Surah 91 · 15 verses · Dr. Muhamad Habib, Bhai Harpreet Singh, Maulana Wahiduddin Khan

Surah Ash-Shams in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

91:1

وَٱلشَّمۡسِ وَضُحَىٰهَا

ਸੰਹੁ ਹੈ ਸੂਰਜ ਦੀ ਅਤੇ ਉਸ ਦੀ ਧੁੱਪ ਦੀ।

91:2

وَٱلۡقَمَرِ إِذَا تَلَىٰهَا

ਅਤੇ ਚੰਨ ਦੀ ਜਦੋਂ ਉਹ ਸੂਰਜ ਦੇ ਪਿੱਛੇ ਨਿਕਲੇ।

91:3

وَٱلنَّهَارِ إِذَا جَلَّىٰهَا

ਅਤੇ ਦਿਨ ਦੀ, ਜਦੋਂ ਉਹ ਉੱਸ ਨੂੰ ਪ੍ਰਕਾਸ਼ਮਈ ਕਰ ਦੇਵੇ।

91:4

وَٱلَّيۡلِ إِذَا يَغۡشَىٰهَا

ਅਤੇ ਰਾਤ ਦੀ ਜਦੋਂ ਉਹ ਉਸ ਨੂੰ ਛਿਪਾ ਲਵੇ।

91:5

وَٱلسَّمَآءِ وَمَا بَنَىٰهَا

ਅਤੇ ਆਕਾਸ਼ ਦੀ, ਅਤੇ (ਉਸ ਦੀ) ਜਿਸ ਨੇ ਉਸ ਨੂੰ ਪੈਦਾ ਕੀਤਾ।

91:6

وَٱلۡأَرۡضِ وَمَا طَحَىٰهَا

ਅਤੇ ਧਰਤੀ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਫ਼ੈਲਾਇਆ।

91:7

وَنَفۡسٍ وَمَا سَوَّىٰهَا

ਅਤੇ ਜਾਨ ਦੀ ਅਤੇ (ਉਸ ਦੀ) ਜਿਸ ਨੇ ਇਸ ਨੂੰ ਠੀਕ ਕੀਤਾ।

91:8

فَأَلۡهَمَهَا فُجُورَهَا وَتَقۡوَىٰهَا

ਫਿਰ ਇਸ ਨੂੰ ਅਕਲ ਦਿੱਤੀ। ਉਸ ਦੀ ਬੁਰਾਈ ਦੀ ਅਤੇ ਭਲਾਈ ਦੀ।

91:9

قَدۡ أَفۡلَحَ مَن زَكَّىٰهَا

ਸਫ਼ਲ ਹੋਇਆ, ਜਿਸਨੇ ਉਸ (ਰੂਹ) ਨੂੰ ਪਵਿੱਤਰ ਕੀਤਾ।

91:10

وَقَدۡ خَابَ مَن دَسَّىٰهَا

ਅਤੇ ਅਸਫ਼ਲ ਹੋਇਆ, ਜਿਸ ਨੇ ਉਸ ਨੂੰ ਮੈਲਾ ਕੀਤਾ।

91:11

كَذَّبَتۡ ثَمُودُ بِطَغۡوَىٰهَآ

ਸਮੂਦ ਨੇ ਆਪਣੇ ਬਾਗ਼ੀਪੁਣੇ ਕਾਰਣ ਝੁਠਲਾਇਆ।

91:12

إِذِ ٱنۢبَعَثَ أَشۡقَىٰهَا

ਜਦੋਂ ਉਨ੍ਹਾਂ ਵਿਚੋਂ ਇੱਕ ਬਹੁਤ ਮੰਦਭਾਗਾ ਉੱਠ ਖੜ੍ਹਾ ਹੋਇਆ।

91:13

فَقَالَ لَهُمۡ رَسُولُ ٱللَّهِ نَاقَةَ ٱللَّهِ وَسُقۡيَٰهَا

ਤਾਂ ਅੱਲਾਹ ਦੇ ਰਸੂਲ ਨੇ ਉਨ੍ਹਾਂ ਨੂੰ ਆਖਿਆ, ਕਿ ਅੱਲਾਹ ਦੀ ਊਠਨੀ ਅਤੇ ਉਸ ਦੇ ਪਾਣੀ ਪੀਣ ਤੋਂ ਸਾਵਧਾਨ ਹੋ ਜਾਵੋ।

91:14

فَكَذَّبُوهُ فَعَقَرُوهَا فَدَمۡدَمَ عَلَيۡهِمۡ رَبُّهُم بِذَنۢبِهِمۡ فَسَوَّىٰهَا

ਤਾਂ ਉਨ੍ਹਾਂ ਨੇ ਉਸ ਨੂੰ ਝੁਠਲਾਇਆ, ਫਿਰ ਊਠਨੀ ਨੂੰ ਮਾਰ ਦਿੱਤਾ। ਫਿਰ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੇ ਪਾਪਾਂ ਦੇ ਕਾਰਨ ਉਨ੍ਹਾਂ ਤੇ ਆਫ਼ਤ ਭੇਜੀ। ਫਿਰ ਸਾਰਿਆਂ ਨੂੰ ਤਬਾਹ ਕਰ ਦਿੱਤਾ। ਫਿਰ ਸਭ ਨੂੰ ਬ਼ਰਾਬ਼ਰ ਕਰ ਦਿੱਤਾ।

91:15

وَلَا يَخَافُ عُقۡبَٰهَا

ਉਹ ਨਹੀਂ ਡਰਦਾ, ਕਿ ਉਸ ਤੋਂ ਪਿਛੋਂ ਕੀ ਹੋਵੇਗਾ।

Translation: Dr. Muhamad Habib, Bhai Harpreet Singh, Maulana Wahiduddin Khan.