡمِ ٱللَّهِ ٱلرَّحۡمَٰنِ ٱلرَّحِيمِ
لَمۡ يَكُنِ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ مُنفَكِّينَ حَتَّىٰ تَأۡتِيَهُمُ ٱلۡبَيِّنَةُ
ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਅਤੇ ਮੁਸ਼ਰਿਕੀਨਾ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਹ ਮੰਨਣ ਵਾਲੇ ਨਹੀਂ। ਜਦੋਂ ਤੱਕ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਨਾ ਆ ਜਾਵੇ।
رَسُولٌ مِّنَ ٱللَّهِ يَتۡلُواْ صُحُفًا مُّطَهَّرَةً
ਅੱਲਾਹ ਵੱਲੋਂ ਇੱਕ ਰਸੂਲ ਜਿਹੜਾ ਪਵਿੱਤਰ ਸਹੀਫੇ (ਗੰਥ) ਪੜ੍ਹਕੇ ਸੁਣਾਵੇ।
وَمَا تَفَرَّقَ ٱلَّذِينَ أُوتُواْ ٱلۡكِتَٰبَ إِلَّا مِنۢ بَعۡدِ مَا جَآءَتۡهُمُ ٱلۡبَيِّنَةُ
ਅਤੇ ਜਿਹੜੇ ਲੋਕ ਕਿਤਾਬ ਵਾਲੇ ਸਨ, ਉਹ ਸਪੱਸ਼ਟ ਪ੍ਰਮਾਣ ਆ ਜਾਣ ਦੇ ਬਾਅਦ ਹੀ ਵੱਖ-ਵੱਖ ਹੋ ਗਏ।
وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ وَيُقِيمُواْ ٱلصَّلَوٰةَ وَيُؤۡتُواْ ٱلزَّكَوٰةَۚ وَذَٰلِكَ دِينُ ٱلۡقَيِّمَةِ
ਹਾਲਾਂਕਿ ਉਨ੍ਹਾਂ ਨੂੰ ਇਹ ਹੀ ਹੁਕਮ ਦਿੱਤਾ ਗਿਆ ਸੀ, ਕਿ ਉਹ ਅੱਲਾਹ ਦੀ ਇਬਾਦਤ ਕਰਨ। ਉਸ ਲਈ ਦੀਨ ਨੂੰ ਇਕਾਗ਼ਰ ਹੋ ਕੇ ਸ਼ੁੱਧ ਕਰ ਦੇਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਅਦਾ ਕਰਨ। ਇਹ ਹੀ ਸੱਚਾ ਦੀਨ ਹੈ।
إِنَّ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ فِي نَارِ جَهَنَّمَ خَٰلِدِينَ فِيهَآۚ أُوْلَٰٓئِكَ هُمۡ شَرُّ ٱلۡبَرِيَّةِ
ਬੇਸ਼ੱਕ ਕਿਤਾਬ ਵਾਲੇ ਅਤੇ ਮੁਸ਼ਰਿਕੀਨਾਂ (ਸ਼ਰੀਕ ਮੰਨਣ ਵਾਲੇ) ਵਿਚੋਂ' ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ, ਉਹ ਨਰਕ ਦੀ ਅੱਗ ਵਿਚ ਪੈਣਗੇ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਲੋਕ ਹੀ ਸਭ ਤੋਂ ਬ਼ੁਰੇ ਜੀਵ ਹਨ।
إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ أُوْلَٰٓئِكَ هُمۡ خَيۡرُ ٱلۡبَرِيَّةِ
ਉਹ ਹੀ ਲੋਕ ਜਿਹੜੇ ਇਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕੰਮ ਕੀਤੇ। ਇਹ ਲੋਕ ਹੀ ਸਭ ਤੋਂ ਚੰਗੇ (ਉੱਤਮ) ਜੀਵ ਹਨ।
جَزَآؤُهُمۡ عِندَ رَبِّهِمۡ جَنَّٰتُ عَدۡنٍ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدًاۖ رَّضِيَ ٱللَّهُ عَنۡهُمۡ وَرَضُواْ عَنۡهُۚ ذَٰلِكَ لِمَنۡ خَشِيَ رَبَّهُۥ
ਉਨ੍ਹਾਂ ਦਾ ਬਦਲਾ ਉਨ੍ਹਾਂ ਦੇ ਰੱਬ ਕੋਲ ਹਮੇਸ਼ਾ ਰਹਿਣ ਵਾਲਾ ਬਾਗ਼ ਹੈ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਨ੍ਹਾਂ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਖੁਸ਼ ਅਤੇ ਉਹ ਅੱਲਾਹ ਤੋਂ ਖੂਸ਼। ਇਹ ਉਸ ਬੰਦੇ ਲਈ ਹੈ, ਜਿਹੜਾ ਆਪਣੇ ਰੱਬ ਤੋਂ ਡਰੇ।
Translation: Dr. Muhamad Habib, Bhai Harpreet Singh, Maulana Wahiduddin Khan.