Surah 94 · 8 verses · Dr. Muhamad Habib, Bhai Harpreet Singh, Maulana Wahiduddin Khan

Surah Ash-Sharh in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

94:1

أَلَمۡ نَشۡرَحۡ لَكَ صَدۡرَكَ

ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ' ਖੋਲ੍ਹ ਦਿੱਤਾ ਹੈ।

94:2

وَوَضَعۡنَا عَنكَ وِزۡرَكَ

ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ।

94:3

ٱلَّذِيٓ أَنقَضَ ظَهۡرَكَ

ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ।

94:4

وَرَفَعۡنَا لَكَ ذِكۡرَكَ

ਅਤੇ ਅਸੀਂ' ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ।

94:5

فَإِنَّ مَعَ ٱلۡعُسۡرِ يُسۡرًا

ਤਾਂ ਔਖ ਦੇ ਨਾਲ ਸੌਖ ਵੀ ਹੈ।

94:6

إِنَّ مَعَ ٱلۡعُسۡرِ يُسۡرًا

ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ।

94:7

فَإِذَا فَرَغۡتَ فَٱنصَبۡ

ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ।

94:8

وَإِلَىٰ رَبِّكَ فَٱرۡغَب

ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ।

Translation: Dr. Muhamad Habib, Bhai Harpreet Singh, Maulana Wahiduddin Khan.