Surah 7 · 206 verses · Dr. Muhamad Habib, Bhai Harpreet Singh, Maulana Wahiduddin Khan

Surah Al-A'raf in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

7:1

الٓمٓصٓ

ਅਲਿਫ. ਲਾਮ. ਮੀਮ. ਸਾਦ

7:2

كِتَٰبٌ أُنزِلَ إِلَيۡكَ فَلَا يَكُن فِي صَدۡرِكَ حَرَجٌ مِّنۡهُ لِتُنذِرَ بِهِۦ وَذِكۡرَىٰ لِلۡمُؤۡمِنِينَ

(ਹੇ ਮੁਹੰਮਦ!) ਇਹ ਕਿਤਾਬ ਜਿਹੜੀ ਤੁਹਾਡੇ ਉੱਤੇ ਉਤਾਰੀ ਗਈ ਹੈ, ਇਸ ਤੋਂ ਤੁਹਾਡਾ ਹਿਰਦਾ ਤੰਗ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਸੀਂ ਇਸ ਰਾਹੀਂ ਲੋਕਾਂ ਨੂੰ ਸੁਚੇਤ ਕਰੋ ਅਤੇ ਇਹ ਈਮਾਨ ਵਾਲਿਆਂ ਲਈ ਨਸੀਹਤ ਹੈ।

7:3

ٱتَّبِعُواْ مَآ أُنزِلَ إِلَيۡكُم مِّن رَّبِّكُمۡ وَلَا تَتَّبِعُواْ مِن دُونِهِۦٓ أَوۡلِيَآءَۗ قَلِيلًا مَّا تَذَكَّرُونَ

ਜਿਹੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਪਰ ਉਤਰਿਆ ਹੈ, ਇਸ ਦਾ ਪਾਲਣ ਕਰੋ ਅਤੇ ਇਸ ਤੋਂ' ਬਿਨ੍ਹਾਂ ਕਿਸੇ ਹੋਰ ਸਰਪ੍ਰਸਤਾਂ ਦੀ ਆਗਿਆ ਦਾ ਪਾਲਣ ਨਾ ਕਰੋ। ਤੁਸੀਂ ਬਹੁਤ ਹੀ ਘੱਟ ਉਪਦੇਸ਼ ਮੰਨਦੇ ਹੋ।

7:4

وَكَم مِّن قَرۡيَةٍ أَهۡلَكۡنَٰهَا فَجَآءَهَا بَأۡسُنَا بَيَٰتًا أَوۡ هُمۡ قَآئِلُونَ

ਅਤੇ ਹੋਰ ਕਿੰਨੀਆਂ ਹੀ ਬਸਤੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਉੱਪਰ ਸਾਡਾ ਕਹਿਰ ਰਾਤ ਨੂੰ ਆ ਪੁੱਜਾ ਜਾਂ ਦੁਪਹਿਰ ਨੂੰ, ਜਦੋਂ ਉਹ ਅਰਾਮ ਕਰ ਰਹੇ ਸਨ।

7:5

فَمَا كَانَ دَعۡوَىٰهُمۡ إِذۡ جَآءَهُم بَأۡسُنَآ إِلَّآ أَن قَالُوٓاْ إِنَّا كُنَّا ظَٰلِمِينَ

ਫਿਰ ਜਦੋਂ ਸਾਡੀ ਤਾੜਨਾ ਉਨ੍ਹਾਂ ਉੱਪਰ ਆਈ ਤਾਂ ਉਹ ਇਸ ਤੋਂ ਬਿਨਾਂ ਕੁਝ ਨਾ ਕਹਿ ਸਕੇ ਕਿ ਅਸਲ ਵਿਚ ਅਸੀਂ ਜ਼ਾਲਿਮ ਸੀ।

7:6

فَلَنَسۡـَٔلَنَّ ٱلَّذِينَ أُرۡسِلَ إِلَيۡهِمۡ وَلَنَسۡـَٔلَنَّ ٱلۡمُرۡسَلِينَ

ਅਸੀਂ ਉਨ੍ਹਾਂ ਲੋਕਾਂ ਨੂੰ ਜ਼ਰੂਰ ਪੁੱਛਣਾ ਹੈ, ਜਿਨ੍ਹਾਂ ਪਾਸ ਰਸੂਲ ਭੇਜੇ ਗਏ ਸਨ ਅਤੇ ਅਸੀਂ ਜ਼ਰੂਰ ਰਸੂਲਾਂ ਤੋਂ ਪੁੱਛਣਾ ਹੈ।

7:7

فَلَنَقُصَّنَّ عَلَيۡهِم بِعِلۡمٍۖ وَمَا كُنَّا غَآئِبِينَ

ਫਿਰ ਅਸੀਂ ਉਨ੍ਹਾਂ ਦੇ ਸਾਹਮਣੇ ਆਪਣੇ ਗਿਆਨ ਦੇ ਨਾਲ ਸਾਰਾ ਕੁਝ ਵਖਿਆਣ ਕਰ ਦੇਵਾਂਗੇ ਅਤੇ ਅਸੀਂ ਕਿਤੇ ਗਾਇਬ ਤਾਂ ਨਹੀਂ ਸੀ

7:8

وَٱلۡوَزۡنُ يَوۡمَئِذٍ ٱلۡحَقُّۚ فَمَن ثَقُلَتۡ مَوَٰزِينُهُۥ فَأُوْلَٰٓئِكَ هُمُ ٱلۡمُفۡلِحُونَ

ਉਸ ਦਿਨ ਕੇਵਲ ਸੱਚ ਹੀ ਭਾਰੀ ਹੋਵੇਗਾ ਇਸ ਲਈ ਜਿਨ੍ਹਾਂ ਦੇ ਅਮਲ (ਚੰਗੇ) ਭਾਰੀ ਹੋਣਗੇ ਉਹ ਹੀ ਲੋਕ ਸਫ਼ਲ ਕਰਾਰ ਦਿੱਤੇ ਜਾਣਗੇ।

7:9

وَمَنۡ خَفَّتۡ مَوَٰزِينُهُۥ فَأُوْلَٰٓئِكَ ٱلَّذِينَ خَسِرُوٓاْ أَنفُسَهُم بِمَا كَانُواْ بِـَٔايَٰتِنَا يَظۡلِمُونَ

ਅਤੇ ਜਿਨ੍ਹਾਂ ਲੋਕਾਂ ਦੇ ਭਾਰ ਹੌਲੇ ਹੋਣਗੇ ਉਹ ਲੌਕ ਹੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ। ਕਿਉਂਕਿ ਉਹ ਸਾਡੀਆਂ ਆਇਤਾਂ ਦੇ ਨਾਲ ਬੇਇਨਸਾਫ਼ੀ ਕਰਦੇ ਸੀ।

7:10

وَلَقَدۡ مَكَّنَّٰكُمۡ فِي ٱلۡأَرۡضِ وَجَعَلۡنَا لَكُمۡ فِيهَا مَعَٰيِشَۗ قَلِيلًا مَّا تَشۡكُرُونَ

ਅਤੇ ਅਸੀਂ ਤੁਹਾਨੂੰ ਧਰਤੀ ਉੱਪਰ ਥਾਂ ਦਿੱਤੀ ਅਤੇ ਅਸੀਂ ਤੁਹਾਡੇ ਲਈ ਇਸ ਵਿਚ ਜੀਵਨ ਜਿਊਣ ਲਈ ਸਮਾਨ ਰੱਖਿਆ। ਪਰੰਤੂ ਤੁਸੀਂ ਬਹੁਤ ਹੀ ਘੱਟ ਸ਼ੁਕਰ ਕਰਦੇ ਹੋ।

7:11

وَلَقَدۡ خَلَقۡنَٰكُمۡ ثُمَّ صَوَّرۡنَٰكُمۡ ثُمَّ قُلۡنَا لِلۡمَلَٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ لَمۡ يَكُن مِّنَ ٱلسَّٰجِدِينَ

ਅਤੇ ਅਸੀਂ' ਤੁਹਾਨੂੰ ਪੈਦਾ ਕੀਤਾ ਫਿਰ ਅਸੀਂ ਤੁਹਾਡਾ ਰੂਪ ਬਣਾਇਆ। ਫਿਰ ਫ਼ਰਿਸ਼ਤਿਆ ਨੂੰ ਕਿਹਾ ਕਿ ਆਦਮ ਨੂੰ ਪ੍ਰਣਾਮ ਕਰੋ ਇਸ ਲਈ ਉਨ੍ਹਾਂ ਨੇ ਸਿਜਦਾ ਕੀਤਾ। ਪਰੰਤੂ ਇਹ ਇਬਲੀਸ ਸਿਜਦਾ ਕਰਨ ਵਾਲਿਆਂ ਵਿਚ ਸ਼ਾਮਲ ਨਾ ਹੋਇਆ।

7:12

قَالَ مَا مَنَعَكَ أَلَّا تَسۡجُدَ إِذۡ أَمَرۡتُكَۖ قَالَ أَنَا۠ خَيۡرٌ مِّنۡهُ خَلَقۡتَنِي مِن نَّارٍ وَخَلَقۡتَهُۥ مِن طِينٍ

ਅੱਲਾਹ ਨੇ ਕਿਹਾ, ਕਿ ਤੈਨੂੰ ਕਿਸ ਚੀਜ਼ ਨੇ ਸਿਜਦਾ ਕਰਨ ਤੋਂ ਰੋਕਿਆ ਜਦੋਂ, ਕਿ ਮੈਂ ਤੈਨੂੰ ਹੁਕਮ ਦਿੱਤਾ ਸੀ। ਇਬਲੀਸ ਨੇ ਕਿਹਾ “ਮੈਂ ਇਸ ਤੋਂ ਚੰਗਾ ਹਾਂ”। ਤੂੰ ਮੈਨੂੰ ਅੱਗ ਤੋਂ ਬਣਾਇਆ ਹੈ ਅਤੇ ਆਦਮ ਨੂੰ ਮਿੱਟੀ ਤੋਂ।

7:13

قَالَ فَٱهۡبِطۡ مِنۡهَا فَمَا يَكُونُ لَكَ أَن تَتَكَبَّرَ فِيهَا فَٱخۡرُجۡ إِنَّكَ مِنَ ٱلصَّٰغِرِينَ

ਅੱਲਾਹ ਨੇ ਆਖਿਆ 'ਤੂੰ ਉੱਤਰ ਜਾ ਇੱਥੋਂ”। ਤੈਨੂੰ ਇਹ ਅਧਿਕਾਰ ਨਹੀਂ ਕਿ ਤੂੰ ਹੰਕਾਰ ਕਰੇ। ਇਸ ਲਈ ਨਿਕਲ ਜਾ ਇੱਥੋਂ, ਯਕੀਨਨ ਤੂੰ ਜ਼ਲੀਲ ਹੈ””।

7:14

قَالَ أَنظِرۡنِيٓ إِلَىٰ يَوۡمِ يُبۡعَثُونَ

ਇਬਲੀਸ ਨੇ ਕਿਹਾ “ਮੈਨੂੰ ਉਸ ਦਿਨ ਤੱਕ ਮੌਕਾ ਦੇ ਜਦੋਂ ਇਹ ਸਾਰੇ ਲੋਕ ਉਠਾਏ ਜਾਣਗੇ `।

7:15

قَالَ إِنَّكَ مِنَ ٱلۡمُنظَرِينَ

ਅੱਲਾਹ ਨੇ ਕਿਹਾ “ਤੈਨੂੰ ਮੌਕਾ ਦਿੱਤਾ ਜਾਂਦਾ ਹੈ

7:16

قَالَ فَبِمَآ أَغۡوَيۡتَنِي لَأَقۡعُدَنَّ لَهُمۡ صِرَٰطَكَ ٱلۡمُسۡتَقِيمَ

ਇਬਲੀਸ ਨੇ ਕਿਹਾ “ਕਿਉਂਕਿ ਤੂੰ ਮੈਨੂੰ ਭਟਕਾਇਆ ਹੈ, ਮੈਂ ਵੀ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇਰੇ ਸਿੱਧੇ ਰਾਹ ਤੇ ਬੈਠਾਂਗਾ`।

7:17

ثُمَّ لَأٓتِيَنَّهُم مِّنۢ بَيۡنِ أَيۡدِيهِمۡ وَمِنۡ خَلۡفِهِمۡ وَعَنۡ أَيۡمَٰنِهِمۡ وَعَن شَمَآئِلِهِمۡۖ وَلَا تَجِدُ أَكۡثَرَهُمۡ شَٰكِرِينَ

(ਫਿਰ ਉਨ੍ਹਾਂ ਦੇ ਸਾਹਮਣੇ ਤੋਂ ਉਨ੍ਹਾਂ ਦੇ ਪਿੱਛੇ ਤੋਂ, ਸੱਜੇ ਪਾਸੇ ਤੋਂ ਅਤੇ ਖੱਬੇ ਪਾਸੇ ਤੋਂ ਆਵਾਂਗਾ ਉਨ੍ਹਾਂ ਨੂੰ ਭਟਕਾਵਾਂਗਾਂ) ਫਿਰ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸ਼ੁਕਰ ਗੁਜ਼ਾਰ ਨਹੀਂ ਵੇਖੌਗੇ।

7:18

قَالَ ٱخۡرُجۡ مِنۡهَا مَذۡءُومًا مَّدۡحُورًاۖ لَّمَن تَبِعَكَ مِنۡهُمۡ لَأَمۡلَأَنَّ جَهَنَّمَ مِنكُمۡ أَجۡمَعِينَ

ਅੱਲਾਹ ਨੇ ਕਿਹਾ “ਨਿਕਲ ਏਥੋਂ ਜ਼ਲੀਲ! ” ਜਿਹੜਾ ਕੋਈ ਤੇਰੇ ਦੱਸੇ ਅਨੁਸਾਰ ਚੱਲੇਗਾ ਮੈ' ਉਨ੍ਹਾਂ ਨੂੰ ਤੇਰੇ ਸਹਿਤ (ਨਰਕਾਂ ਵਿਚ ਸੁੱਟ ਕੇ) ਨਰਕ ਨੂੰ ਭਰ ਦੇਵਾਂਗਾ। ““

7:19

وَيَٰٓـَٔادَمُ ٱسۡكُنۡ أَنتَ وَزَوۡجُكَ ٱلۡجَنَّةَ فَكُلَا مِنۡ حَيۡثُ شِئۡتُمَا وَلَا تَقۡرَبَا هَٰذِهِ ٱلشَّجَرَةَ فَتَكُونَا مِنَ ٱلظَّٰلِمِينَ

ਅਤੇ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿਚ ਰਹੋਂ ਅਤੇ ਜਿੱਥੋਂ ਚਾਹੋਂ ਖਾਓ। ਪਰ ਇਸ ਦਰੱਖਤ ਦੇ ਕੋਲ ਨਾ ਜਾਣਾ ਨਹੀਂ ਤਾਂ ਤੁਸੀਂ ਪਾਪ ਕਰਨ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।

7:20

فَوَسۡوَسَ لَهُمَا ٱلشَّيۡطَٰنُ لِيُبۡدِيَ لَهُمَا مَا وُۥرِيَ عَنۡهُمَا مِن سَوۡءَٰتِهِمَا وَقَالَ مَا نَهَىٰكُمَا رَبُّكُمَا عَنۡ هَٰذِهِ ٱلشَّجَرَةِ إِلَّآ أَن تَكُونَا مَلَكَيۡنِ أَوۡ تَكُونَا مِنَ ٱلۡخَٰلِدِينَ

ਫਿਰ ਸੈਤਾਨ ਨੇ ਦੋਵਾਂ ਨੂੰ ਗੁੰਮਰਾਹ ਕੀਤਾ ਤਾਂ ਕਿ ਉਹ ਖੋਲ੍ਹ ਦੇਵੇ ਉਨ੍ਹਾਂ ਦੇ ਉਹ ਸ਼ਰਮ ਦੇ ਥਾਂ (ਗੁਪਤ ਅੰਗ) ਜਿਹੜੇ ਉਨ੍ਹਾਂ ਲਈ ਢੱਕੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਰੱਬ ਨੇ ਤੁਹਾਨੂੰ ਇਸ ਦਰੱਖ਼ਤ ਤੋਂ ਸਿਰਫ਼ ਇਸ ਲਈ ਰੋਕਿਆ ਹੈ ਕਿ ਕਿਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਵੋ ਜਾਂ ਅਮਰ ਨਾ ਹੋ ਜਾਵੋਂ।

7:21

وَقَاسَمَهُمَآ إِنِّي لَكُمَا لَمِنَ ٱلنَّٰصِحِينَ

ਅਤੇ ਉਸਨੇ [ਅੱਲ੍ਹਾ ਦੀ] ਸਹੁੰ ਖਾ ਕੇ ਕਿਹਾ, "ਸੱਚਮੁੱਚ ਮੈਂ ਇਮਾਨਦਾਰ ਸਲਾਹਕਾਰਾਂ ਵਿੱਚੋਂ ਤੁਹਾਡੇ ਲਈ ਹਾਂ

7:22

فَدَلَّىٰهُمَا بِغُرُورٍۚ فَلَمَّا ذَاقَا ٱلشَّجَرَةَ بَدَتۡ لَهُمَا سَوۡءَٰتُهُمَا وَطَفِقَا يَخۡصِفَانِ عَلَيۡهِمَا مِن وَرَقِ ٱلۡجَنَّةِۖ وَنَادَىٰهُمَا رَبُّهُمَآ أَلَمۡ أَنۡهَكُمَا عَن تِلۡكُمَا ٱلشَّجَرَةِ وَأَقُل لَّكُمَآ إِنَّ ٱلشَّيۡطَٰنَ لَكُمَا عَدُوٌّ مُّبِينٌ

ਇਸ ਲਈ ਉਸਨੇ ਉਨ੍ਹਾਂ ਨੂੰ ਧੋਖਾ ਦੇ ਕੇ, ਉਨ੍ਹਾਂ ਨੂੰ ਡਿੱਗਣ ਲਈ ਮਜਬੂਰ ਕਰ ਦਿੱਤਾ. ਅਤੇ ਜਦੋਂ ਉਨ੍ਹਾਂ ਨੇ ਰੁੱਖ ਦਾ ਚੱਖਿਆ, ਤਾਂ ਉਨ੍ਹਾਂ ਦੇ ਨਿਜੀ ਅੰਗ ਉਨ੍ਹਾਂ ਲਈ ਸਪੱਸ਼ਟ ਹੋ ਗਏ, ਅਤੇ ਉਹ ਆਪਣੇ ਆਪ ਨੂੰ ਫਿਰਦੌਸ ਦੇ ਪੱਤਿਆਂ ਤੋਂ ਬੰਨ੍ਹਣ ਲੱਗੇ. ਅਤੇ ਉਨ੍ਹਾਂ ਦੇ ਪ੍ਰਭੂ ਨੇ ਉਨ੍ਹਾਂ ਨੂੰ ਬੁਲਾਇਆ," ਮੈਂ ਤੁਹਾਨੂੰ ਉਸ ਰੁੱਖ ਤੋਂ ਨਹੀਂ ਰੋਕਦਾ ਅਤੇ ਤੁਹਾਨੂੰ ਦੱਸਦਾ ਹਾਂ ਕਿ ਸ਼ੈਤਾਨ ਤੁਹਾਡੇ ਲਈ ਇਕ ਸਾਫ ਦੁਸ਼ਮਣ ਹੈ

7:23

قَالَا رَبَّنَا ظَلَمۡنَآ أَنفُسَنَا وَإِن لَّمۡ تَغۡفِرۡ لَنَا وَتَرۡحَمۡنَا لَنَكُونَنَّ مِنَ ٱلۡخَٰسِرِينَ

ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਅਸੀਂ ਆਪਣੇ ਆਪ ਉੱਪਰ ਜ਼ੁਲਮ ਕੀਤਾ ਹੈ ਅਤੇ ਜੇਕਰ ਤੂੰ ਸਾਨੂੰ ਮੁਆਫ਼ ਨਾ ਕੀਤਾ ਅਤੇ ਸਾਡੇ ਉੱਪਰ ਰਹਿਮਤ ਨਾ ਕੀਤੀ ਤਾਂ ਅਸੀਂ ਘਾਟਾ ਖਾਣ ਵਾਲਿਆਂ ਵਿਚ ਸ਼ਾਮਿਲ ਹੋ ਜਾਵਾਂਗੇ।

7:24

قَالَ ٱهۡبِطُواْ بَعۡضُكُمۡ لِبَعۡضٍ عَدُوٌّۖ وَلَكُمۡ فِي ٱلۡأَرۡضِ مُسۡتَقَرٌّ وَمَتَٰعٌ إِلَىٰ حِينٍ

ਅੱਲਾਹ ਨੇ ਕਿਹਾ “ਉਤਰੋਂ, ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਰਹੋਗੇ ਅਤੇ ਤੁਹਾਡੇ ਲਈ ਧਰਤੀ ਉੱਪਰ ਇੱਕ ਖਾਸ ਸਮੇਂ ਤੱਕ ਟਿਕਾਣਾ ਅਤੇ ਲਾਭ (ਜਿੰਦਗੀ ਜਿਊਣ ਦਾ ਸਮਾਨ) ਤਿਆਰ ਹੈ। “

7:25

قَالَ فِيهَا تَحۡيَوۡنَ وَفِيهَا تَمُوتُونَ وَمِنۡهَا تُخۡرَجُونَ

ਅੱਲਾਹ ਨੇ ਕਿਹਾ ਕਿ ਇਸੇ ਵਿਚ ਤੁਸੀਂ ਜੀਵੋਗੇ ਅਤੇ ਇਸੇ ਵਿਚ ਮਰੋਗੇ ਅਤੇ ਇਸੇ ਵਿੱਚੋਂ (ਕਿਆਮਤ ਦੇ ਦਿਨ ਜਿਉਂਦੇ) ਕੱਢੇ ਜਾਉਗੇ।

7:26

يَٰبَنِيٓ ءَادَمَ قَدۡ أَنزَلۡنَا عَلَيۡكُمۡ لِبَاسًا يُوَٰرِي سَوۡءَٰتِكُمۡ وَرِيشًاۖ وَلِبَاسُ ٱلتَّقۡوَىٰ ذَٰلِكَ خَيۡرٌۚ ذَٰلِكَ مِنۡ ءَايَٰتِ ٱللَّهِ لَعَلَّهُمۡ يَذَّكَّرُونَ

ਹੇ ਆਦਮ ਦੀ ਔਲਾਦ! ਅਸੀਂ ਤੁਹਾਡੇ ਉੱਪਰ ਪਹਿਰਾਵਾ ਉਤਾਰਿਆ ਹੈ, ਤਾਂ ਕਿ ਤੁਹਾਡੇ ਸਰੀਰ ਦੇ ਗੁਪਤ ਅੰਗਾਂ ਨੂੰ ਢੱਕੇ ਅਤੇ ਤੁਹਾਡਾ ਸਰੀਰ ਸੁੰਦਰ ਦਿਖੇ। ਅਤੇ ਜਿਹੜਾ ਪ੍ਰਹੇਜ਼ਗਾਰੀ ਦਾ ਪਹਿਰਾਵਾ ਹੈ। ਉਹ ਇਸ ਤੋਂ ਵੀ ਵਧੀਆ ਹੈ। ਇਹ ਅੱਲਾਹ ਦੀਆਂ ਆਇਤਾਂ ਹਨ ਤਾਂ ਕਿ ਲੋਕ ਇਨ੍ਹਾਂ ਦਾ ਚਿੰਤਨ ਕਰਨ।

7:27

يَٰبَنِيٓ ءَادَمَ لَا يَفۡتِنَنَّكُمُ ٱلشَّيۡطَٰنُ كَمَآ أَخۡرَجَ أَبَوَيۡكُم مِّنَ ٱلۡجَنَّةِ يَنزِعُ عَنۡهُمَا لِبَاسَهُمَا لِيُرِيَهُمَا سَوۡءَٰتِهِمَآۚ إِنَّهُۥ يَرَىٰكُمۡ هُوَ وَقَبِيلُهُۥ مِنۡ حَيۡثُ لَا تَرَوۡنَهُمۡۗ إِنَّا جَعَلۡنَا ٱلشَّيَٰطِينَ أَوۡلِيَآءَ لِلَّذِينَ لَا يُؤۡمِنُونَ

ਹੇ ਆਦਮ ਦੀ ਔਲਾਦ! ਸੈਤਾਨ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ। ਜਿਵੇਂ ਤੁਹਾਡੇ ਮਾਂ-ਬਾਪ ਨੂੰ ਜੰਨਤ ਵਿਚੋਂ ਕੱਢਵਾਇਆ ਸੀ। ਉਸ ਨੇ ਉਨ੍ਹਾਂ ਦੇ ਕੱਪੜੇ ਉਤਰਵਾਏ ਤਾਂ ਕਿ ਉਹੂਨਾਂ ਨੂੰ ਉਨ੍ਹਾਂ ਦੇ ਸਾਹਮਣੇ ਨਿਰਵਸਤਰ ਕਰ ਦੇਵੇ। ਉਹ ਅਤੇ ਉਸ ਦੇ ਸਾਥੀ ਤੁਹਾਨੂੰ ਅਜਿਹੀ ਥਾਂ ਤੋਂ ਦੇਖਦੇ ਹਨ ਜਿੱਥੋਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕਦੇ ਅਸੀਂ ਸ਼ੈਤਾਨਾਂ ਨੂੰ ਉਨ੍ਹਾਂ ਲੋਕਾਂ ਦਾ ਮਿੱਤਰ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।

7:28

وَإِذَا فَعَلُواْ فَٰحِشَةً قَالُواْ وَجَدۡنَا عَلَيۡهَآ ءَابَآءَنَا وَٱللَّهُ أَمَرَنَا بِهَاۗ قُلۡ إِنَّ ٱللَّهَ لَا يَأۡمُرُ بِٱلۡفَحۡشَآءِۖ أَتَقُولُونَ عَلَى ٱللَّهِ مَا لَا تَعۡلَمُونَ

ਅਤੇ ਜਦੋਂ ਉਹ ਕੋਈ ਅਸ਼ੀਲਲਤਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਆਪਣੇ ਵੱਡਿਆਂ ਨੂੰ ਇਸੇ ਤਰ੍ਹਾਂ ਕਰਦੇ ਹੋਏ ਵੇਖਿਆ ਹੈ ਅਤੇ ਅੱਲਾਹ ਨੇ ਸਾਨੂੰ ਇਸੇ ਦਾ ਹੁਕਮ ਦਿੱਤਾ ਹੈ। ਆਖੋਂ, ਅੱਲਾਹ ਕਦੇ ਵੀ ਬੂਰੇ ਕੰਮਾਂ ਲਈ ਹੁਕਮ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਨੂੰ ਉਸ ਗੱਲ ਨਾਲ ਜੋੜਦੇ ਹੋ ਜਿਸ ਦੀ ਤੁਹਾਨੂੰ ਕੋਈ ਸਮਝ ਨਹੀਂ।

7:29

قُلۡ أَمَرَ رَبِّي بِٱلۡقِسۡطِۖ وَأَقِيمُواْ وُجُوهَكُمۡ عِندَ كُلِّ مَسۡجِدٍ وَٱدۡعُوهُ مُخۡلِصِينَ لَهُ ٱلدِّينَۚ كَمَا بَدَأَكُمۡ تَعُودُونَ

ਆਖੋ ਕਿ ਮੇਰੇ ਰੱਬ ਨੇ ਇਨਸਾਫ਼ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਹ ਕਿ ਹਰੇਕ ਨਮਾਜ ਵੇਲੇ ਆਪਣਾ ਮੂੰਹ ਸਿੱਧਾ ਰੱਖੋਂ ਅਤੇ ਉਸ (ਅੱਲਾਹ) ਨੂੰ ਹੀ ਪੁਕਾਰੋ, ਉਸੇ ਦੇ ਦੀਨ ਨੂੰ ਖਾਲਿਸ ਸਕਦੇ ਹੋਏ। ਜਿਸ ਤਰ੍ਹਾਂ ਉਸ ਨੇ ਤੁਹਾਨੂੰ ਪਹਿਲਾਂ ਪੈਦਾ ਕੀਤਾ ਉਸੇ ਤਰ੍ਹਾਂ ਤੁਸੀਂ ਦੁਬਾਰਾ ਪੈਦਾ ਕੀਤੇ ਜਾਵੋਗੇ।

7:30

فَرِيقًا هَدَىٰ وَفَرِيقًا حَقَّ عَلَيۡهِمُ ٱلضَّلَٰلَةُۚ إِنَّهُمُ ٱتَّخَذُواْ ٱلشَّيَٰطِينَ أَوۡلِيَآءَ مِن دُونِ ٱللَّهِ وَيَحۡسَبُونَ أَنَّهُم مُّهۡتَدُونَ

ਇੱਕ ਵਰਗ ਨੂੰ ਉਸ ਨੇ ਚੰਗਾ ਰਾਹ ਦਿਖਾ ਦਿੱਤਾ ਅਤੇ ਇੱਕ ਵਰਗ ਅਜਿਹਾ ਹੈ ਕਿ ਉਸ ਉੱਪਰ ਗੁੰਮਰਾਹੀ ਸਾਬਤ ਹੋ ਚੁੱਕੀ ਹੈ। ਉਨ੍ਹਾਂ ਨੇ ਅੱਲਾਹ ਨੂੰ ਛੱਡ ਕੇ ਸੈਤਾਨਾਂ ਨੂੰ ਆਪਣਾ ਯਾਰ ਬਣਾ ਲਿਆ ਹੈ ਅਤੇ ਸਮਝਦੇ ਹਨ ਕਿ ਉਹ ਠੀਕ ਰਾਹ ਤੇ ਹਨ।

7:31

يَٰبَنِيٓ ءَادَمَ خُذُواْ زِينَتَكُمۡ عِندَ كُلِّ مَسۡجِدٍ وَكُلُواْ وَٱشۡرَبُواْ وَلَا تُسۡرِفُوٓاْۚ إِنَّهُۥ لَا يُحِبُّ ٱلۡمُسۡرِفِينَ

ਹੇ ਆਦਮ ਦੀ ਔਲਾਦ! ਹਰੇਕ ਨਮਾਜ਼ ਦੇ ਸਮੇਂ ਆਪਣੇ ਕੱਪੜੇ ਪਹਿਨੋ ਅਤੇ ਖਾਉ-ਪੀਉਂ। ਹੱਦਾਂ ਦਾ ਉਲੰਘਣ ਨਾ ਕਰੋ। ਬੇਸ਼ੱਕ ਅੱਲਾਹ ਹੱਦਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

7:32

قُلۡ مَنۡ حَرَّمَ زِينَةَ ٱللَّهِ ٱلَّتِيٓ أَخۡرَجَ لِعِبَادِهِۦ وَٱلطَّيِّبَٰتِ مِنَ ٱلرِّزۡقِۚ قُلۡ هِيَ لِلَّذِينَ ءَامَنُواْ فِي ٱلۡحَيَوٰةِ ٱلدُّنۡيَا خَالِصَةً يَوۡمَ ٱلۡقِيَٰمَةِۗ كَذَٰلِكَ نُفَصِّلُ ٱلۡأٓيَٰتِ لِقَوۡمٍ يَعۡلَمُونَ

ਆਖੋਂ, ਅੱਲਾਹ ਦੀਆਂ ਖਾਣ- ਪੀਣ ਦੀਆਂ ਵਸਤੂਆਂ ਜਿਹੜੀਆਂ ਉਸਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਅਤੇ ਸੁੰਦਰਤਾ ਨੂੰ ਕਿਸ ਨੇ ਹਰਾਮ ਕੀਤਾ। ਆਖੋ, ਉਹ ਸੰਸਾਰਿਕ ਜੀਵਨ ਵਿਚ ਵੀ ਵਿਸ਼ਵਾਸ ਰੱਖਣ ਵਾਲਿਆ ਲਈ ਹੈ ਅਤੇ ਪ੍ਰਲੋਕ ਵਿਚ ਤਾਂ ਉਹ ਵਿਸ਼ੇਸ਼ ਰੂਪ ਵਿਚ ਉਨ੍ਹਾਂ ਲਈ ਹੀ ਹੋਣਗੀਆਂ। ਇਸ ਤਰ੍ਹਾਂ ਅਸੀਂ ਆਪਣੀਆਂ ਆਇਤਾਂ ਨੂੰ ਉਨ੍ਹਾਂ ਲੋਕਾਂ ਲਈ ਖੌਲ੍ਹ ਕੇ ਵਰਨਣ ਕਰਦੇ ਹਾਂ, ਜਿਹੜੇ ਜਾਨਣਾ ਚਾਹੁੰਦੇ ਹਨ।

7:33

قُلۡ إِنَّمَا حَرَّمَ رَبِّيَ ٱلۡفَوَٰحِشَ مَا ظَهَرَ مِنۡهَا وَمَا بَطَنَ وَٱلۡإِثۡمَ وَٱلۡبَغۡيَ بِغَيۡرِ ٱلۡحَقِّ وَأَن تُشۡرِكُواْ بِٱللَّهِ مَا لَمۡ يُنَزِّلۡ بِهِۦ سُلۡطَٰنًا وَأَن تَقُولُواْ عَلَى ٱللَّهِ مَا لَا تَعۡلَمُونَ

ਆਖੋ, ਮੇਰੇ ਰੱਬ ਨੇ ਤਾਂ ਸਿਰਫ਼ ਅਸ਼ਲੀਲ ਗੱਲਾਂ ਨੂੰ ਹਰਾਮ ਠਹਿਰਾਇਆ ਹੈ। ਭਾਵੇਂ ਉਹ ਖੁੱਲ੍ਹੀਆਂ ਹੋਣ ਜਾਂ ਛੁਪੀਆਂ ਹੋਈਆਂ ਹੋਣ। ਪਾਪ ਅਤੇ ਜ਼ਿਆਦਾਤਰ ਅੱਤਿਆਚਾਰਾਂ ਨੂੰ ਅਤੇ ਇਸ ਗੱਲ ਨੂੰ ਵੀ ਕਿ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਠਹਿਰਾਓ, ਜਿਸ ਦਾ ਉਸ ਨੇ ਕੋਈ ਸਬੂਤ ਨਹੀਂ ਉਤਾਰਿਆ ਅਤੇ ਇਹ ਕਿ ਤੁਸੀਂ ਅੱਲਾਹ ਨਾਲ ਅਜਿਹੀਆਂ ਗੱਲਾਂ ਜੋੜੋ, ਜਿਸ ਦਾ ਤੁਸੀਂ ਗਿਆਨ ਨਹੀ' ਰੱਖਦੇ।

7:34

وَلِكُلِّ أُمَّةٍ أَجَلٌۖ فَإِذَا جَآءَ أَجَلُهُمۡ لَا يَسۡتَأۡخِرُونَ سَاعَةً وَلَا يَسۡتَقۡدِمُونَ

ਅਤੇ ਹਰੇਕ ਵਰਗ ਦੇ ਲਈ ਇਕ ਸਮਾਂ ਨਿਸ਼ਚਿਤ ਹੈ। ਫਿਰ ਜਦੋਂ ਉਨ੍ਹਾਂ ਦਾ ਸਮਾਂ ਆ ਜਾਵੇਗਾ ਤਾਂ ਉਹ ਨਾ ਇੱਕ ਘੜੀ ਪਿੱਛੇ ਹੱਟ ਸਕਣਗੇ ਅਤੇ ਨਾ ਇੱਕ ਘੜੀ ਅੱਗੇ ਵੱਧ ਸਕਣਗੇ।

7:35

يَٰبَنِيٓ ءَادَمَ إِمَّا يَأۡتِيَنَّكُمۡ رُسُلٌ مِّنكُمۡ يَقُصُّونَ عَلَيۡكُمۡ ءَايَٰتِي فَمَنِ ٱتَّقَىٰ وَأَصۡلَحَ فَلَا خَوۡفٌ عَلَيۡهِمۡ وَلَا هُمۡ يَحۡزَنُونَ

ਹੇ ਆਦਮ ਦੀ ਔਲਾਦ! ਜੇਕਰ ਤੁਹਾਡੇ ਤਾਂ ਜਿਹੜਾ ਬੰਦਾ ਸੁਚੇਤ ਹੋਇਆ ਅਤੇ ਜਿਸ ਨੇ ਸੁਧਾਰ ਕਰ ਲਿਆ ਉਸ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਉਹ ਦੁਖੀ ਹੋਣਗੇ।

7:36

وَٱلَّذِينَ كَذَّبُواْ بِـَٔايَٰتِنَا وَٱسۡتَكۡبَرُواْ عَنۡهَآ أُوْلَٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ

ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਝੁਨਲਾਉਣ ਅਤੇ ਹੰਕਾਰ ਕਰਨ ਉਹ ਲੋਕ ਨਰਕਾਂ ਦੇ ਭਾਗੀ ਹਨ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ।

7:37

فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًا أَوۡ كَذَّبَ بِـَٔايَٰتِهِۦٓۚ أُوْلَٰٓئِكَ يَنَالُهُمۡ نَصِيبُهُم مِّنَ ٱلۡكِتَٰبِۖ حَتَّىٰٓ إِذَا جَآءَتۡهُمۡ رُسُلُنَا يَتَوَفَّوۡنَهُمۡ قَالُوٓاْ أَيۡنَ مَا كُنتُمۡ تَدۡعُونَ مِن دُونِ ٱللَّهِۖ قَالُواْ ضَلُّواْ عَنَّا وَشَهِدُواْ عَلَىٰٓ أَنفُسِهِمۡ أَنَّهُمۡ كَانُواْ كَٰفِرِينَ

ਫਿਰ ਉਸ ਤੋਂ ਜ਼ਿਆਦਾ ਜ਼ਾਲਿਮ ਕੋਣ ਝੁਠਲਾਵੇ, ਉਨ੍ਹਾਂ ਦੇ ਨਸੀਬ ਦਾ ਜਿਹੜਾ ਹਿੱਸਾ ਲਿਖਿਆ ਹੋਇਆ ਹੈ ਉਹ ਉਨ੍ਹਾਂ ਤੱਕ ਪਹੁੰਚਦਾ ਰਹੇਗਾ। ਇੱਥੋਂ ਤੱਕ ਕਿ ਜਦੋਂ ਸਾਡੇ ਭੇਜੇ ਹੋਏ ਫ਼ਰਿਸ਼ਤੇ ਉਨ੍ਹਾਂ ਦੇ ਪ੍ਰਾਣ ਲੈਣ ਲਈ ਉਨ੍ਹਾਂ ਦੇ ਪਾਸ ਪਹੁੰਚਣਗੇ ਤਾਂ ਉਹ ਉਨ੍ਹਾਂ ਨੂੰ ਪੁੱਛਣਗੇ ਕਿ ਅੱਲਾਹ ਤੋਂ ਸਨ੍ਹਾਂ ਜਿਨ੍ਹਾਂ ਨੰ ਤੁਸੀਂ ਪੁਕਾਰਦੇ ਸੀ, ਹੁਣ ਉਹ ਕਿੱਥੇ ਹਨ। ਉਹ ਕਹਿਣਗੇ, ਕਿ ਉਹ ਸਾਰੇ ਸਾਡੇ ਤੋਂ ਖੁੱਸ ਗਏ। ਅਤੇ ਜਦੋਂ ਉਹ ਆਪਣੇ ਵਿਰੁੱਧ ਖੁਦ ਗਵਾਹੀ ਦੇਣਗੇ ਕਿ ਬੇਸ਼ੱਕ ਉਹ ਅਵਿੱਗਿਆ ਕਰਨ ਵਾਲੇ ਸੀ।

7:38

قَالَ ٱدۡخُلُواْ فِيٓ أُمَمٍ قَدۡ خَلَتۡ مِن قَبۡلِكُم مِّنَ ٱلۡجِنِّ وَٱلۡإِنسِ فِي ٱلنَّارِۖ كُلَّمَا دَخَلَتۡ أُمَّةٌ لَّعَنَتۡ أُخۡتَهَاۖ حَتَّىٰٓ إِذَا ٱدَّارَكُواْ فِيهَا جَمِيعًا قَالَتۡ أُخۡرَىٰهُمۡ لِأُولَىٰهُمۡ رَبَّنَا هَٰٓؤُلَآءِ أَضَلُّونَا فَـَٔاتِهِمۡ عَذَابًا ضِعۡفًا مِّنَ ٱلنَّارِۖ قَالَ لِكُلٍّ ضِعۡفٌ وَلَٰكِن لَّا تَعۡلَمُونَ

ਅੱਲਾਹ ਆਖੇਗਾ, ਅੱਗ ਵਿਚ ਪ੍ਰਵੇਸ਼ ਕਰੋਂ, ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਦੇ ਨਾਲ, ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਜਦੋਂ ਵੀ ਕੋਈ ਵਰਗ ਨਰਕ ਵਿਚ ਪ੍ਰਵੇਸ਼ ਕਰੇਗਾ ਤਾਂ ਉਹ ਆਪਣੇ ਸਾਥੀ ਸਮੂਹ ਉੱਪਰ ਲਾਹਣਤਾਂ ਪਾਵੇਗਾ। ਇਥੋਂ ਤੱਕ ਕਿ ਜਦੋਂ ਉਹ ਉਸ ਵਿਚ ਇੱਕਠੇ ਹੋ ਜਾਣਗੇ ਤਾਂ ਉਨ੍ਹਾਂ ਦੇ ਬਾਅਦ ਵਾਲੇ ਆਪਣੇ ਪਹਿਲੇ ਵਾਲਿਆਂ ਦੇ ਸਬੰਧ ਵਿਚ ਕਹਿਣਗੇ ਹੇ ਸਾਡੇ ਰੱਬ! ਇਹ ਲੋਕ ਹੀ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ, ਇਸ ਲਈ ਤੂੰ ਇਨ੍ਹਾਂ ਨੂੰ ਅੱਗ ਵਿਚ ਦੁਗਣੀ ਸਜ਼ਾ ਦੇ। ਅੱਲਾਹ ਆਖੇਗਾ ਕਿ ਸਭ ਲਈ ਦੁਗਣੀ ਸਜ਼ਾ ਹੈ, ਪਰੰਤੂ ਤੁਸੀਂ ਨਹੀਂ ਜਾਣਦੇ।

7:39

وَقَالَتۡ أُولَىٰهُمۡ لِأُخۡرَىٰهُمۡ فَمَا كَانَ لَكُمۡ عَلَيۡنَا مِن فَضۡلٍ فَذُوقُواْ ٱلۡعَذَابَ بِمَا كُنتُمۡ تَكۡسِبُونَ

ਅਤੇ ਉਨ੍ਹਾਂ ਦੇ ਪਹਿਲੇ ਵਾਲੇ ਆਪਣੇ ਬਾਅਦ ਵਾਲਿਆਂ ਨੂੰ ਕਹਿਣਗੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਚਤਾ ਪ੍ਰਾਪਤ ਨਹੀਂ। ਇਸ ਲਈ ਆਪਣੀ ਕਮਾਈ ਦੇ ਅਨੁਸਾਰ ਸਜ਼ਾ ਦਾ ਸਵਾਦ ਚੱਖੋਂ।

7:40

إِنَّ ٱلَّذِينَ كَذَّبُواْ بِـَٔايَٰتِنَا وَٱسۡتَكۡبَرُواْ عَنۡهَا لَا تُفَتَّحُ لَهُمۡ أَبۡوَٰبُ ٱلسَّمَآءِ وَلَا يَدۡخُلُونَ ٱلۡجَنَّةَ حَتَّىٰ يَلِجَ ٱلۡجَمَلُ فِي سَمِّ ٱلۡخِيَاطِۚ وَكَذَٰلِكَ نَجۡزِي ٱلۡمُجۡرِمِينَ

ਬੇਸ਼ੱਕ ਜਿਨ੍ਹਾਂ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਅਤੇ ਹੰਕਾਰ ਕੀਤਾ ਉਨ੍ਹਾਂ ਲਈ ਅਸਮਾਨ ਦੇ ਦਰਵਾਜ਼ੇ ਨਹੀਂ' ਖੋਲ੍ਹੇ ਜਾਣਗੇ ਅਤੇ ਨਾ ਹੀ ਉਹ ਸਵਰਗ ਵਿਚ ਪ੍ਰਵੇਸ਼ ਕਰਨਗੇ ਜਿਨਾਂ ਚਿਰ ਊਠ ਸੂਈ ਦੇ ਨੱਕੇ ਵਿਚੋਂ ਨਾ ਲੰਘ ਜਾਵੇ (ਭਾਵ ਕਦੇ ਵੀ ਨਹੀਂ) ਅਸੀਂ ਅਪਰਾਧੀਆਂ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ।

7:41

لَهُم مِّن جَهَنَّمَ مِهَادٌ وَمِن فَوۡقِهِمۡ غَوَاشٍۚ وَكَذَٰلِكَ نَجۡزِي ٱلظَّٰلِمِينَ

ਉਨ੍ਹਾਂ ਲਈ ਨਰਕ ਦਾ ਬਿਸਤਰਾ ਹੋਵੇਗਾ ਅਤੇ ਉਨ੍ਹਾਂ ਉੱਪਰ ਉਹੀ ਓਚਣਾ (ਸੌਣ ਦਿੰਦੇ ਰਹਾਂਗੇ।)

7:42

وَٱلَّذِينَ ءَامَنُواْ وَعَمِلُواْ ٱلصَّٰلِحَٰتِ لَا نُكَلِّفُ نَفۡسًا إِلَّا وُسۡعَهَآ أُوْلَٰٓئِكَ أَصۡحَٰبُ ٱلۡجَنَّةِۖ هُمۡ فِيهَا خَٰلِدُونَ

ਅਤੇ ਜਿਹੜੇ ਲੋਕ ਭਰੋਸੇ ਵਾਲੇ ਹੋਏ ਉਨ੍ਹਾਂ ਨੇਕ ਕਰਮ ਕੀਤੇ ਇਹ ਲੋਕ ਹੀ ਜੰਨਤ ਵਾਲੇ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ।

7:43

وَنَزَعۡنَا مَا فِي صُدُورِهِم مِّنۡ غِلٍّ تَجۡرِي مِن تَحۡتِهِمُ ٱلۡأَنۡهَٰرُۖ وَقَالُواْ ٱلۡحَمۡدُ لِلَّهِ ٱلَّذِي هَدَىٰنَا لِهَٰذَا وَمَا كُنَّا لِنَهۡتَدِيَ لَوۡلَآ أَنۡ هَدَىٰنَا ٱللَّهُۖ لَقَدۡ جَآءَتۡ رُسُلُ رَبِّنَا بِٱلۡحَقِّۖ وَنُودُوٓاْ أَن تِلۡكُمُ ٱلۡجَنَّةُ أُورِثۡتُمُوهَا بِمَا كُنتُمۡ تَعۡمَلُونَ

ਅਤੇ ਉਸ ਦੇ ਦਿਲ ਦੇ ਹਰੇਕ ਖੋਟ ਨੂੰ ਅਸੀਂ' ਕੱਢ ਦੇਵਾਂਗੇ। ਉਨ੍ਹਾਂ ਦੇ ਥੱਲੇ ਨਹਿਰਾਂ ਵਹਿ ਰਹੀਆਂ ਹੋਣਗੀਆਂ ਅਤੇ ਉਹ ਕਹਿਣਗੇ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜਿਸ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਅਤੇ ਅਸੀਂ ਰਸਤਾ ਪਾਉਣ ਵਾਲੇ ਨਹੀਂ ਸੀ। ਜੇਕਰ ਅੱਲਾਹ ਸਾਨੂੰ ਰਾਹ ਨਾ ਦਿਖਾਉਂਦਾ। ਸਾਡੇ ਰੱਬ ਦੇ ਪੈਗੰਬਰ ਸੱਚੀਆਂ ਗੱਲਾਂ ਲੈ ਕੇ ਆਏ ਸਨ। ਅਤੇ ਪੁਕਾਰਿਆ ਜਾਏਗਾ ਕਿ ਇਥੇ ਜੰਨਤ ਹੈ। ਜਿਸ ਦੇ ਤੁਸੀਂ ਅਧਿਕਾਰੀ ਘੋਸ਼ਿਤ ਕੀਤੇ ਗਏ ਹੋ। ਤੁਹਾਡੇ ਕਰਮਾਂ ਦੇ ਬਦਲੇ।

7:44

وَنَادَىٰٓ أَصۡحَٰبُ ٱلۡجَنَّةِ أَصۡحَٰبَ ٱلنَّارِ أَن قَدۡ وَجَدۡنَا مَا وَعَدَنَا رَبُّنَا حَقًّا فَهَلۡ وَجَدتُّم مَّا وَعَدَ رَبُّكُمۡ حَقًّاۖ قَالُواْ نَعَمۡۚ فَأَذَّنَ مُؤَذِّنُۢ بَيۡنَهُمۡ أَن لَّعۡنَةُ ٱللَّهِ عَلَى ٱلظَّٰلِمِينَ

ਅਤੇ ਜੰਨਤ ਵਾਲੇ ਨਰਕ ਵਾਲਿਆਂ ਨੂੰ ਪੂਕਾਰਣਗੇ ਕਿ ਇਸ ਵਿਚ ਸਾਡੇ ਰੱਬ ਨੇ ਜਿਹੜੀ ਪ੍ਰਤਿਗਿਆ ਕੀਤੀ ਸੀ ਅਸੀਂ ਉਸ ਨੂੰ ਸੱਚਾ ਪਾਇਆ ਹੈ, ਕੀ ਤੁਸੀਂ ਵੀ ਆਪਣੇ ਰੱਬ ਦੀ ਪ੍ਰਤਿਗਿਆ ਨੂੰ ਸੱਚਾ ਪਾਇਆ ਹੈ। ਉਹ ਕਹਿਣਗੇ ਹਾਂ। ਫਿਰ ਇੱਕ ਪੁਕਾਰਨ ਵਾਲਾ ਦੋਵਾਂ ਦੇ ਵਿਚ ਪੁਕਾਰੇਗਾ ਕਿ ਅੱਤਿਆਚਾਰੀਆਂ ਉੱਪਰ ਅੱਲਾਹ ਦੀ ਲਾਹਣਤ ਹੋਵੇ।

7:45

ٱلَّذِينَ يَصُدُّونَ عَن سَبِيلِ ٱللَّهِ وَيَبۡغُونَهَا عِوَجًا وَهُم بِٱلۡأٓخِرَةِ كَٰفِرُونَ

ਜਿਹੜੇ ਅੱਲਾਹ ਦੇ ਰਾਹ ਵਿਚੋਂ ਰੋਕਦੇ ਸਨ ਅਤੇ ਉਸ ਵਿਚ ਕਮੀਆਂ ਲੱਭਦੇ ਸਨ ਅਤੇ ਉਹ ਕਿਆਮਤ ਦੇ ਦਿਨ ਨੂੰ ਝੁਠਲਾਉਣ ਵਾਲੇ ਸਨ।

7:46

وَبَيۡنَهُمَا حِجَابٌۚ وَعَلَى ٱلۡأَعۡرَافِ رِجَالٌ يَعۡرِفُونَ كُلَّۢا بِسِيمَىٰهُمۡۚ وَنَادَوۡاْ أَصۡحَٰبَ ٱلۡجَنَّةِ أَن سَلَٰمٌ عَلَيۡكُمۡۚ لَمۡ يَدۡخُلُوهَا وَهُمۡ يَطۡمَعُونَ

ਅਤੇ ਦੋਵਾਂ ਦੇ ਵਿਚ ਇੱਕ ਓਟ ਹੋਵੇਗੀ। ਅਤੇ ਆਰਾਫ਼ ਦੇ ਉੱਪਰ ਕੁਝ ਲੋਕ ਹੋਣਗੇ ਜਿਹੜੇ ਹਰ ਇੱਕ ਨੂੰ ਉਨ੍ਹਾਂ ਦੇ ਲੱਛਣਾ ਤੋਂ ਪਛਾਨਣਗੇ ਅਤੇ ਉਹ ਜੰਨਤ ਵਾਲਿਆਂ ਨੂੰ ਪੁਕਾਰ ਕੇ ਕਹਿਣਗੇ ਕਿ ਤੁਹਾਡੇ ਉੱਪਰ ਸਲਾਮਤੀ ਹੋਵੇ, ਉਹ ਹੁਣ ਵੀ ਜੰਨਤ ਵਿਚ ਪ੍ਰਵੇਸ਼ ਨਹੀਂ' ਹੋਏ ਹੋਣਗੇ, ਪਰੰਤੂ ਉਹ ਆਸਵੰਦ ਹੋਣਗੇ।

7:47

وَإِذَا صُرِفَتۡ أَبۡصَٰرُهُمۡ تِلۡقَآءَ أَصۡحَٰبِ ٱلنَّارِ قَالُواْ رَبَّنَا لَا تَجۡعَلۡنَا مَعَ ٱلۡقَوۡمِ ٱلظَّٰلِمِينَ

ਅਤੇ ਜਦੋਂ ਨਰਕ ਵਾਲਿਆਂ ਦੇ ਵੱਲ ਉਨ੍ਹਾਂ ਦੀ ਨਜ਼ਰ ਫੇਰੀ ਜਾਵੇਗੀ ਤਾਂ ਉਹ ਕਹਿਣਗੇ ਕਿ ਹੇ ਸਾਡੇ ਰੱਬ! ਸਾਨੂੰ ਇਨ੍ਹਾਂ ਅੱਤਿਆਚਾਰੀ ਲੋਕਾਂ ਦੇ ਵਿਚ ਸ਼ਾਮਿਲ ਨਾ ਕਰਨਾ।

7:48

وَنَادَىٰٓ أَصۡحَٰبُ ٱلۡأَعۡرَافِ رِجَالًا يَعۡرِفُونَهُم بِسِيمَىٰهُمۡ قَالُواْ مَآ أَغۡنَىٰ عَنكُمۡ جَمۡعُكُمۡ وَمَا كُنتُمۡ تَسۡتَكۡبِرُونَ

ਅਤੇ ਆਰਾਫ਼ ਵਾਲੇ ਉਨ੍ਹਾਂ ਲੋਕਾਂ ਨੂੰ ਪੁਕਾਰਣਗੇ, ਜਿਨ੍ਹਾਂ ਨੂੰ ਉਹ ਉਨ੍ਹਾਂ ਦੇ ਲੱਛਣਾ ਤੋਂ ਪਛਾਣਦੇ ਹੋਣਗੇ। ਉਹ ਕਹਿਣਗੇ ਤੁਹਾਡਾ ਵਰਗ ਤੁਹਾਡੇ ਕੰਮ ਨਾ ਆਇਆ ਅਤੇ ਨਾ ਕੰਮ ਆਇਆ ਤੁਹਾਡਾ ਆਪਣੇ ਆਪ ਨੂੰ ਵੱਡਾ ਸਮਝਣਾ।

7:49

أَهَٰٓؤُلَآءِ ٱلَّذِينَ أَقۡسَمۡتُمۡ لَا يَنَالُهُمُ ٱللَّهُ بِرَحۡمَةٍۚ ٱدۡخُلُواْ ٱلۡجَنَّةَ لَا خَوۡفٌ عَلَيۡكُمۡ وَلَآ أَنتُمۡ تَحۡزَنُونَ

ਕੀ ਇਹ ਲੋਕ ਹੀ ਹਨ, ਜਿਨ੍ਹਾਂ ਬਾਰੇ ਤੂਸੀਂ' ਸਹੁੰਆਂ ਖਾ ਕੇ ਕਹਿੰਦੇ ਸੀ, ਕਿ ਇਨ੍ਹਾਂ ਉੱਪਰ ਅੱਲਾਹ ਕਦੇ ਵੀ ਆਪਣੀ ਰਹਿਮਤ ਨਹੀਂ _ਕਰੇਗਾ। ਜੰਨਤ ਵਿਚ ਪ੍ਰਵੇਸ਼ ਕਰ ਜਾਵੇਂ, ਹੁਣ ਨਾ ਤੁਹਾਡੇ ਉੱਪਰ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੇਗੇ।

7:50

وَنَادَىٰٓ أَصۡحَٰبُ ٱلنَّارِ أَصۡحَٰبَ ٱلۡجَنَّةِ أَنۡ أَفِيضُواْ عَلَيۡنَا مِنَ ٱلۡمَآءِ أَوۡ مِمَّا رَزَقَكُمُ ٱللَّهُۚ قَالُوٓاْ إِنَّ ٱللَّهَ حَرَّمَهُمَا عَلَى ٱلۡكَٰفِرِينَ

ਅਤੇ ਨਰਕ ਦੇ ਲੋਕ ਜੰਨਤ ਵਾਲਿਆਂ ਨੂੰ ਪੁਕਾਰਣਗੇ ਕਿ ਉਸ ਵਿਚੋ” ਕੁਝ ਪਾਣੀ ਸਾਡੇ ਉੱਪਰ ਵੀ ਪਾ ਦਿਉ ਜਿਹੜਾ ਅੱਲਾਹ ਨੇ ਤੁਹਾਨੂੰ ਪੀਣ ਲਈ ਦਿੱਤਾ ਹੈ। ਉਹ ਕਹਿਣਗੇ ਕਿ ਅੱਲਾਹ ਨੇ ਇਹ ਦੌਵਾਂ ਵਸਤੂਆਂ ਨੂੰ ਅਵੱਗਿਆਕਾਰੀਆਂ ਲਈ ਹਰਾਮ ਕਰ ਦਿੱਤਾ ਹੈ।

7:51

ٱلَّذِينَ ٱتَّخَذُواْ دِينَهُمۡ لَهۡوًا وَلَعِبًا وَغَرَّتۡهُمُ ٱلۡحَيَوٰةُ ٱلدُّنۡيَاۚ فَٱلۡيَوۡمَ نَنسَىٰهُمۡ كَمَا نَسُواْ لِقَآءَ يَوۡمِهِمۡ هَٰذَا وَمَا كَانُواْ بِـَٔايَٰتِنَا يَجۡحَدُونَ

ਉਹ ਜਿਨ੍ਹਾਂ ਨੇ ਆਪਣੇ ਧਰਮ ਦਾ ਤਮਾਸ਼ਾ ਬਣਾ ਲਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਛਲ ਰੱਖਿਆ ਸੀ। ਇਸ ਲਈ ਅੱਜ ਅਸੀਂ ਉਨ੍ਹਾਂ ਨੂੰ ਭੁਲਾ ਦੇਵਾਂਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਇਸ ਦਿਨ ਦੀ ਭੇਟ ਨੂੰ ਭੁੱਲਾ ਦਿੱਤਾ ਸੀ ਅਤੇ ਜਿਵੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ ਸਨ।

7:52

وَلَقَدۡ جِئۡنَٰهُم بِكِتَٰبٍ فَصَّلۡنَٰهُ عَلَىٰ عِلۡمٍ هُدًى وَرَحۡمَةً لِّقَوۡمٍ يُؤۡمِنُونَ

ਅਤੇ ਅਸੀਂ ਉਨ੍ਹਾਂ ਲੋਕਾਂ ਦੇ ਕੋਲ ਇੱਕ ਅਜਿਹੀ ਕਿਤਾਬ ਲਿਆਏ ਜਿਸ ਨੂੰ ਗਿਆਨ ਦੇ ਅਧਾਰ ਉੱਪਰ ਵਰਣਿਤ ਕੀਤਾ ਹੈ, ਉਨ੍ਹਾਂ ਲੋਕਾਂ ਲਈ ਮਾਰਗ ਦਰਸ਼ਨ ਅਤੇ ਰਹਿਮਤ ਹੈ, ਜਿਹੜੇ ਈਮਾਨ ਲਿਆਏ ਸਨ।

7:53

هَلۡ يَنظُرُونَ إِلَّا تَأۡوِيلَهُۥۚ يَوۡمَ يَأۡتِي تَأۡوِيلُهُۥ يَقُولُ ٱلَّذِينَ نَسُوهُ مِن قَبۡلُ قَدۡ جَآءَتۡ رُسُلُ رَبِّنَا بِٱلۡحَقِّ فَهَل لَّنَا مِن شُفَعَآءَ فَيَشۡفَعُواْ لَنَآ أَوۡ نُرَدُّ فَنَعۡمَلَ غَيۡرَ ٱلَّذِي كُنَّا نَعۡمَلُۚ قَدۡ خَسِرُوٓاْ أَنفُسَهُمۡ وَضَلَّ عَنۡهُم مَّا كَانُواْ يَفۡتَرُونَ

ਕੀ ਹੁਣ ਉਹ ਇਸ ਉਡੀਕ ਵਿਚ ਹਨ ਕਿ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇ। ਜਿਸ ਦਿਨ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇਗਾ ਤਾਂ ਉਹ ਲੋਕ ਜਿਹੜੇ ਇਸ ਨੂੰ ਪਹਿਲਾਂ ਭੁੱਲੇ ਹੋਏ ਸਨ, ਬੋਲ ਉਠਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਰਸੂਲ ਸਚਾਈ ਲੈ ਕੇ ਆਏ ਸਨ। ਤਾਂ ਹੁਣ ਕੀ ਕੋਈ ਸਾਡੀ ਸਿਫ਼ਾਰਸ਼ ਕਰਨ ਵਾਲਾ ਹੈ ਕਿ ਉਹ ਸਾਡੀ ਸਿਫ਼ਾਰਸ਼ ਕਰੇ ਜਾਂ ਸਾਨੂੰ ਮੁੜ ਵਾਪਿਸ ਭੇਜ ਦਿੱਤਾ ਜਾਵੇ ਤਾਂ ਕਿ ਅਸੀਂ ਪਹਿਲਾ ਕੀਤੇ ਕਰਮਾਂ ਤੋਂ ਵੱਖਰੇ ਕੰਮ ਕਰੀਏ। ਉਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਅਤੇ ਉਹ ਉਨ੍ਹਾਂ ਤੋਂ ਖੁੱਸ ਗਿਆ ਜਿਸ ਨੂੰ ਉਹ ਘੜਿਆ ਕਰਦੇ ਸਨ।

7:54

إِنَّ رَبَّكُمُ ٱللَّهُ ٱلَّذِي خَلَقَ ٱلسَّمَٰوَٰتِ وَٱلۡأَرۡضَ فِي سِتَّةِ أَيَّامٍ ثُمَّ ٱسۡتَوَىٰ عَلَى ٱلۡعَرۡشِۖ يُغۡشِي ٱلَّيۡلَ ٱلنَّهَارَ يَطۡلُبُهُۥ حَثِيثًا وَٱلشَّمۡسَ وَٱلۡقَمَرَ وَٱلنُّجُومَ مُسَخَّرَٰتِۭ بِأَمۡرِهِۦٓۗ أَلَا لَهُ ٱلۡخَلۡقُ وَٱلۡأَمۡرُۗ تَبَارَكَ ٱللَّهُ رَبُّ ٱلۡعَٰلَمِينَ

ਬੇਸ਼ੱਕ ਤੁਹਾਡਾ ਰੱਬ ਉਹ ਅੱਲਾਹ ਹੀ ਹੈ, ਜਿਸ ਨੇ ਅਸਮਾਨਾਂ ਅਤੇ ਧਰਤੀ ਦੀ ਰਚਨਾ 6 (ਛੇ) ਦਿਨਾ ਵਿਚ ਕੀਤੀ। ਫਿਰ ਉਹ ਸਿੰਘਾਸਣ ਤੇ ਬੈਠਾ। ਉਹ ਰਾਤ ਨੂੰ ਦਿਨ ਉੱਪਰ ਪਾਉਂਦਾ ਹੈ, ਦਿਨ ਉਸ ਦੇ ਪਿੱਛੇ ਦੌੜਦਾ ਹੋਇਆ ਲੱਗਿਆ ਆਉਂਦਾ ਹੈ। ਉਸ ਨੇ ਪੈਦਾ ਕੀਤੇ ਸੂਰਜ, ਚੰਦ ਅਤੇ ਤਾਰੇ। ਸਭ ਉਸ ਦੇ ਹੁਕਮ ਦੇ ਅਗਿਆਕਾਰੀ ਹਨ। ਯਾਦ ਰੱਖੋਂ ਪੈਦਾ ਕਰਨਾ ਉਸੇ ਦਾ ਕੰਮ ਹੈ ਅਤੇ ਹੁਕਮ ਕਰਨਾ ਵੀ। ਉਹ ਵੱਡੀਆਂ ਬਰਕਤਾਂ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ।

7:55

ٱدۡعُواْ رَبَّكُمۡ تَضَرُّعًا وَخُفۡيَةًۚ إِنَّهُۥ لَا يُحِبُّ ٱلۡمُعۡتَدِينَ

ਆਪਣੇ ਰੱਬ ਨੂੰ ਗਿੜਗਿੜਾਉਂਦੇ ਹੋਏ ਹੋਲੀ ਹੌਲੀ ਪੂਕਾਰੇ। ਬੇਸ਼ੱਕ ਉਹ ਹੱਦਾ ਦਾ ਉਲੰਘਣ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।

7:56

وَلَا تُفۡسِدُواْ فِي ٱلۡأَرۡضِ بَعۡدَ إِصۡلَٰحِهَا وَٱدۡعُوهُ خَوۡفًا وَطَمَعًاۚ إِنَّ رَحۡمَتَ ٱللَّهِ قَرِيبٌ مِّنَ ٱلۡمُحۡسِنِينَ

ਅਤੇ ਧਰਤੀ ਉੱਪਰ ਵਿਗਾੜ ਪੈਦਾ ਨਾ ਕਰੋ ਉਸ ਦੇ ਸੁਧਾਰ ਦੇ ਬਾਅਦ ਅਤੇ ਉਸੇ ਨੂੰ ਡਰ ਅਤੇ ਉਮੀਦ ਦੇ ਨਾਲ ਪੁਕਾਰੋ। ਬੇਸ਼ੱਕ ਅੱਲਾਹ ਦੀ ਕਿਰਪਾ ਚੰਗੇ ਕੰਮ ਕਰਨ ਵਾਲਿਆਂ ਦੇ ਨੇੜੇ ਹੈ।

7:57

وَهُوَ ٱلَّذِي يُرۡسِلُ ٱلرِّيَٰحَ بُشۡرَۢا بَيۡنَ يَدَيۡ رَحۡمَتِهِۦۖ حَتَّىٰٓ إِذَآ أَقَلَّتۡ سَحَابًا ثِقَالًا سُقۡنَٰهُ لِبَلَدٍ مَّيِّتٍ فَأَنزَلۡنَا بِهِ ٱلۡمَآءَ فَأَخۡرَجۡنَا بِهِۦ مِن كُلِّ ٱلثَّمَرَٰتِۚ كَذَٰلِكَ نُخۡرِجُ ٱلۡمَوۡتَىٰ لَعَلَّكُمۡ تَذَكَّرُونَ

ਅਤੇ ਉਹ ਅੱਲਾਹ ਹੀ ਹੈ, ਜਿਹੜਾ ਹਵਾਵਾਂ ਨੂੰ ਆਪਣੀ ਕਿਰਪਾ ਨਾਲ ਅੱਗੇ ਖੁਸ਼ਖ਼੍ਬਰੀ ਬਣਾ ਕੇ ਭੇਜਦਾ ਹੈ ਅਤੇ ਜਦੋਂ ਉਹ ਹਵਾ ਭਾਰੇ ਬੱਦਲਾਂ ਨੂੰ ਉਠਾ ਲੈਂਦੀ ਹੈ, ਤਾਂ ਅਸੀਂ ਉਸ ਨੂੰ ਕਿਸੇ ਖੁਸ਼ਕ ਜ਼ਮੀਨ ਵੱਲ ਹੱਕ ਦਿੰਦੇ ਹਾਂ ਫਿਰ ਅਸੀਂ ਉਸ ਰਾਹੀਂ ਪਾਣੀ ਉਤਾਰਦੇ ਹਾਂ, ਪਾਣੀ ਰਾਹੀ' ਹਰੇਕ ਪ੍ਰਕਾਰ ਦੇ ਫ਼ਲ ਮੈਦਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਮੁਰਦਿਆਂ ਨੂੰ ਵੀ ਕੱਢਾਗੇ ਤਾਂ ਕਿ ਤੁਸੀਂ ਚਿੰਤਨ ਕਰੋ।

7:58

وَٱلۡبَلَدُ ٱلطَّيِّبُ يَخۡرُجُ نَبَاتُهُۥ بِإِذۡنِ رَبِّهِۦۖ وَٱلَّذِي خَبُثَ لَا يَخۡرُجُ إِلَّا نَكِدًاۚ كَذَٰلِكَ نُصَرِّفُ ٱلۡأٓيَٰتِ لِقَوۡمٍ يَشۡكُرُونَ

ਅਤੇ ਜਿਹੜੀ ਜ਼ਮੀਨ ਚੰਗੀ ਹੈ। ਉਸ ਵਿਚੋਂ ਰੱਬ ਦੇ ਹੁਕਮ ਨਾਲ ਉਪਜ ਹੈਦਾ ਹੁੰਦੀ ਹੈ ਅਤੇ ਜਿਹੜੀ ਜ਼ਮੀਨ ਖਰਾਬ ਹੈ। ਉਥੋਂ ਉਪਜ ਘੱਟ ਪੈਦਾ ਹੁੰਦੀ ਹੈ। ਇਸ ਜਿਹੜੇ ਸ਼ੁਕਰ-ਗੁਜ਼ਾਰ ਹੁੰਦੇ ਹਨ।

7:59

لَقَدۡ أَرۡسَلۡنَا نُوحًا إِلَىٰ قَوۡمِهِۦ فَقَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥٓ إِنِّيٓ أَخَافُ عَلَيۡكُمۡ عَذَابَ يَوۡمٍ عَظِيمٍ

ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ। ਨੂਹ ਨੇ ਕਿਹਾ ਹੇ ਮੇਰੀ ਕੋਮ! ਅੱਲਾਹ ਦੀ ਇਬਾਦਤ ਕਰੋ। ਉਸ ਤੋਂ ਇਲਾਵਾ ਤੁਹਾਡਾ ਕੋਈ ਪੂਜਣਯੋਗ ਨਹੀਂ। ਮੈਂ ਤੁਹਾਡੇ ਲਈ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ।

7:60

قَالَ ٱلۡمَلَأُ مِن قَوۡمِهِۦٓ إِنَّا لَنَرَىٰكَ فِي ضَلَٰلٍ مُّبِينٍ

ਉਸ ਦੀ ਕੌਮ ਦੇ ਵੱਡਿਆਂ ਨੇ ਕਿਹਾ, ਕਿ ਸਾਨੂੰ ਤਾਂ ਇਹ ਦਿਖਾਈ ਦਿੰਦਾ ਹੈ ਕਿ ਸਪੱਸ਼ਟ ਰੂਪ ਵਿਚ ਤੁਸੀਂ ਗੁੰਮਰਾਹੀ ਤੇ ਹੋ।

7:61

قَالَ يَٰقَوۡمِ لَيۡسَ بِي ضَلَٰلَةٌ وَلَٰكِنِّي رَسُولٌ مِّن رَّبِّ ٱلۡعَٰلَمِينَ

ਨੂਹ ਨੇ ਕਿਹਾ ਕਿ ਹੇ ਮੇਰੀ ਕੌਮ! ਮੇਰੇ ਵਿਚ ਕੋਈ ਗੁੰਮਰਾਹੀ ਨਹੀਂ, ਸਗੋਂ ਮੈਂ ਸਾਰੇ ਸੰਸਾਰ ਦੇ ਰੱਬ ਦਾ ਭੇਜਿਆ ਹੋਇਆ ਹਾਂ।

7:62

أُبَلِّغُكُمۡ رِسَٰلَٰتِ رَبِّي وَأَنصَحُ لَكُمۡ وَأَعۡلَمُ مِنَ ٱللَّهِ مَا لَا تَعۡلَمُونَ

ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਤੁਹਾਡਾ ਸ਼ੁੱਭ ਚਿੰਤਕ ਹਾਂ। ਅਤੇ ਮੈਂ' ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।

7:63

أَوَعَجِبۡتُمۡ أَن جَآءَكُمۡ ذِكۡرٌ مِّن رَّبِّكُمۡ عَلَىٰ رَجُلٍ مِّنكُمۡ لِيُنذِرَكُمۡ وَلِتَتَّقُواْ وَلَعَلَّكُمۡ تُرۡحَمُونَ

ਕੀ ਤੁਹਾਨੂੰ ਇਸ ਉੱਪਰ ਕੋਈ ਹੈਰਾਨੀ ਹੋਈ ਹੈ ਕਿ ਤੁਹਾਡੇ ਰੱਬ ਦਾ ਉਪਦੇਸ਼ ਤੁਹਾਡੇ ਵਿਚੋਂ' ਹੀਂ ਇੱਕ ਬੰਦੇ ਦੇ ਰਾਹੀਂ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਾਵਧਾਨ ਕਰੇ ਤਾਂ ਕਿ ਤੁਸੀਂ ਬੱਚੋਂ ਅਤੇ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।

7:64

فَكَذَّبُوهُ فَأَنجَيۡنَٰهُ وَٱلَّذِينَ مَعَهُۥ فِي ٱلۡفُلۡكِ وَأَغۡرَقۡنَا ٱلَّذِينَ كَذَّبُواْ بِـَٔايَٰتِنَآۚ إِنَّهُمۡ كَانُواْ قَوۡمًا عَمِينَ

ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਅਤੇ ਅਸੀਂ' ਨੂਹ ਨੂੰ ਬਚਾ ਲਿਆ ਅਤੇ ਜਿਹੜੇ ਉਨ੍ਹਾਂ ਨਾਲ ਕਿਸ਼ਤੀ ਵਿਚ ਸਨ, ਉਨ੍ਹਾਂ ਲੋਕਾਂ ਨੂੰ ਵੀ ਬਚਾ ਲਿਆ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਡੋਬ ਦਿੱਤਾ ਜਿਹੜੇ ਯਕੀਨਨ ਅੰਨ੍ਹੇ ਸਨ ਅਤੇ ਜਿਨ੍ਹਾਂ ਨੇ ਸਾਡੀਆਂ ਆਇਦਾਂ ਨੂੰ ਝੁਠਲਾਇਆ ਸੀ। ਬੇਸ਼ਕ ਉਹ ਅੰਨ੍ਹੇ ਲੋਕ ਸਨ।

7:65

وَإِلَىٰ عَادٍ أَخَاهُمۡ هُودًاۚ قَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥٓۚ أَفَلَا تَتَّقُونَ

ਅਤੇ ਆਦ ਦੇ ਵੱਲ ਅਸੀਂ ਉਸ ਦੇ ਭਰਾ ਹੂਦ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਂਗ ਨਹੀਂ। ਕੀ ਤੁਸੀਂ ਡਰਦੇ ਨਹੀਂ

7:66

قَالَ ٱلۡمَلَأُ ٱلَّذِينَ كَفَرُواْ مِن قَوۡمِهِۦٓ إِنَّا لَنَرَىٰكَ فِي سَفَاهَةٍ وَإِنَّا لَنَظُنُّكَ مِنَ ٱلۡكَٰذِبِينَ

ਉਸ ਦੀ ਕੌਮ ਦੇ ਵਡੇਰੇ ਜਿਹੜੇ ਝੂਠਲਾ ਰਹੇ ਸਨ। ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮੂਰਖਤਾ ਵਿਚ ਲਿਬੜੇ ਦੇਖਦੇ ਹਾਂ ਅਤੇ ਸਾਡਾ ਖਿਆਲ ਹੈ ਕਿ ਤੂਸੀਂ' ਝੂਠੇ ਹੋ।

7:67

قَالَ يَٰقَوۡمِ لَيۡسَ بِي سَفَاهَةٌ وَلَٰكِنِّي رَسُولٌ مِّن رَّبِّ ٱلۡعَٰلَمِينَ

ਹੂਦ ਨੇ ਕਿਹਾ ਕਿ ਹੇ ਮੇਰੀ ਕੌਮ! ਮੈਂ ਮੂਰਖ ਨਹੀਂ ਬਲਕਿ ਮੈਂ ਸੰਸਾਰ ਦੇ ਪਾਲਣਹਾਰ ਦਾ ਸੰਦੇਸ਼ਵਾਹਕ ਹਾਂ।

7:68

أُبَلِّغُكُمۡ رِسَٰلَٰتِ رَبِّي وَأَنَا۠ لَكُمۡ نَاصِحٌ أَمِينٌ

ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਮੈ ਤੁਹਾਡਾ ਸ਼ੁੱਭਚਿੰਤਕ ਅਤੇ ਵਿਸ਼ਵਾਸ਼ ਪਾਤਰ ਹਾਂ।

7:69

أَوَعَجِبۡتُمۡ أَن جَآءَكُمۡ ذِكۡرٌ مِّن رَّبِّكُمۡ عَلَىٰ رَجُلٍ مِّنكُمۡ لِيُنذِرَكُمۡۚ وَٱذۡكُرُوٓاْ إِذۡ جَعَلَكُمۡ خُلَفَآءَ مِنۢ بَعۡدِ قَوۡمِ نُوحٍ وَزَادَكُمۡ فِي ٱلۡخَلۡقِ بَصۜۡطَةًۖ فَٱذۡكُرُوٓاْ ءَالَآءَ ٱللَّهِ لَعَلَّكُمۡ تُفۡلِحُونَ

ਕੀ ਤੁਹਾਨੂੰ ਇਸ ਉੱਪਰ ਹੈਰਾਨਗੀ ਹੈ ਕਿ ਤੁਹਾਡੇ ਕੌਲ ਤੁਹਾਡੇ ਵਿਚੋਂ ਹੀ ਇੱਕ ਬੰਦੇ ਦੇ ਰਾਹੀਂ ਤੁਹਾਡੇ ਰੱਬ ਦਾ ਉਪਦੇਸ਼ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਵਧਾਨ ਕਰੇ। ਯਾਦ ਕਰੋਂ ਜਦੋਂ ਉਸ ਨੇ ਨੂਹ ਦੀ ਕੌਮ ਦੇ ਉੱਪਰ 'ਤ ਤੁਹਾਨੂੰ ਉਸ ਦਾ ਵਾਰਿਸ ਬਣਾਇਆ ਅਤੇ ਡੀਲ-ਡੌਲ ਵਿਚ ਵੀ ਤੁਹਾਨੂੰ ਜ਼ਿਆਦਾ ਤਕੜਿਆਂ ਕੀਤਾ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ।

7:70

قَالُوٓاْ أَجِئۡتَنَا لِنَعۡبُدَ ٱللَّهَ وَحۡدَهُۥ وَنَذَرَ مَا كَانَ يَعۡبُدُ ءَابَآؤُنَا فَأۡتِنَا بِمَا تَعِدُنَآ إِن كُنتَ مِنَ ٱلصَّٰدِقِينَ

ਹੂਦ ਦੀ ਕੌਮ ਨੇ ਕਿਹਾ, ਕਿ ਕੀ ਤੁਸੀ ਸਾਡੇ ਕੋਲ ਇਸ ਲਈ ਆਏ ਹੋ, ਕਿ ਅਸੀਂ ਕੇਵਲ ਇੱਕ ਅੱਲਾਹ ਦੀ ਬੰਦਗੀ ਕਰੀਏ ਅਤੇ ਉਸ ਨੂੰ ਛੱਡ ਦੇਈਏ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਆਏ ਹਨ। ਤਾਂ ਤੁਸੀਂ ਜਿਸ ਸਜ਼ਾ ਦੀ ਧਮਕੀ ਸਾਨੂੰ ਦਿੰਦੇ ਹੋ। ਉਹ ਲੈ ਆਉ ਜੇਕਰ ਤੂਸੀ' ਸੱਚੇ ਹੋ।

7:71

قَالَ قَدۡ وَقَعَ عَلَيۡكُم مِّن رَّبِّكُمۡ رِجۡسٌ وَغَضَبٌۖ أَتُجَٰدِلُونَنِي فِيٓ أَسۡمَآءٍ سَمَّيۡتُمُوهَآ أَنتُمۡ وَءَابَآؤُكُم مَّا نَزَّلَ ٱللَّهُ بِهَا مِن سُلۡطَٰنٍۚ فَٱنتَظِرُوٓاْ إِنِّي مَعَكُم مِّنَ ٱلۡمُنتَظِرِينَ

ਹੂਦ ਨੇ ਕਿਹਾ ਤੁਹਾਡੇ ਉੱਪਰ ਤੁਹਾਡੇ ਰੱਬ ਵਲੋਂ ਅਪਵਿਤੱਰਤਾ ਅਤੇ ਕ੍ਰੋਧ ਨੀਅਤ ਹੋ ਚੁੱਕਿਆ ਹੈ। ਕੀ ਤੁਸੀ' ਮੇਰੇ ਨਾਲ ਉਨ੍ਹਾਂ ਨਾਵਾਂ ਲਈ ਝਗੜਦੇ ਹੋ ਜੋ ਤੁਸੀਂ ਅਤੇ ਤੁਹਾਡੇ ਵਡੇਰਿਆ ਨੇ ਰੱਖ ਲਏ ਹਨ। ਜਿਸ ਦਾ ਅੱਲਾਹ ਨੇ ਕੋਈ ਸਬੂਤ ਨਹੀਂ ਉਤਾਰਿਆ। ਤਾਂ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ।

7:72

فَأَنجَيۡنَٰهُ وَٱلَّذِينَ مَعَهُۥ بِرَحۡمَةٍ مِّنَّا وَقَطَعۡنَا دَابِرَ ٱلَّذِينَ كَذَّبُواْ بِـَٔايَٰتِنَاۖ وَمَا كَانُواْ مُؤۡمِنِينَ

ਫਿਰ ਅਸੀਂ ਆਪਣੀ ਕਿਰਪਾ ਨਾਲ ਬਚਾ ਲਿਆ ਉਹਨਾਂ ਨੂੰ ਜੋ ਉਸ (ਹੂਦ) ਦੇ ਨਾਲ ਸਨ। ਅਤੇ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸੀ ਅਤੇ ਵਿਸ਼ਵਾਸ਼ ਨਹੀਂ ਕਰਦੇ ਸਨ।

7:73

وَإِلَىٰ ثَمُودَ أَخَاهُمۡ صَٰلِحًاۚ قَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥۖ قَدۡ جَآءَتۡكُم بَيِّنَةٌ مِّن رَّبِّكُمۡۖ هَٰذِهِۦ نَاقَةُ ٱللَّهِ لَكُمۡ ءَايَةًۖ فَذَرُوهَا تَأۡكُلۡ فِيٓ أَرۡضِ ٱللَّهِۖ وَلَا تَمَسُّوهَا بِسُوٓءٍ فَيَأۡخُذَكُمۡ عَذَابٌ أَلِيمٌ

ਅਤੇ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਗ ਨਹੀਂ` ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਇੱਕ ਸਪੱਸ਼ਟ ਪ੍ਰਤੀਕ ਆ ਗਿਆ ਹੈ। ਇਹ ਅੱਲਾਹ ਦੀ ਊਠਣੀ ਤੁਹਾਡੇ ਲਈ ਇੱਕ ਨਿਸ਼ਾਨੀ ਦੇ ਰੂਪ ਵਿਚ ਹੈ। ਇਸ ਲਈ ਇਸ ਨੂੰ ਛੱਡ ਦਿਉ ਤਾਂ ਕਿ ਉਹ ਅੱਲਾਹ ਦੀ ਧਰਤੀ ਤੇ ਖਾਵੇ ਅਤੇ ਉਸ ਨੂੰ ਕੋਈ ਕਸ਼ਟ ਨਾ ਪਹੁੰਚਾਉਣਾ, ਨਹੀਂ' ਤਾਂ ਤੁਹਾਨੂੰ ਇੱਕ ਕਸ਼ਟਦਾਇਕ ਸਜ਼ਾ ਪਕੜ ਲਵੇਗੀ।

7:74

وَٱذۡكُرُوٓاْ إِذۡ جَعَلَكُمۡ خُلَفَآءَ مِنۢ بَعۡدِ عَادٍ وَبَوَّأَكُمۡ فِي ٱلۡأَرۡضِ تَتَّخِذُونَ مِن سُهُولِهَا قُصُورًا وَتَنۡحِتُونَ ٱلۡجِبَالَ بُيُوتًاۖ فَٱذۡكُرُوٓاْ ءَالَآءَ ٱللَّهِ وَلَا تَعۡثَوۡاْ فِي ٱلۡأَرۡضِ مُفۡسِدِينَ

ਅਤੇ ਯਾਦ ਕਰੋ ਜਦੋਂ ਅੱਲਾਹ ਨੇ ਆਦ ਦੇ ਬਾਅਦ ਤੁਹਾਨੂੰ ਉਨ੍ਹਾਂ ਦਾ ਵਾਰਿਸ ਬਣਾਇਆ ਅਤੇਂ ਤੁਹਾਨੂੰ ਧਰਤੀ ਉੱਪਰ ਟਿਕਾਣਾ ਦਿੱਤਾ ਤੁਸੀਂ ਉਸ ਦੇ ਮੈਦਾਨਾਂ ਵਿਚ ਭਵਨ ਬਣਾਉਂਦੇ ਹੋ ਅਤੇ ਪਹਾੜਾ ਨੂੰ ਕੱਟ ਕੇ ਘਰ ਬਣਾਉਂਦੇ ਹੋ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ ਅਤੇ ਧਰਤੀ ਉੱਪਰ ਵਿਗਾੜ ਪੈਦਾ ਕਰਦੇ ਨਾ ਫਿਰੋ।

7:75

قَالَ ٱلۡمَلَأُ ٱلَّذِينَ ٱسۡتَكۡبَرُواْ مِن قَوۡمِهِۦ لِلَّذِينَ ٱسۡتُضۡعِفُواْ لِمَنۡ ءَامَنَ مِنۡهُمۡ أَتَعۡلَمُونَ أَنَّ صَٰلِحًا مُّرۡسَلٌ مِّن رَّبِّهِۦۚ قَالُوٓاْ إِنَّا بِمَآ أُرۡسِلَ بِهِۦ مُؤۡمِنُونَ

ਉਸ ਦੀ ਕੌਮ ਦੇ ਵਡੇਰੇ, ਜਿਨ੍ਹਾਂ ਨੇ ਹੰਕਾਰ ਕੀਤਾ ਅਤੇ ਉਹ ਮੋਮਿਨਾਂ ਨੂੰ ਬੋਲੇ, ਜਿਹੜੇ ਕਮਜ਼ੋਰ ਗਿਣੇ ਜਾਂਦੇ ਸਨ, ਕੀ ਤੁਹਾਨੂੰ ਵਿਸ਼ਵਾਸ਼ ਹੈ, ਕਿ ਸਾਲੇਹ ਆਪਣੇ ਰੱਬ ਦੇ ਭੇਜੇ ਹੋਏ ਹਨ। ਉਨ੍ਹਾਂਨੇ ਉੱਤਰ ਦਿੱਤਾ ਕਿ ਅਸੀਂ ਤਾਂ ਜੋ ਉਹ ਲੈ ਕੇ ਆਏ ਹਨ ਉਸ ਉੱਪਰ ਈਮਾਨ ਰੱਖਦੇ ਹਾਂ

7:76

قَالَ ٱلَّذِينَ ٱسۡتَكۡبَرُوٓاْ إِنَّا بِٱلَّذِيٓ ءَامَنتُم بِهِۦ كَٰفِرُونَ

ਉਹ ਹੰਕਾਰੀ ਲੋਕ ਕਹਿਣ ਲੱਗੇ ਕਿ ਅਸੀਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਵਾਲੇ ਹਾਂ ਜਿਸ ਉੱਪਰ ਤੁਸੀਂ ਭਰੋਸਾ ਰੱਖਦੇ ਹੋ।

7:77

فَعَقَرُواْ ٱلنَّاقَةَ وَعَتَوۡاْ عَنۡ أَمۡرِ رَبِّهِمۡ وَقَالُواْ يَٰصَٰلِحُ ٱئۡتِنَا بِمَا تَعِدُنَآ إِن كُنتَ مِنَ ٱلۡمُرۡسَلِينَ

ਫਿਰ ਉਨ੍ਹਾਂ ਨੇ ਊਠਣੀ ਨੂੰ ਕੱਟ ਦਿੱਤਾ ਅਤੇ ਆਪਣੇ ਰੱਬ ਦੇ ਆਦੇਸ਼ ਤੋਂ ਫਿਰ ਗਏ। ਅਤੇ ਉਨ੍ਹਾਂ ਨੇ ਕਿਹਾ ਕਿ ਹੇ ਸਾਲੇਹ! ਜੇਕਰ ਤੁਸੀਂ ਹੈਗੰਬਰ ਹੋ ਤਾਂ ਉਹ ਸਜ਼ਾ ਸਾਨੂੰ ਦੇਵੋ ਜਿਸ ਤੋਂ ਤੁਸੀਂ ਸਾਨੂੰ ਡਰਾਉਂਦੇ ਸੀ।

7:78

فَأَخَذَتۡهُمُ ٱلرَّجۡفَةُ فَأَصۡبَحُواْ فِي دَارِهِمۡ جَٰثِمِينَ

ਫਿਰ ਉਨ੍ਹਾਂ ਨੂੰ ਭੂਚਾਲ ਨੇ ਆ ਫੜਿਆ ਅਤੇ ਉਹ ਆਪਣੇ ਘਰ ਵਿਚ ਮੂਧੇ ਮੂੰਹ ਪਏ ਰਹਿ ਗਏ।

7:79

فَتَوَلَّىٰ عَنۡهُمۡ وَقَالَ يَٰقَوۡمِ لَقَدۡ أَبۡلَغۡتُكُمۡ رِسَالَةَ رَبِّي وَنَصَحۡتُ لَكُمۡ وَلَٰكِن لَّا تُحِبُّونَ ٱلنَّٰصِحِينَ

ਅਤੇ ਸਾਲੇਹ ਇਹ ਕਹਿੰਦਾ ਉਨ੍ਹਾਂ ਦੀਆਂ ਬਸਤੀਆਂ ਵਿੱਚੋਂ ਨਿਕਲ ਗਿਆ ਕਿ ਹੈ ਮੋਰੀ ਕੌਮ! ਮੈਂ ਤੁਹਾਨੂੰ ਆਪਣੇ ਰੱਬ ਦਾ ਸੰਦੇਸ਼ ਪਹੁੰਚਾ ਦਿੱਤਾ ਸੀ ਅਤੇ ਮੈ' ਤੁਹਾਡਾ ਭਲਾ ਚਾਹਿਆ ਪਰ ਤੁਸੀਂ ਸ਼ੁਭਚਿੰਤਕਾਂ ਨੂੰ ਪਸੰਦ ਨਹੀਂ ਕੀਤਾ।

7:80

وَلُوطًا إِذۡ قَالَ لِقَوۡمِهِۦٓ أَتَأۡتُونَ ٱلۡفَٰحِشَةَ مَا سَبَقَكُم بِهَا مِنۡ أَحَدٍ مِّنَ ٱلۡعَٰلَمِينَ

ਅਤੇ ਅਸੀਂ ਲੂਤ ਨੂੰ ਭੇਜਿਆ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕੀ ਤੁਸੀਂ ਸਪੱਸ਼ਟ ਨਿਰਲੱਜਤਾ ਵਾਲੇ ਕੰਮ ਕਰਦੇ ਹੋ, ਜੋ ਤੁਹਾਡੇ ਤੋਂ ਪਹਿਲਾਂ ਸੰਸਾਰ ਵਿਚ ਕਿਸੇ ਨੇ ਨਹੀਂ ਕੀਤਾ।

7:81

إِنَّكُمۡ لَتَأۡتُونَ ٱلرِّجَالَ شَهۡوَةً مِّن دُونِ ٱلنِّسَآءِۚ بَلۡ أَنتُمۡ قَوۡمٌ مُّسۡرِفُونَ

ਤੁਸੀਂ ਔਰਤਾਂ ਨੂੰ ਛੱਡ ਕੇ ਆਦਮੀਆਂ ਨਾਲ ਆਪਣੀ ਕਾਮ ਇੱਛਾ ਦੀ ਪੂਰਤੀ ਕਰਦੇ ਹੋ। ਸਗੋਂ' ਤੁਸੀਂ ਹੱਦਾਂ ਤੋਂ ਅੱਗੇ ਵੱਧਣ ਵਾਲੇ ਲੋਕ ਹੋ।

7:82

وَمَا كَانَ جَوَابَ قَوۡمِهِۦٓ إِلَّآ أَن قَالُوٓاْ أَخۡرِجُوهُم مِّن قَرۡيَتِكُمۡۖ إِنَّهُمۡ أُنَاسٌ يَتَطَهَّرُونَ

ਪਰੰਤੂ ਉਸਦੀ ਕੌਮ ਦਾ ਉਤਰ ਇਸ ਤੋਂ' ਬਿਨਾਂ ਕੁਝ ਵੀ ਨਹੀਂ ਸੀ, ਕਿ ਇਸ ਨੂੰ ਆਪਣੀ ਬਸਤੀ ਵਿਚੋਂ ਕੱਢ ਦੇਵੋ। ਇਹ ਲੋਕ ਵੱਡੇ ਸਦਾਚਾਰੀ ਬਣਦੇ ਹਨ।

7:83

فَأَنجَيۡنَٰهُ وَأَهۡلَهُۥٓ إِلَّا ٱمۡرَأَتَهُۥ كَانَتۡ مِنَ ٱلۡغَٰبِرِينَ

ਫਿਰ ਅਸੀਂ ਲੂਤ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਿਆ, ਬਿਨਾਂ ਉਸਦੀ ਪਤਨੀ ਦੇ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ “ਚ ਸੀ।

7:84

وَأَمۡطَرۡنَا عَلَيۡهِم مَّطَرًاۖ فَٱنظُرۡ كَيۡفَ كَانَ عَٰقِبَةُ ٱلۡمُجۡرِمِينَ

ਅਤੇ ਅਸੀਂ ਉਨ੍ਹਾਂ ਉੱਪਰ ਪੱਥਰਾਂ ਦਾ ਮੀਂਹ ਪਾਇਆ ਫਿਰ ਪਾਪੀਆਂ ਦਾ ਦੇਖੋ ਕਿਹੋਂ ਜਿਹਾ ਹਸ਼ਰ ਹੋਇਆ।

7:85

وَإِلَىٰ مَدۡيَنَ أَخَاهُمۡ شُعَيۡبًاۚ قَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥۖ قَدۡ جَآءَتۡكُم بَيِّنَةٌ مِّن رَّبِّكُمۡۖ فَأَوۡفُواْ ٱلۡكَيۡلَ وَٱلۡمِيزَانَ وَلَا تَبۡخَسُواْ ٱلنَّاسَ أَشۡيَآءَهُمۡ وَلَا تُفۡسِدُواْ فِي ٱلۡأَرۡضِ بَعۡدَ إِصۡلَٰحِهَاۚ ذَٰلِكُمۡ خَيۡرٌ لَّكُمۡ إِن كُنتُم مُّؤۡمِنِينَ

ਅਤੇ ਮਦਯਨ ਦੇ ਵੱਲ ਅਸੀਂ ਉਸ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋਂ। ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੌਗ ਨਹੀਂ। ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਪ੍ਰਮਾਣ ਪਹੁੰਚ ਚੁੱਕਿਆ ਹੈ। ਇਸ ਲਈ ਨਾਪ-ਤੌਲ ਪੂਰੀ ਕਰੋਂ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਵਸਤੂਆਂ ਘੱਟ ਤੌਲ ਕੇ ਨਾ ਦੇਵੋ ਅਤੇ ਧਰਤੀ ਉੱਪਰ ਸੁਧਾਰ ਦੇ ਬਾਅਦ ਵਿਗਾੜ ਨਾ ਪਾਉਂ ਇਹ ਤੁਹਾਡੇ ਲਈ ਚੰਗਾ ਹੈ, ਜੇਕਰ ਤੁਸੀਂ ਸ਼ਰਧਾਵਾਨ ਹੋ।

7:86

وَلَا تَقۡعُدُواْ بِكُلِّ صِرَٰطٍ تُوعِدُونَ وَتَصُدُّونَ عَن سَبِيلِ ٱللَّهِ مَنۡ ءَامَنَ بِهِۦ وَتَبۡغُونَهَا عِوَجًاۚ وَٱذۡكُرُوٓاْ إِذۡ كُنتُمۡ قَلِيلًا فَكَثَّرَكُمۡۖ وَٱنظُرُواْ كَيۡفَ كَانَ عَٰقِبَةُ ٱلۡمُفۡسِدِينَ

ਅਤੇ ਰਾਹਾਂ ਵਿਚ ਨਾ ਬੈਠੋ। ਅੱਲਾਹ ਦੇ ਰਾਹ ਵਿਚ ਡਰਾਵੋਂ। ਉਨ੍ਹਾਂ ਲੋਕਾਂ ਨੂੰ ਨਾ ਰੋਕੋ, ਜਿਹੜੇ ਈਮਾਨ ਲਿਆ ਚੁੱਕੇ ਹਨ ਅਤੇ ਉਸ ਮਾਰਗ ਵਿਚ ਕਮੀਆਂ ਨਾ ਭਾਲੋ ਅਤੇ ਯਾਦ ਕਰੋ ਜਦੋਂ ਤੁਸੀਂ ਬਹੁਤ ਥੌੜ੍ਹੇ ਸੀ, ਫਿਰ ਉਸ ਨੇ ਤੁਹਾਨੂੰ ਵਧਾ ਦਿੱਤਾ। ਅਤੇ ਵੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਹਾਲ ਹੋਇਆ।

7:87

وَإِن كَانَ طَآئِفَةٌ مِّنكُمۡ ءَامَنُواْ بِٱلَّذِيٓ أُرۡسِلۡتُ بِهِۦ وَطَآئِفَةٌ لَّمۡ يُؤۡمِنُواْ فَٱصۡبِرُواْ حَتَّىٰ يَحۡكُمَ ٱللَّهُ بَيۡنَنَاۚ وَهُوَ خَيۡرُ ٱلۡحَٰكِمِينَ

ਅਤੇ ਜੇਕਰ ਤੁਹਾਡੇ ਵਿਚੋ ਇੱਕ ਵਰਗ ਇਸ ਉੱਪਰ ਈਮਾਨ ਲਿਆਇਆ, ਜਿਹੜਾ ਦੇ ਕੇ ਮੈਂ ਭੇਜਿਆ ਗਿਆ ਹਾਂ ਅਤੇ ਇਕ ਸਮੂਹ ਈਮਾਨ ਨਹੀਂ ਲਿਆਇਆ ਤਾਂ ਉਡੀਕ ਕਰੋ ਉਂਦੋਂ ਤੱਕ ਜਦੋਂ ਅੱਲਾਹ ਸਾਡੇ ਵਿਚ ਫੈਸਲਾ ਨਾ ਕਰ ਦੇਵੇ, ਉਹ ਚੰਗਾ ਫ਼ੈਸਲਾ ਕਰਨ ਵਾਲਾ ਹੈ।

7:88

قَالَ ٱلۡمَلَأُ ٱلَّذِينَ ٱسۡتَكۡبَرُواْ مِن قَوۡمِهِۦ لَنُخۡرِجَنَّكَ يَٰشُعَيۡبُ وَٱلَّذِينَ ءَامَنُواْ مَعَكَ مِن قَرۡيَتِنَآ أَوۡ لَتَعُودُنَّ فِي مِلَّتِنَاۚ قَالَ أَوَلَوۡ كُنَّا كَٰرِهِينَ

ਕੌਮ ਦੇ ਵਡੇਰੇ ਜਿਹੜੇ, ਹੰਕਾਰ ਕਰਨ ਵਾਲੇ ਹਨ, ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਅਸੀਂ ਤੁਹਾਨੂੰ ਅਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਨਾਲ ਈਮਾਨ ਲਿਆਏ ਹਨ, ਆਪਣੀ ਬਸਤੀ ਵਿਚੋਂ' ਕੱਢ ਦੇਵਾਂਗੇ ਜਾਂ ਤੁਸੀਂ ਸਾਡੀ ਕੌਮ ਵਿਚ ਵਾਪਿਸ ਆ ਜਾਉ। ਸ਼ੁਐਬ ਨੇ ਕਿਹਾ, ਕੀ ਅਸੀਂ ਜਦੋਂ ਅਸੰਤੁਸ਼ਟ ਹੋਈਏ ਤਾਂ ਵੀ।

7:89

قَدِ ٱفۡتَرَيۡنَا عَلَى ٱللَّهِ كَذِبًا إِنۡ عُدۡنَا فِي مِلَّتِكُم بَعۡدَ إِذۡ نَجَّىٰنَا ٱللَّهُ مِنۡهَاۚ وَمَا يَكُونُ لَنَآ أَن نَّعُودَ فِيهَآ إِلَّآ أَن يَشَآءَ ٱللَّهُ رَبُّنَاۚ وَسِعَ رَبُّنَا كُلَّ شَيۡءٍ عِلۡمًاۚ عَلَى ٱللَّهِ تَوَكَّلۡنَاۚ رَبَّنَا ٱفۡتَحۡ بَيۡنَنَا وَبَيۡنَ قَوۡمِنَا بِٱلۡحَقِّ وَأَنتَ خَيۡرُ ٱلۡفَٰتِحِينَ

ਅਸੀਂ ਅੱਲਾਹ ਉੱਪਰ ਝੂਠ ਮੜ੍ਹਣ ਵਾਲੇ ਹੋਵਾਂਗੇ, ਜੇਕਰ ਅਸੀਂ' ਤੁਹਾਡੇ ਵਿਚ ਵਾਪਿਸ ਮਿਲ ਜਾਈਏ। (ਉਹ ਵੀ) ਇਸ ਤੋਂ ਬਾਅਦ ਕਿ ਅੱਲਾਹ ਨੇ ਸਾਨੂੰ ਉਸ ਤੋਂ ਛੁਡਾ ਦਿੱਤਾ ਹੈ। ਅਤੇ ਸਾਡੇ ਤੋਂ ਇਹ ਸੰਭਵ ਨਹੀਂ ਕਿ ਅਸੀਂ ਵਾਪਿਸ ਚਲੇ ਜਾਈਏ। ਪਰੰਤੂ ਸਾਡਾ ਅੱਲਾਹ ਰੱਬ ਅਜਿਹਾ ਨਾ ਚਾਹੇ। ਸਾਡੇ ਰੱਬ ਨੇ ਹਰੇਕ ਵਸਤੂ ਨੂੰ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ। ਅਸੀਂ ਆਪਣੇ ਰੱਬ ਉੱਪਰ ਭਰੋਸਾ ਕੀਤਾ। ਹੇ ਸਾਡੇ ਰੱਬ! ਸਾਡੇ ਅਤੇ ਸਾਡੀ ਕੌਮ ਦੇ ਵਿਚ ਫੈਸਲਾ ਕਰ। ਤੂੰ ਚੰਗਾ ਫੈਸਲਾ ਕਰਨ ਵਾਲਾ ਹੈ।

7:90

وَقَالَ ٱلۡمَلَأُ ٱلَّذِينَ كَفَرُواْ مِن قَوۡمِهِۦ لَئِنِ ٱتَّبَعۡتُمۡ شُعَيۡبًا إِنَّكُمۡ إِذًا لَّخَٰسِرُونَ

ਅਤੇ ਉਨ੍ਹਾਂ ਵਡੇਰਿਆਂ ਨੇ, ਜਿਨ੍ਹਾਂ ਨੇ ਉਸ ਦੀ ਕੌਮ ਵਿਚੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ, ਕਿ ਜੇਕਰ ਤੁਸੀਂ ਸ਼ੁਐਬ ਦੀਆਂ ਗੱਲਾਂ ਦਾ ਪਾਲਣ ਕਰੋਂਗੇ, ਤਾਂ ਨਸ਼ਟ ਹੋ ਜਾਵੌਗੇ।

7:91

فَأَخَذَتۡهُمُ ٱلرَّجۡفَةُ فَأَصۡبَحُواْ فِي دَارِهِمۡ جَٰثِمِينَ

ਫਿਰ ਉਨ੍ਹਾਂ ਨੂੰ ਭੂਚਾਲ ਨੇ ਪਕੜ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮਧੇ ਮੁੰਹ ਪਏ ਰਹਿ ਗਏ।

7:92

ٱلَّذِينَ كَذَّبُواْ شُعَيۡبًا كَأَن لَّمۡ يَغۡنَوۡاْ فِيهَاۚ ٱلَّذِينَ كَذَّبُواْ شُعَيۡبًا كَانُواْ هُمُ ٱلۡخَٰسِرِينَ

ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ। ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ, ਮਾਨੋ ਉਹ ਬਸਤੀ ਵਿਚ ਵਸਦੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਬੁਠਲਾਇਆ, ਉਹ ਹੀ ਘਾਟੇ ਵਿਚ ਰਹੇ

7:93

فَتَوَلَّىٰ عَنۡهُمۡ وَقَالَ يَٰقَوۡمِ لَقَدۡ أَبۡلَغۡتُكُمۡ رِسَٰلَٰتِ رَبِّي وَنَصَحۡتُ لَكُمۡۖ فَكَيۡفَ ءَاسَىٰ عَلَىٰ قَوۡمٍ كَٰفِرِينَ

ਉਸ ਸਮੇਂ ਸ਼ੁਐਬ ਉਨ੍ਹਾਂ ਤੋਂ ਮੂੰਹ ਮੋੜ ਕੇ ਜ਼ਲਾ ਗਿਆ, ਅਤੇ ਕਿਹਾ ਹੇ ਮੇਰੀ ਕੌਂਮ! ਮੈਂ ਤੁਹਾਨੂੰ ਆਪਣੇ ਰੱਬ ਦੇ ਸੰਦੇਸ਼ ਪਹੁੰਚਾ ਚੁੱਕਾ ਮੈਂ ਤੁਹਾਡਾ ਹਿੱਤ ਚਾਹਿਆ ਸੀ। ਹੁਣ ਮੈਂ ਅਵੱਗਿਆਕਾਰੀਆਂ ਲਈ ਕੀ ਪਸ਼ਚਾਤਾਪ ਕਰਾਂ।

7:94

وَمَآ أَرۡسَلۡنَا فِي قَرۡيَةٍ مِّن نَّبِيٍّ إِلَّآ أَخَذۡنَآ أَهۡلَهَا بِٱلۡبَأۡسَآءِ وَٱلضَّرَّآءِ لَعَلَّهُمۡ يَضَّرَّعُونَ

ਅਤੇ ਅਸੀਂ ਜਿਸ ਬਸਤੀ ਵਿਚ ਵੀ ਕੋਈ ਰਸੂਲ ਭੇਜਿਆ, ਉਸ ਦੇ ਵਾਸੀਆਂ ਨੂੰ ਅਸੀਂ (ਇਮਤਿਹਾਨ ਵਜੋਂ) ਤਕਲੀਫ਼ ਵਿਚ ਪਾਇਆ, ਤਾਂ ਕਿ ਉਹ ਰੱਬ ਵੱਲ ਅਕਰਸ਼ਿਤ ਹੋਣ।

7:95

ثُمَّ بَدَّلۡنَا مَكَانَ ٱلسَّيِّئَةِ ٱلۡحَسَنَةَ حَتَّىٰ عَفَواْ وَّقَالُواْ قَدۡ مَسَّ ءَابَآءَنَا ٱلضَّرَّآءُ وَٱلسَّرَّآءُ فَأَخَذۡنَٰهُم بَغۡتَةً وَهُمۡ لَا يَشۡعُرُونَ

ਫਿਰ ਅਸੀਂ ਦੁੱਖ ਨੂੰ ਸੁੱਖ ਵਿਚ ਬਦਲ ਦਿੱਤਾ। ਇਥੋਂ ਤੱਕ ਕਿ ਉਨ੍ਹਾਂ ਨੇ ਖੂਬ ਉਨਤੀ ਕੀਤੀ, ਅਤੇ ਉਹ ਕਹਿਣ ਲੱਗੇ ਕਿ ਦੁੱਖ ਅਤੇ ਸੁੱਖ ਤਾਂ ਸਾਡੇ ਵਡੇਰਿਆਂ ਨੂੰ ਵੀ ਪਹੁੰਚਦਾ ਰਿਹਾ ਹੈ। ਫਿਰ ਅਸੀਂ ਉਨ੍ਹਾਂ ਨੂੰ ਅਚਾਨਕ ਫੜ੍ਹ ਲਿਆ ਅਤੇ ਉਹ ਇਸ ਦੀ ਕਲਪਨਾ ਵੀ ਨਹੀਂ ਕਰਦੇ ਸੀ।

7:96

وَلَوۡ أَنَّ أَهۡلَ ٱلۡقُرَىٰٓ ءَامَنُواْ وَٱتَّقَوۡاْ لَفَتَحۡنَا عَلَيۡهِم بَرَكَٰتٍ مِّنَ ٱلسَّمَآءِ وَٱلۡأَرۡضِ وَلَٰكِن كَذَّبُواْ فَأَخَذۡنَٰهُم بِمَا كَانُواْ يَكۡسِبُونَ

ਅਤੇ ਜੇਕਰ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਡਰਦੇ ਤਾਂ ਅਸੀਂ ਉਨ੍ਹਾਂ ਨੂੰ ਆਕਾਸ਼ ਅਤੇ ਧਰਤੀ ਦੇ ਤੋਹਫੇ ਬਖਸ਼ ਦਿੰਦੇ। ਪਰੰਤੂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਬਦਲੇ ਫੜ੍ਹ ਲਿਆ।

7:97

أَفَأَمِنَ أَهۡلُ ٱلۡقُرَىٰٓ أَن يَأۡتِيَهُم بَأۡسُنَا بَيَٰتًا وَهُمۡ نَآئِمُونَ

ਫਿਰ ਕੀ ਬਸਤੀ ਵਾਲੇ ਇਸ ਤੋਂ ਭੈ-ਮੁਕਤ ਹੋ ਗਏ, ਕਿ ਉਨ੍ਹਾਂ ਉੱਪਰ ਸਾਡੀ ਆਫਤ ਰਾਤ ਦੇ ਸਮੇਂ ਆ ਪਵੇ ਜਦੋਂ ਉਹ ਸੌਦੇ ਹੋਣ।

7:98

أَوَأَمِنَ أَهۡلُ ٱلۡقُرَىٰٓ أَن يَأۡتِيَهُم بَأۡسُنَا ضُحًى وَهُمۡ يَلۡعَبُونَ

ਜਾਂ ਕੀ ਬਸਤੀ ਵਾਲੇ ਇਸ ਤੋਂ ਭੈ-ਮੁਕਤ ਹੋ ਗਏ ਕਿ ਸਾਡੀ ਆਫਤ ਉਨ੍ਹਾਂ ਉੱਪਰ ਦਿਨ ਚੜ੍ਹੇ ਆ ਪਹੁੰਚੇ ਜਦੋਂ ਉਹ ਖੇਡਦੇ ਹੋਣ।

7:99

أَفَأَمِنُواْ مَكۡرَ ٱللَّهِۚ فَلَا يَأۡمَنُ مَكۡرَ ٱللَّهِ إِلَّا ٱلۡقَوۡمُ ٱلۡخَٰسِرُونَ

ਕੀ ਇਹ ਲੋਕ ਅੱਲਾਹ ਦੀਆਂ ਤਰਕੀਬਾਂ ਤੋਂ ਬੇਫਿਕਰ ਹੋ ਗਏ। ਅੱਲਾਹ ਦੀਆਂ ਤਰਕੀਬਾਂ ਤੋਂ ਉਹ ਲੋਕ ਹੀ ਨਿਡਰ ਹੁੰਦੇ ਹਨ, ਜਿਹੜੇ ਖ਼ਤਮ ਹੋਣ ਵਾਲੇ ਹੋਣ।

7:100

أَوَلَمۡ يَهۡدِ لِلَّذِينَ يَرِثُونَ ٱلۡأَرۡضَ مِنۢ بَعۡدِ أَهۡلِهَآ أَن لَّوۡ نَشَآءُ أَصَبۡنَٰهُم بِذُنُوبِهِمۡۚ وَنَطۡبَعُ عَلَىٰ قُلُوبِهِمۡ فَهُمۡ لَا يَسۡمَعُونَ

ਕੀ ਉਨ੍ਹਾਂ ਨੂੰ ਉਨ੍ਹਾਂ ਤੋਂ ਪਹਿਲਾਂ ਹੋਏ ਲੋਕਾਂ ਤੋਂ ਸਿੱਖਿਆ ਨਹੀਂ ਮਿਲੀ, ਜਿਹੜੇ ਧਰਤੀ ਦੇ ਉਤਰਾਧਿਕਾਰੀ (ਵਾਰਿਸ) ਹੋਏ ਹਨ। ਜਦ ਕਿ ਅਸੀਂ ਜਦੋਂ ਚਾਹੀਏ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਫੜ੍ਹ ਲਈਏ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੋਹਰ ਲਗਾ ਦਿੱਤੀ ਹੈ ਤਾਂ ਕਿ ਉਹ ਸਮਝ ਨਾ ਸਕਣ।

7:101

تِلۡكَ ٱلۡقُرَىٰ نَقُصُّ عَلَيۡكَ مِنۡ أَنۢبَآئِهَاۚ وَلَقَدۡ جَآءَتۡهُمۡ رُسُلُهُم بِٱلۡبَيِّنَٰتِ فَمَا كَانُواْ لِيُؤۡمِنُواْ بِمَا كَذَّبُواْ مِن قَبۡلُۚ كَذَٰلِكَ يَطۡبَعُ ٱللَّهُ عَلَىٰ قُلُوبِ ٱلۡكَٰفِرِينَ

ਇਹ ਉਹ ਬਸਤੀਆਂ ਹਨ, ਜਿਨ੍ਹਾਂ ਦੇ ਕੁਝ ਕਿੱਸੇ ਅਸੀਂ' ਤੁਹਾਨੂੰ ਸੁਣਾ ਰਹੇ ਹਾਂ। ਉਨ੍ਹਾਂ ਦੇ ਕੋਲ ਸਾਡੇ ਰਸੂਲ ਆਇਤਾਂ ਲੈ ਕੇ ਆਏ ਤਾਂ ਇਹ ਕਦੇ ਨਾ ਹੋਇਆ ਕਿ ਉਹ ਈਮਾਨ ਲਿਆਉਂਦੇ ਉਸ ਗੱਲ ਉੱਪਰ ਜਿਸ ਤੋਂ ਪਹਿਲਾ ਇਨਕਾਰ ਕਰ ਚੁੱਕੇ ਸਨ। ਇਸ ਤਰ੍ਹਾਂ ਅੱਲਾਹ ਇਨਕਾਰ ਕਰਨ ਵਾਲਿਆਂ ਦੇ ਦਿਲਾਂ ਉੱਤੇ ਮੋਹਰ ਲਗਾ ਦਿੰਦਾ ਹੈ।

7:102

وَمَا وَجَدۡنَا لِأَكۡثَرِهِم مِّنۡ عَهۡدٍۖ وَإِن وَجَدۡنَآ أَكۡثَرَهُمۡ لَفَٰسِقِينَ

ਅਤੇ ਅਸੀਂ ਉਨ੍ਹਾਂ ਦੇ ਜ਼ਿਆਦਾਤਰ ਲੋਕਾਂ ਵਿਚ ਵਚਨਾਂ ਦਾ ਨਿਰਵਾਹ ਨਾ ਦੇਖਿਆ ਅਤੇ ਅਸੀਂ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਨਕਾਰੀ ਪਾਇਆ।

7:103

ثُمَّ بَعَثۡنَا مِنۢ بَعۡدِهِم مُّوسَىٰ بِـَٔايَٰتِنَآ إِلَىٰ فِرۡعَوۡنَ وَمَلَإِيْهِۦ فَظَلَمُواْ بِهَاۖ فَٱنظُرۡ كَيۡفَ كَانَ عَٰقِبَةُ ٱلۡمُفۡسِدِينَ

ਫਿਰ ਉਨ੍ਹਾਂ ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸ ਦੀ ਕੌਮ ਦੇ ਸਰਦਾਰਾਂ ਵੇ ਕੋਲ ਭੇਜਿਆ ਪਰੰਤੂ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਦੇ ਨਾਲ ਜ਼ੁਲਮ ਕੀਤਾ। ਤਾਂ ਦੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਸਿੱਟਾ ਨਿਕਲਿਆ।

7:104

وَقَالَ مُوسَىٰ يَٰفِرۡعَوۡنُ إِنِّي رَسُولٌ مِّن رَّبِّ ٱلۡعَٰلَمِينَ

ਅਤੇ ਮੂਸਾ ਨੇ ਕਿਹਾ ਹੇ ਫਿਰਨ! ਮੈਂ ਸੰਸਾਰ ਦੇ ਪਾਲਣਹਾਰ ਵਲੋਂ ਭੇਜਿਆ ਹੋਇਆ ਆਇਆ ਹਾਂ।

7:105

حَقِيقٌ عَلَىٰٓ أَن لَّآ أَقُولَ عَلَى ٱللَّهِ إِلَّا ٱلۡحَقَّۚ قَدۡ جِئۡتُكُم بِبَيِّنَةٍ مِّن رَّبِّكُمۡ فَأَرۡسِلۡ مَعِيَ بَنِيٓ إِسۡرَٰٓءِيلَ

ਮੇਰਾ ਫਰਜ਼ ਹੈ, ਕਿ ਅੱਲਾਹ ਦੇ ਨਾਂ ਬਾਰੇ ਕੋਈ ਵੀ ਗੱਲ ਸੱਚ ਤੋਂ ਬਿਨਾ ਨਾ ਕਹਾਂ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀ ਨਿਸ਼ਾਨੀ ਲੈ ਕੇ ਆਇਆ ਹਾਂ। ਬਸ ਤੂੰ ਮੇਰੇ ਨਾਲ ਇਸਰਾਈਲ ਦੀ ਔਲਾਦ ਨੂੰ ਜਾਣਦੇ।

7:106

قَالَ إِن كُنتَ جِئۡتَ بِـَٔايَةٍ فَأۡتِ بِهَآ إِن كُنتَ مِنَ ٱلصَّٰدِقِينَ

ਫਿਰਔਨ ਨੇ ਕਿਹਾ ਜੇਕਰ ਤੁਸੀਂ ਕੋਈ ਨਿਸ਼ਾਨੀ ਲੈ ਕੇ ਆਏ ਹੋ ਅਤੇ ਜੇ ਸੱਚੇ ਹੋ ਤਾਂ ਉਹ ਪੇਸ਼ ਕਰੋ।

7:107

فَأَلۡقَىٰ عَصَاهُ فَإِذَا هِيَ ثُعۡبَانٌ مُّبِينٌ

ਤਾਂ ਮੂਸਾ ਨੇ ਆਪਣੀ ਡਾਂਗ ਸੁੱਟ ਦਿੱਤੀ ਤਾਂ ਅਚਾਨਕ ਉਹ ਡਾਂਗ ਇੱਕ ਅਜਗਰ (ਸੱਪ) ਬਣ ਗਈ।

7:108

وَنَزَعَ يَدَهُۥ فَإِذَا هِيَ بَيۡضَآءُ لِلنَّٰظِرِينَ

ਅਤੇ ਉਸ ਨੇ ਆਪਣਾ ਹੱਥ ਕੱਢਿਆ ਤਾਂ ਉਹ ਅਚਾਨਕ ਹੀ ਦੇਖਣ ਵਾਲਿਆਂ ਦੇ ਸਾਹਮਣੇ ਚਮਕਣ ਲੱਗਿਆ।

7:109

قَالَ ٱلۡمَلَأُ مِن قَوۡمِ فِرۡعَوۡنَ إِنَّ هَٰذَا لَسَٰحِرٌ عَلِيمٌ

ਫਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ ਕਿ ਇਹ ਬੰਦਾ ਮਾਹਿਰ ਜਾਦੂਗਰ ਹੈ।

7:110

يُرِيدُ أَن يُخۡرِجَكُم مِّنۡ أَرۡضِكُمۡۖ فَمَاذَا تَأۡمُرُونَ

ਉਹ ਚਾਹੁੰਦਾ ਹੈ, ਕਿ ਤੁਹਾਨੂੰ ਤੁਹਾਡੀ ਜ਼ਮੀਨ ਵਿਚੋਂ ਕੱਢ ਦੇਵੇ।

7:111

قَالُوٓاْ أَرۡجِهۡ وَأَخَاهُ وَأَرۡسِلۡ فِي ٱلۡمَدَآئِنِ حَٰشِرِينَ

ਹੁਣ ਤੁਹਾਡਾ ਕੀ ਵਿਚਾਰ ਹੈ। ਉਨ੍ਹਾਂ ਨੇ ਕਿਹਾ ਮੂਸਾ ਨੂੰ ਅਤੇ ਉਸ ਦੇ ਭਰਾ ਨੂੰ ਸਮਾਂ ਦੇਵੋ ਅਤੇ ਨਗਰਾਂ ਵਿਚ ਸੰਦੇਸ਼ ਵਾਹਕ ਭੇਜੋ।

7:112

يَأۡتُوكَ بِكُلِّ سَٰحِرٍ عَلِيمٍ

ਉਹ ਤੁਹਾਡੇ ਕੋਲ ਸਾਰੇ ਮਾਹਰ ਜਾਦੂਗਰ ਲੈ ਆਉਣ।

7:113

وَجَآءَ ٱلسَّحَرَةُ فِرۡعَوۡنَ قَالُوٓاْ إِنَّ لَنَا لَأَجۡرًا إِن كُنَّا نَحۡنُ ٱلۡغَٰلِبِينَ

ਅਤੇ ਜਾਦੂਗਰ ਫਿਰਔਨ ਦੇ ਕੋਲ ਆਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਾਮ ਤਾਂ ਜ਼ਰੂਰ ਮਿਲੇਗਾ ਜੇਕਰ ਅਸੀਂ ਸਫ਼ਲ ਰਹੇ।

7:114

قَالَ نَعَمۡ وَإِنَّكُمۡ لَمِنَ ٱلۡمُقَرَّبِينَ

ਫਿਰਔਨ ਨੇ ਕਿਹਾ, ਕਿ ਜ਼ਰੂਰ ਤੁਸੀਂ ਮੇਰੇ ਨਜ਼ਦੀਕੀਆਂ ਵਿਚ ਸ਼ਾਮਿਲ ਹੋਵੌਗੇ।

7:115

قَالُواْ يَٰمُوسَىٰٓ إِمَّآ أَن تُلۡقِيَ وَإِمَّآ أَن نَّكُونَ نَحۡنُ ٱلۡمُلۡقِينَ

ਜਾਦੂਗਾਰਾਂ ਨੇ (ਮੂਸਾ ਨੂੰ) ਕਿਹਾ, ਜਾਂ ਤੁਸੀਂ ਸੁੱਟੋ ਜਾਂ ਅਸੀਂ ਸੁੱਟਣ ਵਾਲੇ ਬਣਦੇ ਹਾਂ।

7:116

قَالَ أَلۡقُواْۖ فَلَمَّآ أَلۡقَوۡاْ سَحَرُوٓاْ أَعۡيُنَ ٱلنَّاسِ وَٱسۡتَرۡهَبُوهُمۡ وَجَآءُو بِسِحۡرٍ عَظِيمٍ

ਮੂਸਾ ਨੇ ਕਿਹਾ, ਤੁਸੀਂ ਹੀ' ਸੁੱਟੋ। ਫਿਰ ਜਦੋਂ ਉਨ੍ਹਾਂ ਨੇ ਸੁੱਟਿਆ ਤਾਂ ਲੋਕਾਂ ਦੀਆਂ ਅੱਖਾਂ ਉੱਪਰ ਜਾਦੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਭੈਅ-ਭੀਤ ਕਰ ਦਿੱਤਾ ਅਤੇ ਬਹੁਤ ਵੱਡੇ ਕਰਤੱਬ ਦਿਖਾਏ।

7:117

وَأَوۡحَيۡنَآ إِلَىٰ مُوسَىٰٓ أَنۡ أَلۡقِ عَصَاكَۖ فَإِذَا هِيَ تَلۡقَفُ مَا يَأۡفِكُونَ

ਅਸੀਂ ਸੂਸਾ ਨੂੰ ਆਦੇਸ਼ ਭੇਜਿਆ ਕਿ ਆਪਣੀ ਡਾਂਗ ਸੁੱਟ ਦੇਵੋ। ਤਾਂ ਅਚਾਨਕ ਉਹ (ਸੱਪ ਬਣ ਕੇ) ਉਸ ਨੂੰ ਨਿਗਲਣ ਲੱਗ ਪਿਆ ਜੋ (ਜਾਦੂਗ਼ਰਾਂ ਨੇ) ਬਣਾਇਆ ਸੀ।

7:118

فَوَقَعَ ٱلۡحَقُّ وَبَطَلَ مَا كَانُواْ يَعۡمَلُونَ

ਤਾਂ ਸੱਚ ਪ੍ਰਗਟ ਹੋ ਗਿਆ। ਜਿਹੜਾ ਕੁਝ ਉਨ੍ਹਾਂ ਨੇ ਬਣਾਇਆ ਸੀ; ਉਹ ਝੂਠ ਹੋ ਕੇ ਰਹਿ ਗਿਆ।

7:119

فَغُلِبُواْ هُنَالِكَ وَٱنقَلَبُواْ صَٰغِرِينَ

ਆਖ਼ਿਰ ਉਹ ਲੋਕ ਜ਼ਲੀਲ ਹੋ ਕੇ ਹਾਰ ਗਏ।

7:120

وَأُلۡقِيَ ٱلسَّحَرَةُ سَٰجِدِينَ

ਅਤੇ ਜਾਦੂਗ਼ਰ ਸਿੱਜਦੇ ਵਿਚ ਡਿੱਗ ਪਏ।

7:121

قَالُوٓاْ ءَامَنَّا بِرَبِّ ٱلۡعَٰلَمِينَ

ਉਨ੍ਹਾਂ ਨੇ ਕਿਹਾ ਅਸੀਂ ਸਾਰੇ ਸੰਸਾਰਾਂ ਦੇ ਰੱਬ ਉੱਪਰ ਈਮਾਨ ਲਿਆਏ।

7:122

رَبِّ مُوسَىٰ وَهَٰرُونَ

ਜਿਹੜਾ ਸੂਸਾ ਅਤ ਹਾਰੂਨ ਦਾ ਰੱਬ ਹੈ।

7:123

قَالَ فِرۡعَوۡنُ ءَامَنتُم بِهِۦ قَبۡلَ أَنۡ ءَاذَنَ لَكُمۡۖ إِنَّ هَٰذَا لَمَكۡرٌ مَّكَرۡتُمُوهُ فِي ٱلۡمَدِينَةِ لِتُخۡرِجُواْ مِنۡهَآ أَهۡلَهَاۖ فَسَوۡفَ تَعۡلَمُونَ

ਪਹਿਲਾਂ ਮੂਸਾ ਉੱਪਰ ਇਮਾਨ ਲਿਆਏ। ਬੇਸ਼ੱਕ ਇਹ ਇੱਕ ਸਾਜਿਸ਼ ਹੈ, ਜਿਹੜੀ ਤੁਸੀਂ ਲੋਕਾਂ ਨੇ ਇਸ ਉਮੀਦ ਨਾਲ ਕੀਤੀ ਹੈ, ਕਿ ਤੁਸੀਂ ਇਸ ਨਗਰ ਦੇ ਵਾਸੀਆਂ ਨੂੰ ਏਥੋਂ ਕੱਢ ਦੇਵੋ, ਤਾਂ ਤੁਸੀਂ ਜਲਦੀ ਜਾਣ ਲਵੌਗੇ।

7:124

لَأُقَطِّعَنَّ أَيۡدِيَكُمۡ وَأَرۡجُلَكُم مِّنۡ خِلَٰفٍ ثُمَّ لَأُصَلِّبَنَّكُمۡ أَجۡمَعِينَ

ਮੈ' ਤੁਹਾਡੇ ਹੱਥ ਅਤੇ ਪੈਰ ਉਲਟੀਆਂ ਦਿਸ਼ਾਵਾਂ ਵਿਚ ਕੱਟਾਂਗਾ ਅਤੇ ਫਿਰ ਤੁਹਾਨੂੰ ਸੂਲੀ ਤੇ ਚੜ੍ਹਾ ਦੇਵਾਂਗਾ।

7:125

قَالُوٓاْ إِنَّآ إِلَىٰ رَبِّنَا مُنقَلِبُونَ

ਉਨ੍ਹਾਂ ਨੇ ਕਿਹਾ ਅਸੀਂ ਆਪਣੇ ਰੱਬ ਵੱਲ ਜਾਣਾ ਹੈ।

7:126

وَمَا تَنقِمُ مِنَّآ إِلَّآ أَنۡ ءَامَنَّا بِـَٔايَٰتِ رَبِّنَا لَمَّا جَآءَتۡنَاۚ رَبَّنَآ أَفۡرِغۡ عَلَيۡنَا صَبۡرًا وَتَوَفَّنَا مُسۡلِمِينَ

ਤੂੰ ਸਾਨੂੰ ਇਸ ਲਈ ਸਜ਼ਾ ਦੇਣਾ ਚਾਹੁੰਦਾ ਹੈ, ਕਿ ਜਦੋਂ ਰੱਬ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਗਈਆਂ, ਤਾਂ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਹੇ ਪਾਲਣਹਾਰ! ਸਾਨੂੰ ਧੀਰਜ ਬਖਸ਼ ਅਤੇ ਸਾਡੀ ਮੌਤ ਇਸਲਾਮ ਦੀ ਹਾਲਤ ਵਿਚ ਹੀ ਹੋਵੇ।

7:127

وَقَالَ ٱلۡمَلَأُ مِن قَوۡمِ فِرۡعَوۡنَ أَتَذَرُ مُوسَىٰ وَقَوۡمَهُۥ لِيُفۡسِدُواْ فِي ٱلۡأَرۡضِ وَيَذَرَكَ وَءَالِهَتَكَۚ قَالَ سَنُقَتِّلُ أَبۡنَآءَهُمۡ وَنَسۡتَحۡيِۦ نِسَآءَهُمۡ وَإِنَّا فَوۡقَهُمۡ قَٰهِرُونَ

ਫਿਰਔਨ ਦੀ ਕੌਮ ਦੇ ਸਰਵਾਰਾਂ ਨੇ ਕਿਹਾ, ਕੀ ਫਿਰਔਨ! ਮੂਸਾ ਅਤੇ ਉਸ ਦੀ ਕੌਮ ਨੂੰ ਛੱਡ ਦੇਵੇਂਗਾ ਕਿ ਉਹ ਦੇਸ਼ ਵਿਚ ਬਦਅਮਨੀ ਫੈਲਾਉਣ ਅਤੇ ਇਹ ਤੈਨੂੰ ਅਤੇ ਤੇਰੇ ਦੇਵਤਿਆਂ ਨੂੰ ਛੱਡ ਦੇਣਗੇ। ਫਿਰਔਨ ਨੇ ਆਖਿਆ ਕਿ ਅਸੀਂ ਉਨ੍ਹਾਂ ਦੇ ਪੁੱਤਰਾਂ ਦੀ ਹੱਤਿਆ ਕਰਾਂਗੇ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਜੀਵਤ ਰੱਖਾਂਗੇ। ਅਸੀਂ ਉਨ੍ਹਾਂ ਉੱਪਰ ਪੂਰਨ ਕਾਬੂ ਰੱਖਦੇ ਹਾਂ।

7:128

قَالَ مُوسَىٰ لِقَوۡمِهِ ٱسۡتَعِينُواْ بِٱللَّهِ وَٱصۡبِرُوٓاْۖ إِنَّ ٱلۡأَرۡضَ لِلَّهِ يُورِثُهَا مَن يَشَآءُ مِنۡ عِبَادِهِۦۖ وَٱلۡعَٰقِبَةُ لِلۡمُتَّقِينَ

ਮੂਸਾ ਨੇ ਆਪਣੀ ਕੌਮ ਨੂੰ ਕਿਹਾ, ਕਿ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਰੱਖੋ। ਧਰਤੀ ਅੱਲਾਹ ਦੀ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਦਾ ਵਾਰਿਸ ਬਣਾ ਦਿੰਦਾ ਹੈ। ਅਤੇ ਆਖ਼ਰੀ ਸਫ਼ਲਤਾ ਅੱਲਾਹ ਤੋਂ ਡਰਣ ਵਾਲਿਆਂ ਲਈ ਹੈ।

7:129

قَالُوٓاْ أُوذِينَا مِن قَبۡلِ أَن تَأۡتِيَنَا وَمِنۢ بَعۡدِ مَا جِئۡتَنَاۚ قَالَ عَسَىٰ رَبُّكُمۡ أَن يُهۡلِكَ عَدُوَّكُمۡ وَيَسۡتَخۡلِفَكُمۡ فِي ٱلۡأَرۡضِ فَيَنظُرَ كَيۡفَ تَعۡمَلُونَ

ਮੂਸਾ ਦੀ ਕੌਮ ਨੇ ਆਖਿਆ, ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਤਾਏ ਗਏ ਅਤੇ ਤੁਹਾਡੇ ਆਉਣ ਤੋਂ ਬਾਅਦ ਵੀ। ਮੂਸਾ ਨੇ ਕਿਹਾ, ਤੁਹਾਡਾ ਰੱਬ ਤੁਹਾਡੇ ਦੁਸ਼ਮਨ ਨੂੰ ਨਸ਼ਟ ਕਰਕੇ, ਉਨ੍ਹਾਂ ਦੀ ਥਾਂ ਤੁਹਾਨੂੰ ਇਸ ਧਰਤੀ ਦਾ ਮਾਲਕ ਬਣਾ ਦੇਵੇਗਾ। ਫਿਰ ਵੇਖਦੇ ਹਾਂ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ।

7:130

وَلَقَدۡ أَخَذۡنَآ ءَالَ فِرۡعَوۡنَ بِٱلسِّنِينَ وَنَقۡصٍ مِّنَ ٱلثَّمَرَٰتِ لَعَلَّهُمۡ يَذَّكَّرُونَ

ਅਤੇ ਅਸੀਂ ਫਿਰਔਨ ਦੇ ਨਜ਼ਦੀਕੀਆਂ ਨੂੰ ਅਕਾਲ ਅਤੇ ਅਨਾਜ ਦੀ ਕਮੀ ਦੇ ਦਿੱਤੀ ਹੈ, ਤਾਂ ਕਿ ਉਨ੍ਹਾਂ ਨੂੰ ਸਿੱਖਿਆ ਮਿਲੇ।

7:131

فَإِذَا جَآءَتۡهُمُ ٱلۡحَسَنَةُ قَالُواْ لَنَا هَٰذِهِۦۖ وَإِن تُصِبۡهُمۡ سَيِّئَةٌ يَطَّيَّرُواْ بِمُوسَىٰ وَمَن مَّعَهُۥٓۗ أَلَآ إِنَّمَا طَٰٓئِرُهُمۡ عِندَ ٱللَّهِ وَلَٰكِنَّ أَكۡثَرَهُمۡ لَا يَعۡلَمُونَ

ਪਰੰਤੂ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲਦੀ, ਤਾਂ ਉਹ ਕਹਿੰਦੇ ਕਿ ਇਹ ਸਾਡੇ ਲਈ ਹੈ, ਅਤੇ ਜੇਕਰ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਸ ਨੂੰ ਉਹ ਮੂਸਾ ਅਤੇ ਉਸ ਦੇ ਸਾਥੀਆਂ ਦਾ ਪ੍ਰਭਾਵ ਦੱਸਦੇ। ਸੁਣੋ ਉਨ੍ਹਾਂ ਦਾ ਦੁਰ- ਭਾਗ ਤਾਂ ਅੱਲਾਹ ਕੋਲ ਹੈ, ਪਰੰਤੂ ਉਨ੍ਹਾਂ ਵਿਚੋ ਜ਼ਿਆਦਾਤਰ ਨਹੀਂ ਜਾਣਦੇ।

7:132

وَقَالُواْ مَهۡمَا تَأۡتِنَا بِهِۦ مِنۡ ءَايَةٍ لِّتَسۡحَرَنَا بِهَا فَمَا نَحۡنُ لَكَ بِمُؤۡمِنِينَ

ਅਤੇ ਉਨ੍ਹਾਂ ਨੇ ਮੂਸਾ ਨੂੰ ਕਿਹਾ, ਸਾਨੂੰ ਆਪਣੇ ਜਾਦੂ ਦੇ ਪ੍ਰਭਾਵ ਵਿਚ ਕਰਨ ਲਈ ਤੁਸੀਂ ਚਾਹੇ ਕੋਈ ਵੀ ਨਿਸ਼ਾਨੀ ਲਿਆਉਂ। ਅਸੀਂ ਤੁਹਾਡੇ ਉੱਪਰ ਈਮਾਨ ਲਿਆਉਣ ਵਾਲੇ ਨਹੀਂ ਹਾਂ।

7:133

فَأَرۡسَلۡنَا عَلَيۡهِمُ ٱلطُّوفَانَ وَٱلۡجَرَادَ وَٱلۡقُمَّلَ وَٱلضَّفَادِعَ وَٱلدَّمَ ءَايَٰتٍ مُّفَصَّلَٰتٍ فَٱسۡتَكۡبَرُواْ وَكَانُواْ قَوۡمًا مُّجۡرِمِينَ

ਫਿਰ ਅਸੀਂ ਉਨ੍ਹਾਂ ਉੱਪਰ ਤੂਫਾਨ ਭੇਜਿਆ ਟਿੱਡੀਆਂ, ਜੂੰਆਂ, ਡੱਡੂਆਂ ਅਤੇ ਖੂਨ ਦਾ। ਇਹ ਸਾਰੀਆਂ ਨਿਸ਼ਾਨੀਆਂ ਅਲੱਗ- ਅਲੱਗ ਦਿਖਾਈਆਂ। ਫਿਰ ਵੀ ਉਨ੍ਹਾਂ ਨੇ ਹੰਕਾਰ ਕੀਤਾ, ਕਿਉਂਕਿ ਉਹ ਅਪਰਾਧੀ ਲੋਕ ਸਨ।

7:134

وَلَمَّا وَقَعَ عَلَيۡهِمُ ٱلرِّجۡزُ قَالُواْ يَٰمُوسَى ٱدۡعُ لَنَا رَبَّكَ بِمَا عَهِدَ عِندَكَۖ لَئِن كَشَفۡتَ عَنَّا ٱلرِّجۡزَ لَنُؤۡمِنَنَّ لَكَ وَلَنُرۡسِلَنَّ مَعَكَ بَنِيٓ إِسۡرَٰٓءِيلَ

ਅਤੇ ਜਦੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਹ ਕਹਿੰਦੇ ਕਿ ਹੇ ਮੂਸਾ! ਆਪਣੇ ਰੱਬ ਕੋਲ ਸਾਡੇ ਲਈ ਅਰਦਾਸ ਕਰੋਂ। ਜਿਸ ਦਾ ਉਸ ਨੇ ਤੁਹਾਡੇ ਨਾਲ ਇਕਰਾਰ ਕਰ ਰੱਖਿਆ ਹੈ। ਜੇਕਰ ਤੁਸੀਂ ਸਾਡੇ ਉੱਪਰੋਂ ਬਿਪਤਾ ਹਟਾ ਦੇਵੋ ਤਾਂ ਅਸੀਂ ਜ਼ਰੂਰ ਤੁਹਾਡੇ ਭਰੋਸਾ ਪ੍ਰਗਟ ਕਰਾਂਗੇ ਅਤੇ ਤੁਹਾਡੇ ਨਾਲ ਇਜ਼ਰਾਈਲ ਦੀ ਸੰਤਾਨ ਨੂੰ ਜਾਣ ਦੇ 'ਗੇ।

7:135

فَلَمَّا كَشَفۡنَا عَنۡهُمُ ٱلرِّجۡزَ إِلَىٰٓ أَجَلٍ هُم بَٰلِغُوهُ إِذَا هُمۡ يَنكُثُونَ

ਫਿਰ ਜਦੋਂ ਅਸੀਂ ਉਨ੍ਹਾਂ ਤੋਂ ਕੁਝ ਸਮੇਂ ਲਈ ਬਿਪਤਾਵਾਂ ਦੂਰ ਕਰ ਦਿੱਤੀਆਂ, ਜਿਹੜੀਆਂ ਉਨ੍ਹਾਂ ਨੂੰ ਮਿਲਣੀਆਂ ਸਨ, ਤਾਂ ਉਹ ਉਸੇ ਸਮੇਂ ਵਾਅਦੇ ਨੂੰ ਤੋੜ ਦਿੰਦੇ।

7:136

فَٱنتَقَمۡنَا مِنۡهُمۡ فَأَغۡرَقۡنَٰهُمۡ فِي ٱلۡيَمِّ بِأَنَّهُمۡ كَذَّبُواْ بِـَٔايَٰتِنَا وَكَانُواْ عَنۡهَا غَٰفِلِينَ

ਫਿਰ ਅਸੀਂ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਸਮੁੰਦਰ ਵਿਚ ਡਬੋਂ ਦਿੱਤਾ, ਕਿਉਂਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾ ਦਿੱਤਾ ਸੀ ਅਤੇ ਉਹ ਇਸ ਤੋਂ ਬੇਪਰਵਾਹ ਹੋਂ ਗਏ ਸਨ।

7:137

وَأَوۡرَثۡنَا ٱلۡقَوۡمَ ٱلَّذِينَ كَانُواْ يُسۡتَضۡعَفُونَ مَشَٰرِقَ ٱلۡأَرۡضِ وَمَغَٰرِبَهَا ٱلَّتِي بَٰرَكۡنَا فِيهَاۖ وَتَمَّتۡ كَلِمَتُ رَبِّكَ ٱلۡحُسۡنَىٰ عَلَىٰ بَنِيٓ إِسۡرَٰٓءِيلَ بِمَا صَبَرُواْۖ وَدَمَّرۡنَا مَا كَانَ يَصۡنَعُ فِرۡعَوۡنُ وَقَوۡمُهُۥ وَمَا كَانُواْ يَعۡرِشُونَ

ਅਤੇ ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ। ਉਨ੍ਹਾਂ ਨੂੰ ਅਸੀਂ ਇਸ ਧਰਤੀ ਦੇ ਪੂਰਬ ਅਤੇ ਪੱਛਮ ਦਾ ਵਾਰਿਸ ਬਣਾ ਦਿੱਤਾ। ਜਿਸ ਵਿਚ ਅਸੀਂ ਬਰਕਤ ਰੱਖੀ ਸੀ ਅਤੇ ਇਜ਼ਰਾਈਲ ਦੀ ਸੰਤਾਨ ਲਈ ਤੇਰੇ ਰੱਬ ਦਾ ਚੰਗਾ ਵਚਨ ਪੂਰਾ ਹੋ ਗਿਆ। ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਅਸੀਂ ਫਿਰਔਨ ਅਤੇ ਉਸ ਦੀ ਕੌਮ ਦਾ ਉਹ ਸਾਰਾ ਕੁਝ ਨਸ਼ਟ ਕਰ ਦਿੱਤਾ ਜੋ ਉਹ ਬਣਾਉਂਦੇ ਸੀ ਅਤੇ ਜੋ ਉਹ ਚੜ੍ਹਾਉਂਦੇ ਸੀ। (ਭਾਵ ਉੱਚੇ ਮਹਿਲ)

7:138

وَجَٰوَزۡنَا بِبَنِيٓ إِسۡرَٰٓءِيلَ ٱلۡبَحۡرَ فَأَتَوۡاْ عَلَىٰ قَوۡمٍ يَعۡكُفُونَ عَلَىٰٓ أَصۡنَامٍ لَّهُمۡۚ قَالُواْ يَٰمُوسَى ٱجۡعَل لَّنَآ إِلَٰهًا كَمَا لَهُمۡ ءَالِهَةٌۚ قَالَ إِنَّكُمۡ قَوۡمٌ تَجۡهَلُونَ

ਅਤੇ ਅਸੀਂ ਇਜ਼ਰਾਈਲ ਦੀ ਸੰਤਾਨ ਨੂੰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਫਿਰ ਉਨ੍ਹਾਂ ਦਾ ਸਾਹਮਣਾ ਇੱਕ ਅਜਿਹੀ ਕੌਮ ਨਾਲ ਹੋਇਆ, ਜੋ ਆਪਣੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਸਾਡੀ ਪੂਜਾ ਲਈ ਵੀ ਇੱਕ ਮੂਰਤੀ ਬਣਾ ਦੇ, ਜਿਵੇਂ ਉਨ੍ਹਾਂ ਦੀਆਂ ਮੂਰਤੀਆਂ ਹਨ। ਮੂਸਾ ਨੇ ਕਿਹਾ, ਤੁਸੀਂ ਨਾ-ਦਾਨ ਲੋਕ ਹੋ।

7:139

إِنَّ هَٰٓؤُلَآءِ مُتَبَّرٌ مَّا هُمۡ فِيهِ وَبَٰطِلٌ مَّا كَانُواْ يَعۡمَلُونَ

ਇਹ ਲੋਕ ਜਿਹੜੇ ਕਰਮਾਂ ਵਿਚ ਲਿਪਤ ਹਨ। ਉਹ ਨਸ਼ਟ ਹੋਣ ਵਾਲੇ ਹਨ, ਅਤੇ ਇਹ ਲੋਕ ਜੋ ਕੁਝ ਕਰ ਰਹੇ ਹਨ, ਉਹ ਸਭ ਧੋਖਾ (ਝੂਠ) ਹੈ।

7:140

قَالَ أَغَيۡرَ ٱللَّهِ أَبۡغِيكُمۡ إِلَٰهًا وَهُوَ فَضَّلَكُمۡ عَلَى ٱلۡعَٰلَمِينَ

ਉਸ ਨੇ ਕਿਹਾ, ਕੀ ਮੈਂ ਅੱਲਾਹ ਤੋਂ ਬਿਨਾਂ ਤੁਹਾਡੇ ਲਈ ਕੋਈ ਹੋਰ ਪੂਜਣਯੋਗ ਤਲਾਸ਼ਾਂ। ਹਾਲਾਂਕਿ ਉੱਸ ਨੇ ਤੁਹਾਨੂੰ ਸਾਰੇ ਸੰਸਾਰ ਵਿਚ ਸ਼ਰੋਸ਼ਤਾ ਦਿੱਤੀ ਹੈ।

7:141

وَإِذۡ أَنجَيۡنَٰكُم مِّنۡ ءَالِ فِرۡعَوۡنَ يَسُومُونَكُمۡ سُوٓءَ ٱلۡعَذَابِ يُقَتِّلُونَ أَبۡنَآءَكُمۡ وَيَسۡتَحۡيُونَ نِسَآءَكُمۡۚ وَفِي ذَٰلِكُم بَلَآءٌ مِّن رَّبِّكُمۡ عَظِيمٌ

ਅਤੇ ਚੇਤੇ ਕਰੋ ਜਦੋਂ ਅਸੀਂ ਫਿਰਔਨ ਵਾਲਿਆਂ ਤੋਂ ਤੁਹਾਨੂੰ ਮੁਕਤੀ ਬਖਸ਼ੀ, ਜਿਹੜੇ ਤੁਹਾਨੂੰ ਸਖ਼ਤ ਸਜ਼ਾਵਾਂ ਦੇ ਰਹੇ ਸਨ। ਉਹ ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਸਨ ਅਤੇ ਤੁਹਾਡੀਆਂ ਔਰਤਾਂ ਨੂੰ ਜਿੰਦਾ ਰੱਖਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡਾ ਵੱਡਾ ਇਮਤਿਹਾਨ ਸੀ।

7:142

وَوَٰعَدۡنَا مُوسَىٰ ثَلَٰثِينَ لَيۡلَةً وَأَتۡمَمۡنَٰهَا بِعَشۡرٍ فَتَمَّ مِيقَٰتُ رَبِّهِۦٓ أَرۡبَعِينَ لَيۡلَةًۚ وَقَالَ مُوسَىٰ لِأَخِيهِ هَٰرُونَ ٱخۡلُفۡنِي فِي قَوۡمِي وَأَصۡلِحۡ وَلَا تَتَّبِعۡ سَبِيلَ ٱلۡمُفۡسِدِينَ

ਅਤੇ ਅਸੀਂ ਮੂਸਾ ਨਾਲ ਤੀਹ (30) ਰਾਤਾਂ ਦਾ ਵਾਅਦਾ ਕੀਤਾ ਅਤੇ ਉਸ ਨੂੰ ਪੂਰਾ ਕੀਤਾ। ਦਸ (10) ਵੱਧ ਰਾਤਾਂ ਨਾਲ। ਤਾਂ ਉਸ ਦੇ ਰੱਬ ਦਾ ਸਮਾਂ ਚਾਲੀ (40) ਰਾਤਾਂ ਵਿਚ ਪੂਰਾ ਹੋਇਆ। ਅਤੇ ਮੂਸਾ ਨੇ ਆਪਣੇ ਭਾਈ ਹਾਰੂਨ ਨੂੰ ਕਿਹਾ, ਮੇਰੇ ਪਿੱਛੇ ਤੂੰ ਮੇਰੀਂ ਕੌਮ ਦੀ ਮੇਰੀ ਜਗ੍ਹਾ ਅਗਵਾਈ ਕਰਨੀ ਅਤੇ ਸੁਧਾਰ ਕਰਦੇ ਰਹਿਣਾ। ਵਿਗਾੜ ਪੈਦਾ ਕਰਨ ਵਾਲਿਆਂ ਦੇ ਰਾਹ ਨਹੀਂ' ਚੱਲਣਾ।

7:143

وَلَمَّا جَآءَ مُوسَىٰ لِمِيقَٰتِنَا وَكَلَّمَهُۥ رَبُّهُۥ قَالَ رَبِّ أَرِنِيٓ أَنظُرۡ إِلَيۡكَۚ قَالَ لَن تَرَىٰنِي وَلَٰكِنِ ٱنظُرۡ إِلَى ٱلۡجَبَلِ فَإِنِ ٱسۡتَقَرَّ مَكَانَهُۥ فَسَوۡفَ تَرَىٰنِيۚ فَلَمَّا تَجَلَّىٰ رَبُّهُۥ لِلۡجَبَلِ جَعَلَهُۥ دَكًّا وَخَرَّ مُوسَىٰ صَعِقًاۚ فَلَمَّآ أَفَاقَ قَالَ سُبۡحَٰنَكَ تُبۡتُ إِلَيۡكَ وَأَنَا۠ أَوَّلُ ٱلۡمُؤۡمِنِينَ

ਅਤੇ ਮੂਸਾ ਸਾਡੇ ਨਿਸ਼ਚਿਤ ਕੀਤੇ ਸਮੇਂ ਤੇ ਆ ਗਿਆ ਤਾਂ ਉਸ ਦੇ ਰੱਬ ਨੇ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਮੈਨੂੰ ਆਪਣਾ ਆਪਾ ਵਿਖਾਵੇਂ। ਮੈ' ਤੁਹਾਨੂੰ ਵੇਖਾਂ। ਫ਼ਰਮਾਇਆ ਤੁਸੀਂ ਮੈਨੂੰ ਕਦੇ ਵੀ ਨਹੀਂ ਦੇਖ ਸਕਦੇ ਹਾਂ ਪਹਾੜ ਦੇ ਵੱਲ ਵੇਖੋ, ਜੇਕਰ ਉਹ ਆਪਣੇ ਸਥਾਨ ਉੱਪਰ ਟਿੱਕਿਆ ਰਹੇ, ਤਾਂ ਤੁਸੀਂ ਵੀ ਮੈਨੂੰ ਦੇਖ ਸਕੌਗੇ। ਫਿਰ ਜਦੋਂ ਉਸ ਦੇ ਰੱਬ ਨੇ ਪਹਾੜ ਉੱਪਰ ਆਪਣਾ ਨੂਰ ਦਾ ਪ੍ਰਕਾਸ਼ ਕੀਤਾ ਤਾਂ ਉਹ ਵਿਚ ਆਇਆ ਤਾਂ ਕਹਿਣ ਲੱਗਾ ਤੂੰ ਪਵਿੱਤਰ ਹੈ। ਮੈਂ ਤੇਰੇ ਵੱਲ ਮੁੜਦਾ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਤੇਰੇ ਤੇ ਈਮਾਨ ਲਿਆਉਣ ਵਾਲਾ ਹਾਂ।

7:144

قَالَ يَٰمُوسَىٰٓ إِنِّي ٱصۡطَفَيۡتُكَ عَلَى ٱلنَّاسِ بِرِسَٰلَٰتِي وَبِكَلَٰمِي فَخُذۡ مَآ ءَاتَيۡتُكَ وَكُن مِّنَ ٱلشَّٰكِرِينَ

ਅੱਲਾਹ ਨੇ ਕਿਹਾ, ਹੇ ਮੂਸਾ! ਮੈਂ' ਤੁਹਾਨੂੰ ਲੋਕਾਂ ਉੱਪਰ ਆਪਣੀ ਧੈਰੰਬਰੀ ਅਤੇ ਆਪਣੇ ਬੋਲਾਂ ਰਾਹੀਂ ਵਡਿਆਈ ਸ਼ਖ਼ਸ਼ੀ ਹੈ। ਫਿਰ ਹੁਣ ਲਵੋ ਜੋ ਕੁਝ ਮੈਂ ਤੁਹਾਨੂੰ ਦਿੱਤਾ ਹੈ ਅਤੇ ਸ਼ੁਕਰ-ਗੁਜ਼ਾਰ ਕਰਨ ਵਾਲਿਆਂ ਵਿਚ ਹੋਵੋ।

7:145

وَكَتَبۡنَا لَهُۥ فِي ٱلۡأَلۡوَاحِ مِن كُلِّ شَيۡءٍ مَّوۡعِظَةً وَتَفۡصِيلًا لِّكُلِّ شَيۡءٍ فَخُذۡهَا بِقُوَّةٍ وَأۡمُرۡ قَوۡمَكَ يَأۡخُذُواْ بِأَحۡسَنِهَاۚ سَأُوْرِيكُمۡ دَارَ ٱلۡفَٰسِقِينَ

ਅਤੇ ਅਸੀਂ ਉਹਨਾਂ ਲਈ ਤਖ਼ਤੀਆਂ ਉੱਪਰ ਹਰ ਤਰਾਂ ਦੇ ਉਪਦੇਸ਼ ਅਤੇ ਹਰੇਕ ਗੱਲ ਦਾ ਬਿਉਰਾ ਲਿਖ ਦਿੱਤਾ। ਹੁਣ ਇਸ ਨੂੰ ਦ੍ਰਿੜਤਾ ਨਾਲ ਫੜ੍ਹੋ ਅਤੇ ਆਪਣੀ ਕੌਮ ਨੂੰ ਅਦੇਸ਼ ਦੇਵੋ, ਕਿ ਉਨ੍ਹਾਂ ਦੇ ਚੰਗੇ ਮਨੋਰਥਾਂ ਦੀ ਪਾਲਣਾ ਕਰਨ। ਜਲਦੀ ਹੀ ਮੈਂ ਤੁਹਾਨੂੰ ਇਨਕਾਰੀਆਂ ਦਾ ਘਰ ਦਿਖਾਵਾਂਗਾ।

7:146

سَأَصۡرِفُ عَنۡ ءَايَٰتِيَ ٱلَّذِينَ يَتَكَبَّرُونَ فِي ٱلۡأَرۡضِ بِغَيۡرِ ٱلۡحَقِّ وَإِن يَرَوۡاْ كُلَّ ءَايَةٍ لَّا يُؤۡمِنُواْ بِهَا وَإِن يَرَوۡاْ سَبِيلَ ٱلرُّشۡدِ لَا يَتَّخِذُوهُ سَبِيلًا وَإِن يَرَوۡاْ سَبِيلَ ٱلۡغَيِّ يَتَّخِذُوهُ سَبِيلًاۚ ذَٰلِكَ بِأَنَّهُمۡ كَذَّبُواْ بِـَٔايَٰتِنَا وَكَانُواْ عَنۡهَا غَٰفِلِينَ

ਮੈਂ ਆਪਣੀਆਂ ਆਇਤਾਂ ਤੋਂ ਉਨ੍ਹਾਂ ਲੋਕਾਂ ਨੂੰ ਬੇਮੁੱਖ ਕਰ ਦੇਵਾਂਗਾ। ਜੋ ਧਰਤੀ ਉੱਤੇ ਬੇਕਾਰ ਹੰਕਾਰ ਕਰਦੇ ਹਨ। ਅਤੇ ਜੇਕਰ ਉਹ ਹਰ ਪ੍ਰਕਾਰ ਦੀਆਂ ਨਿਸ਼ਾਨੀਆਂ ਦੇਖ ਲੈਣ ਤਾਂ ਵੀ ਉਹ ਉਨ੍ਹਾਂ ਉੱਪਰ ਵਿਸ਼ਵਾਸ ਨਾ ਕਰਨ। ਅਤੇ ਜੇਕਰ ਉਹ ਸਨਮਾਰਗ (ਚੰਗਾ ਰਾਹ) ਦੇਖਣ ਤਾਂ ਉਸ ਨੂੰ ਨਹੀਂ ਅਪਨਾਉਣਗੇ ਅਤੇ ਜੇਕਰ ਬੂਰਾ ਰਾਹ ਦੇਖਣ ਤਾਂ ਅਪਣਾ ਲੈਣਗੇ। ਵਿ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਬੇਮੁੱਖ ਰੱਖਿਆ।

7:147

وَٱلَّذِينَ كَذَّبُواْ بِـَٔايَٰتِنَا وَلِقَآءِ ٱلۡأٓخِرَةِ حَبِطَتۡ أَعۡمَٰلُهُمۡۚ هَلۡ يُجۡزَوۡنَ إِلَّا مَا كَانُواْ يَعۡمَلُونَ

ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਅਤੇ ਪ੍ਰਲੋਕ ਦੀ ਹੋਂਦ ਨੂੰ ਬੂਠਾ ਦੱਸਿਆ ਉਨ੍ਹਾਂ ਦੇ ਕਾਰਜ ਬੇਕਾਰ ਹੋ ਗਏ ਅਤੇ ਉਹ ਬਦਲੇ ਵਿਚ ਉਹ ਹੀ ਪਾਉਣਗੇ ਜੋ ਉਹ ਕਰਦੇ ਸਨ।

7:148

وَٱتَّخَذَ قَوۡمُ مُوسَىٰ مِنۢ بَعۡدِهِۦ مِنۡ حُلِيِّهِمۡ عِجۡلًا جَسَدًا لَّهُۥ خُوَارٌۚ أَلَمۡ يَرَوۡاْ أَنَّهُۥ لَا يُكَلِّمُهُمۡ وَلَا يَهۡدِيهِمۡ سَبِيلًاۘ ٱتَّخَذُوهُ وَكَانُواْ ظَٰلِمِينَ

ਅਤੇ ਉਨ੍ਹਾਂ ਤੋਂ ਪਿੱਛੋਂ ਮੂਸਾ ਦੀ ਕੌਮ ਨੇ ਆਪਣੇ ਗਹਿਣਿਆਂ ਦਾ ਇੱਕ ਵੱਡੇ ਦਾ ਧੜ ਬ਼ਣਾਇਆ। ਜਿਸ ਵਿਚੋਂ ਬਲ੍ਹਦ ਦੀ ਅਵਾਜ਼ ਨਿਕਲਦੀ ਸੀ। ਕੀ ਉਨ੍ਹਾਂ ਨੇ ਨਹੀਂ ਵੇਖਿਆ ਕਿ ਉਹ ਨਾ ਉਨ੍ਹਾਂ ਨਾਲ ਬੋਲਦਾ ਹੈ ਅਤੇ ਨਾ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਉਸ ਨੂੰ ਉਨ੍ਹਾਂ ਨੇ ਆਪਣਾ ਪੂਜਕ ਬਣਾ ਲਿਆ। ਉਹ ਵੱਡੇ ਅਤਿਆਚਾਰੀ ਸਨ।

7:149

وَلَمَّا سُقِطَ فِيٓ أَيۡدِيهِمۡ وَرَأَوۡاْ أَنَّهُمۡ قَدۡ ضَلُّواْ قَالُواْ لَئِن لَّمۡ يَرۡحَمۡنَا رَبُّنَا وَيَغۡفِرۡ لَنَا لَنَكُونَنَّ مِنَ ٱلۡخَٰسِرِينَ

ਅਤੇ ਜਦੋਂ' ਉਨ੍ਹਾਂ ਨੇ ਪਸ਼ਚਾਤਾਪ ਕੀਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਕੁਰਾਹੇ ਪੈ ਗਏ ਸਨ ਤਾਂ ਉਨ੍ਹਾਂ ਨੇ ਕਿਹਾ, ਜੇਕਰ ਸਾਡੇ ਰੱਬ ਨੇ ਰਹਿਮਤ ਨਾ ਕੀਤੀ ਅਤੇ ਸਾਨੂੰ ਮੁਆਫ਼ ਨਾ ਕੀਤਾ ਤਾਂ ਯਕੀਨਨ ਅਸੀਂ ਬਰਬਾਦ ਹੋ ਜਾਵਾਂਗੇ।

7:150

وَلَمَّا رَجَعَ مُوسَىٰٓ إِلَىٰ قَوۡمِهِۦ غَضۡبَٰنَ أَسِفًا قَالَ بِئۡسَمَا خَلَفۡتُمُونِي مِنۢ بَعۡدِيٓۖ أَعَجِلۡتُمۡ أَمۡرَ رَبِّكُمۡۖ وَأَلۡقَى ٱلۡأَلۡوَاحَ وَأَخَذَ بِرَأۡسِ أَخِيهِ يَجُرُّهُۥٓ إِلَيۡهِۚ قَالَ ٱبۡنَ أُمَّ إِنَّ ٱلۡقَوۡمَ ٱسۡتَضۡعَفُونِي وَكَادُواْ يَقۡتُلُونَنِي فَلَا تُشۡمِتۡ بِيَ ٱلۡأَعۡدَآءَ وَلَا تَجۡعَلۡنِي مَعَ ٱلۡقَوۡمِ ٱلظَّٰلِمِينَ

ਅਤੇ ਜਦੋਂ ਮੂਸਾ ਦੁੱਖ ਅਤੇ ਕ੍ਰੌਧ ਨਾਲ ਭਰਿਆ ਆਪਣੀ ਕੌਮ ਕੋਲ ਆਇਆ ਤਾਂ ਉਸ ਨੇ ਕਿਹਾ, ਕਿ ਤੁਸੀਂ ਮੇਰੇ ਤੋਂ ਬਾਅਦ ਬੇ-ਵਿਸ਼ਵਾਸ਼ੀ ਕੀਤੀ। ਕੀ ਤੁਸੀਂ ਆਪਣੇ ਰੱਬ ਦੇ ਹੁਕਮ ਮਿਲਣ ਤੋਂ ਪਹਿਲਾਂ ਹੀ ਕਾਹਲੀ ਦਿਖਾਈ। ਉਸ ਨੇ (ਗੁੱਸੇ ਨਾਲ ਤੌਰੇਤ ਦੀਆਂ) ਤਖ਼ਤੀਆਂ ਰੱਖ ਦਿੱਤੀਆਂ ਅਤੇ ਆਪਣੇ ਭਰਾ ਦਾ ਸਿਰ ਫੜ ਕੇ ਉਸ ਨੂੰ ਆਪਣੇ ਵੱਲ 'ਖਿਚਣ ਲੱਗਿਆ। ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਲੋਕਾਂ ਨੇ ਮੈਨੂੰ ਦਸ਼ਾਅ ਲਿਆ। ਨੇੜੇ ਸਨ ਕਿ ਉਹ ਮੈਨੂੰ ਮਾਰ ਮੁਕਾਉਂਦੇ। ਇਸ ਲਈ ਤੂੰ ਦੁਸ਼ਮਣਾਂ ਨੂੰ ਮੇਰੇ ਉੱਪਰ ਹੱਸਣ ਦਾ ਮੌਕਾ ਨਾ ਦੇ ਅਤੇ ਮੈਨੂੰ ਜ਼ਾਲਿਮਾਂ ਦੇ ਨਾਲ ਨਾ ਗਿਣ।

7:151

قَالَ رَبِّ ٱغۡفِرۡ لِي وَلِأَخِي وَأَدۡخِلۡنَا فِي رَحۡمَتِكَۖ وَأَنتَ أَرۡحَمُ ٱلرَّٰحِمِينَ

ਸੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੇ ਭਰਾ ਨੂੰ ਮੁਆਫ਼ ਕਰ ਦੇ ਅਤੇ ਆਪਣੀ ਕਿਰਪਾ ਦਾ ਪਾਤਰ ਬਣਾ। ਤੂੰ ਸਭ ਤੋਂ ਜ਼ਿਆਦਾ ਦਿਆਲੂ ਹੈ।

7:152

إِنَّ ٱلَّذِينَ ٱتَّخَذُواْ ٱلۡعِجۡلَ سَيَنَالُهُمۡ غَضَبٌ مِّن رَّبِّهِمۡ وَذِلَّةٌ فِي ٱلۡحَيَوٰةِ ٱلدُّنۡيَاۚ وَكَذَٰلِكَ نَجۡزِي ٱلۡمُفۡتَرِينَ

ਯਕੀਨਨ ਜਿਨ੍ਹਾਂ ਲੋਕਾਂ ਨੇ ਵੱਛੇ ਨੂੰ ਪੂਜਨਯੋਂਗ ਬਣਾਇਆ। ਉਨ੍ਹਾਂ ਨੂੰ ਰੱਬ ਦੇ ਕ੍ਰੋਧ ਦਾ ਸ਼ਿਕਾਰ ਹੌਣਾ ਪਵੇਗਾ ਅਤੇ ਸੰਸਾਰਿਕ ਜੀਵਨ ਵਿਚ ਅਪਮਾਨ ਸਹਿਣਾ ਪਵੇਗਾ ਅਤੇ ਅਸੀਂ ਝੂਠ ਬੰਨ੍ਹਣ ਵਾਲਿਆਂ ਨੂੰ ਇਹੋ ਜਿਹਾ ਹੀ ਫ਼ਲ ਦਿੰਦੇ ਹਾਂ।

7:153

وَٱلَّذِينَ عَمِلُواْ ٱلسَّيِّـَٔاتِ ثُمَّ تَابُواْ مِنۢ بَعۡدِهَا وَءَامَنُوٓاْ إِنَّ رَبَّكَ مِنۢ بَعۡدِهَا لَغَفُورٌ رَّحِيمٌ

ਅਤੇ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਫਿਰ ਤੌਬਾ ਕਰ ਲਈ ਅਤੇ ਈਮਾਨ ਲਿਆਏ ਤਾਂ ਤੇਰਾ ਰੱਬ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ।

7:154

وَلَمَّا سَكَتَ عَن مُّوسَى ٱلۡغَضَبُ أَخَذَ ٱلۡأَلۡوَاحَۖ وَفِي نُسۡخَتِهَا هُدًى وَرَحۡمَةٌ لِّلَّذِينَ هُمۡ لِرَبِّهِمۡ يَرۡهَبُونَ

ਅਤੇ ਜਦੋਂ ਮੂਸਾ ਦਾ ਗੁੱਸਾ ਠੰਢਾ ਹੋਇਆ ਤਾਂ ਉਸ ਨੇ ਤਖ਼ਤੀਆਂ ਚੁੱਕ ਲਈਆਂ, ਜਿਨ੍ਹਾਂ ਉੱਪਰ ਮਾਰਗ ਦਰਸ਼ਨ ਅਤੇ ਕਿਰਪਾ ਲਿਖੀ ਹੋਈ ਸੀ, ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਰੱਬ ਤੋਂ ਡਰਦੇ ਹਨ।

7:155

وَٱخۡتَارَ مُوسَىٰ قَوۡمَهُۥ سَبۡعِينَ رَجُلًا لِّمِيقَٰتِنَاۖ فَلَمَّآ أَخَذَتۡهُمُ ٱلرَّجۡفَةُ قَالَ رَبِّ لَوۡ شِئۡتَ أَهۡلَكۡتَهُم مِّن قَبۡلُ وَإِيَّٰيَۖ أَتُهۡلِكُنَا بِمَا فَعَلَ ٱلسُّفَهَآءُ مِنَّآۖ إِنۡ هِيَ إِلَّا فِتۡنَتُكَ تُضِلُّ بِهَا مَن تَشَآءُ وَتَهۡدِي مَن تَشَآءُۖ أَنتَ وَلِيُّنَا فَٱغۡفِرۡ لَنَا وَٱرۡحَمۡنَاۖ وَأَنتَ خَيۡرُ ٱلۡغَٰفِرِينَ

ਅਤੇ ਮੂਸਾ ਨੇ ਆਪਣੀ ਕੌਮ ਵਿਚੋਂ 70 ਵਿਅਕਤੀ ਚੁਣੇ, ਸਾਡੇ ਨਿਰਧਾਰਿਤ ਕੀਤੇ ਹੋਏ ਸਮੇਂ ਲਈ। ਫਿਰ ਜਦੋਂ ਉਨ੍ਹਾਂ ਨੂੰ ਭੂਚਾਲ ਨੇ ਗ੍ਰਸ ਲਿਆ ਤਾਂ ਮੂਸਾ ਨੇ ਆਖਿਆ ਕਿ ਹੇ ਪਾਲਣਹਾਰ! ਜੇਕਰ ਤੂੰ ਜ਼ਾਹੁੰਦਾ ਤਾਂ ਪਹਿਲਾਂ ਹੀ ਮੈਨੂੰ ਅਤੇ ਇਨ੍ਹਾਂ ਨੂੰ ਨਸ਼ਟ ਕਰ ਢਿੰਦਾ। ਕੀ ਤੂੰ ਸਾਨੂੰ ਅਜਿਹੇ ਕਰਮਾਂ ਲਈ ਖਤਮ ਕਰੇਗਾ ਜਿਹੜੇ ਸਾਡੇ ਨਾਲ ਦੇ ਮੂਰਖਾਂ ਨੇ ਕੀਤੇ ਹਨ। ਇਹ ਸਭ ਤੇਰੀ ਪ੍ਰੀਖਿਆ ਹੈ, ਤੂੰ ਜਿਸ ਨੂੰ ਚਾਹੇ ਇਸ ਤੋਂ ਭਟਕਾ ਦੇ ਅਤੇ ਜਿਸ ਨੂੰ ਬਾਹੇ ਸਨਮਾਰਗ ਬਖ਼ਸ਼ੇ। ਤੂੰ ਹੀ ਸਾਡਾ ਰੱਖਿਅਕ ਹੈ। ਹੁਣ ਸਾਨੂੰ ਮੁਆਫ਼ ਕਰ, ਸਾਡੇ ਤੇ ਰਹਿਮਤ ਕਰ, ਤੂੰ ਸਭ ਤੋਂ ਚੰਗਾ ਮੁਆਫ਼ ਕਰਨ ਵਾਲਾ ਹੈ।

7:156

وَٱكۡتُبۡ لَنَا فِي هَٰذِهِ ٱلدُّنۡيَا حَسَنَةً وَفِي ٱلۡأٓخِرَةِ إِنَّا هُدۡنَآ إِلَيۡكَۚ قَالَ عَذَابِيٓ أُصِيبُ بِهِۦ مَنۡ أَشَآءُۖ وَرَحۡمَتِي وَسِعَتۡ كُلَّ شَيۡءٍۚ فَسَأَكۡتُبُهَا لِلَّذِينَ يَتَّقُونَ وَيُؤۡتُونَ ٱلزَّكَوٰةَ وَٱلَّذِينَ هُم بِـَٔايَٰتِنَا يُؤۡمِنُونَ

ਅਤੇ ਸਾਡੇ ਲਈ ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿਚ ਭਲਾਈ ਲਿਖ ਦੇ। ਅਸੀਂ ਤੇਰੇ ਵੱਲ ਝੂਕ ਗਏ। ਅੱਲਾਹ ਨੇ ਕਿਹਾ, ਮੈਂ ਸਜ਼ਾ ਉਸੇ ਨੂੰ ਦਿੰਦਾ ਹਾਂ, ਜਿਸ ਨੂੰ ਚਾਹੁੰਦਾ ਹਾਂ ਅਤੇ ਮੇਰੀ ਵਿਆਲਤਾ ਹਰੇਕ ਵਸਤੂ ਉੱਪਰ ਹੈ। ਮੈਂ ਇਸ ਨੂੰ ਲਿਖ ਦੇਵਾਂਗਾ ਭੈਅ ਰੱਖਣ ਵਾਲਿਆਂ ਲਈ ਅਤੇ ਉਨ੍ਹਾਂ ਲਈ` ਜਿਹੜੇ ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਨਿਸ਼ਾਨੀਆਂ ਉੱਪਰ ਭਰੋਸਾ ਰੱਖਦੇ ਹਨ।

7:157

ٱلَّذِينَ يَتَّبِعُونَ ٱلرَّسُولَ ٱلنَّبِيَّ ٱلۡأُمِّيَّ ٱلَّذِي يَجِدُونَهُۥ مَكۡتُوبًا عِندَهُمۡ فِي ٱلتَّوۡرَىٰةِ وَٱلۡإِنجِيلِ يَأۡمُرُهُم بِٱلۡمَعۡرُوفِ وَيَنۡهَىٰهُمۡ عَنِ ٱلۡمُنكَرِ وَيُحِلُّ لَهُمُ ٱلطَّيِّبَٰتِ وَيُحَرِّمُ عَلَيۡهِمُ ٱلۡخَبَٰٓئِثَ وَيَضَعُ عَنۡهُمۡ إِصۡرَهُمۡ وَٱلۡأَغۡلَٰلَ ٱلَّتِي كَانَتۡ عَلَيۡهِمۡۚ فَٱلَّذِينَ ءَامَنُواْ بِهِۦ وَعَزَّرُوهُ وَنَصَرُوهُ وَٱتَّبَعُواْ ٱلنُّورَ ٱلَّذِيٓ أُنزِلَ مَعَهُۥٓ أُوْلَٰٓئِكَ هُمُ ٱلۡمُفۡلِحُونَ

ਜਿਹੜੇ ਲੋਕ ਪਾਲਣ ਕਰਨਗੇ ਇਸ ਰਸੂਲ ਦਾ ਜਿਹੜਾ ਨਬੀ ਊਮੀ (ਨਿਰਖਰ ਰਸੂਲ) ਹੈ, ਜਿਸ ਨੂੰ ਉਹ ਤੌਰੇਤ ਅਤੇ ਇੰਜੀਲ ਵਿਚ ਲਿਖਿਆ ਵੇਖਦੇ ਹਨ। ਉਹ ਉਨ੍ਹਾਂ ਨੂੰ ਭਲੇ ਕਰਮਾਂ ਦਾ ਆਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਬੁਰਾਈ ਤੋਂ ਰੋਕਦਾ ਹੈ ਅਤੇ ਉਨ੍ਹਾਂ ਲਈ ਪਵਿੱਤਰ ਵਸਤੂਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾੜੀਆਂ ਵਸਤੂਆਂ ਨੂੰ ਨਜਾਇਜ਼ ਕਰਾਰ ਦਿੰਦਾ ਹੈ ਅਤੇ ਉਨ੍ਹਾਂ ਉੱਪਰ (ਪਈਆਂ ਮੁਸ਼ਕਲਾਂ ਦੇ) ਭਾਰ ਅਤੇ ਪਾਬੰਦੀਆਂ ਨੂੰ ਹਟਾਉਂਦਾ ਹੈ, ਜਿਹੜੀ ਉਨ੍ਹਾਂ ਉੱਪਰ ਲੱਗੀਆਂ ਹੋਈਆਂ ਸਨ। ਇਸ ਲਈ ਜਿਨ੍ਹਾਂ ਲੋਕਾਂ ਨੇ ਉਸ ਉੱਪਰ ਵਿਸ਼ਵਾਸ਼ ਕੀਤਾ ਉਸ ਦਾ ਆਦਰ ਕੀਤਾ ਅਤੇ ਉਸ ਦੀ ਸਹਾਇਤਾ ਕੀਤੀ ਅਤੇ ਜਿਨ੍ਹਾਂ ਨੇ ਉਸ ਨੂਰ ਦਾ ਪਾਲਣ ਕੀਤਾ ਜੋ ਉਨ੍ਹਾਂ ਨਾਲ ਉਤਾਰਿਆ ਗਿਆ ਹੈ ਤਾਂ ਉਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।

7:158

قُلۡ يَٰٓأَيُّهَا ٱلنَّاسُ إِنِّي رَسُولُ ٱللَّهِ إِلَيۡكُمۡ جَمِيعًا ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِۖ لَآ إِلَٰهَ إِلَّا هُوَ يُحۡيِۦ وَيُمِيتُۖ فَـَٔامِنُواْ بِٱللَّهِ وَرَسُولِهِ ٱلنَّبِيِّ ٱلۡأُمِّيِّ ٱلَّذِي يُؤۡمِنُ بِٱللَّهِ وَكَلِمَٰتِهِۦ وَٱتَّبِعُوهُ لَعَلَّكُمۡ تَهۡتَدُونَ

ਕਹੋ, ਹੇ ਲੋਕੋ! ਬੇਸ਼ੱਕ ਮੈਂ ਅੱਲਾਹ ਦਾ ਸੁਨੇਹਾਕਾਰ ਹਾਂ ਤੁਹਾਡੇ ਸਾਰਿਆਂ ਵੱਲ ਜਿਸ ਦੀ ਸਤਾ ਹੈ ਆਕਾਸ਼ਾਂ ਅਤੇ ਧਰਤੀ ਉੱਪਰ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਜੀਵਨ ਬਖ਼ਸ਼ਦਾ ਅਤੇ ਮੌਤ ਦਿੰਦਾ ਹੈ। ਇਸ ਲਈ ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਉੱਮੀ ਅਤੇ ਨਬੀ ਉੱਪਰ। ਜਿਹੜਾ ਭਰੋਸਾ ਰੱਖਦਾ ਹੈ ਅੱਲਾਹ ਤੇ ਉਸ ਵੱਲ (ਅਵਤਿਰਿਤ ਹੋਏ) ਸਾਰੇ ਸ਼ਬਦਾਂ ਤੇ ਅਤੇ ਉਸਦਾ ਪਾਲਣ ਕਰੋਂ ਤਾਂ ਕਿ ਤੁਸੀਂ ਚੰਗੇ ਰਾਹ ਨੂੰ ਪ੍ਰਾਪਤ ਕਰੋ।

7:159

وَمِن قَوۡمِ مُوسَىٰٓ أُمَّةٌ يَهۡدُونَ بِٱلۡحَقِّ وَبِهِۦ يَعۡدِلُونَ

ਅਤੇ ਮੂਸਾ ਦੀ ਕੌਮ ਵਿਚ ਇੱਕ ਅਜਿਹਾ ਵਰਗ ਵੀ ਹੈ। ਜਿਹੜਾ ਸੱਚ ਦੇ ਅਨੁਸਾਰ ਮਾਰਗ ਦਰਸ਼ਨ ਕਰਦਾ ਹੈ ਅਤੇ ਉਸ ਅਨੁਸਾਰ ਹੀ ਇਨਸਾਫ ਕਰਦਾ ਹੈ।

7:160

وَقَطَّعۡنَٰهُمُ ٱثۡنَتَيۡ عَشۡرَةَ أَسۡبَاطًا أُمَمًاۚ وَأَوۡحَيۡنَآ إِلَىٰ مُوسَىٰٓ إِذِ ٱسۡتَسۡقَىٰهُ قَوۡمُهُۥٓ أَنِ ٱضۡرِب بِّعَصَاكَ ٱلۡحَجَرَۖ فَٱنۢبَجَسَتۡ مِنۡهُ ٱثۡنَتَا عَشۡرَةَ عَيۡنًاۖ قَدۡ عَلِمَ كُلُّ أُنَاسٍ مَّشۡرَبَهُمۡۚ وَظَلَّلۡنَا عَلَيۡهِمُ ٱلۡغَمَٰمَ وَأَنزَلۡنَا عَلَيۡهِمُ ٱلۡمَنَّ وَٱلسَّلۡوَىٰۖ كُلُواْ مِن طَيِّبَٰتِ مَا رَزَقۡنَٰكُمۡۚ وَمَا ظَلَمُونَا وَلَٰكِن كَانُوٓاْ أَنفُسَهُمۡ يَظۡلِمُونَ

ਅਤੇ ਅਸੀਂ ਉਨ੍ਹਾਂ ਨੂੰ ਬਾਰਾਂ ਘਰਾਣਿਆਂ ਵਿਚ ਵੰਡ ਕੇ ਉਨ੍ਹਾਂ ਦੇ ਵੱਖ-ਵੱਖ ਵਰਗ ਬਣਾ ਦਿੱਤੇ। ਅਤੇ ਜਦੋਂ ਮੂਸਾ ਦੀ ਕੌਮ ਨੇ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਕੀਤਾ ਕਿ ਫਲਾਣੀ ਚੱਟਾਨ ਉੱਪਰ ਆਪਣੀ ਡਾਂਗ ਮਾਰੋਂ ਤਾਂ ਉਸ ਵਿੱਚੋਂ ਪਾਣੀ ਦੇ ਬਾਰਾਂ (12) ਸੋਮੇ ਫੁੱਟ ਪਏ। ਹਰੇਕ ਸਮੂਹ ਨੇ ਆਪਣਾ ਆਪਣਾ ਪਾਣੀ ਪੀਣ ਦਾ ਸਥਾਨ ਪਛਾਣ ਲਿਆ। ਅਤੇ ਅਸੀਂ ਉਨ੍ਹਾਂ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਉਨ੍ਹਾਂ ਉੱਪਰ ਮੰਨ ਅਤੇ ਸਲਵਾ ਉਤਾਰਿਆ। ਖਾਉ ਪਵਿੱਤਰ ਚੀਜ਼ਾਂ ਵਿਜ਼ੋਂ' ਜੋ ਅਸੀਂ ਤੁਹਾਨੂੰ ਦਿੱਤੀਆਂ ਹਨ। ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ।

7:161

وَإِذۡ قِيلَ لَهُمُ ٱسۡكُنُواْ هَٰذِهِ ٱلۡقَرۡيَةَ وَكُلُواْ مِنۡهَا حَيۡثُ شِئۡتُمۡ وَقُولُواْ حِطَّةٌ وَٱدۡخُلُواْ ٱلۡبَابَ سُجَّدًا نَّغۡفِرۡ لَكُمۡ خَطِيٓـَٰٔتِكُمۡۚ سَنَزِيدُ ٱلۡمُحۡسِنِينَ

ਅਤੇ ਜਦੋਂ' ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਬਸਤੀ ਵਿਚ ਜਾ ਕੇ ਵੱਸ ਜਾਉ। ਉਸ ਵਿਚੋਂ ਜਿਥੋਂ ਮਰਜੀ ਖਾਉ ਅਤੇ ਕਹੋ ਸਾਨੂੰ ਮੁਆਫ਼ ਕਰ ਦੇ ਅਤੇ ਦਰਵਾਜ਼ੇ ਵਿਚ ਝੂਕੇ ਹੋਏ ਅੰਦਰ ਵੜੋਂ ਤਾਂ ਅਸੀਂ ਤੁਹਾਡੇ ਪਾਪ ਮੁਆਫ਼ ਕਰ ਦੇਵਾਂਗੇ। ਅਸੀਂ ਚੰਗਾ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦੇ ਹਾਂ।

7:162

فَبَدَّلَ ٱلَّذِينَ ظَلَمُواْ مِنۡهُمۡ قَوۡلًا غَيۡرَ ٱلَّذِي قِيلَ لَهُمۡ فَأَرۡسَلۡنَا عَلَيۡهِمۡ رِجۡزًا مِّنَ ٱلسَّمَآءِ بِمَا كَانُواْ يَظۡلِمُونَ

ਫਿਰ ਉਨ੍ਹਾਂ ਵਿਚੋਂ ਜ਼ਾਲਿਮਾਂ ਨੇ ਦੂਸਰਾ ਸ਼ਬਦ ਬਦਲ ਦਿੱਤਾ। ਉਸ ਤੋਂ ਸ੍ਹਾਂ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ। ਫਿਰ ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਕਹਿਰ ਵਰਸਾਇਆ ਕਿਉਂਕਿ ਉਹ ਜ਼ੁਲਮ ਕਰਦੇ ਸਨ।

7:163

وَسۡـَٔلۡهُمۡ عَنِ ٱلۡقَرۡيَةِ ٱلَّتِي كَانَتۡ حَاضِرَةَ ٱلۡبَحۡرِ إِذۡ يَعۡدُونَ فِي ٱلسَّبۡتِ إِذۡ تَأۡتِيهِمۡ حِيتَانُهُمۡ يَوۡمَ سَبۡتِهِمۡ شُرَّعًا وَيَوۡمَ لَا يَسۡبِتُونَ لَا تَأۡتِيهِمۡۚ كَذَٰلِكَ نَبۡلُوهُم بِمَا كَانُواْ يَفۡسُقُونَ

ਅਤੇ ਉਨ੍ਹਾਂ ਨੂੰ ਉਸ ਬਸਤੀ ਦੀ ਹਾਲਤ ਪੁੱਛੋ ਜਿਹੜੀ ਨਦੀ ਦੇ ਕੰਢੇ ਤੇ ਸੀ, ਜਦੋਂ ਉਹ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਉਲੰਘਣਾ ਕਰਦੇ। ਜਦੋਂ' ਉਨ੍ਹਾਂ ਦੇ ਸ਼ਨੀਵਾਰ ਦੇ ਦਿਨ ਉਨ੍ਹਾਂ ਦੀਆਂ ਮੱਛੀਆਂ ਪਾਣੀ ਤੋਂ ਉੱਪਰ ਆਉਂਦੀਆਂ ਅਤੇ ਬਾਕੀ ਦਿਨ ਉਹ ਮੱਛੀਆਂ ਉੱਪਰ ਨਹੀਂ ਆਉਂਦੀਆਂ। ਉਨ੍ਹਾਂ ਦਾ ਅਸੀਂ ਇਸ ਤਰਾਂ ਇਮਤਿਹਾਨ ਲਿਆ ਕਿਉਂਕਿ ਉਹ ਨਾ-ਫ਼ੁਰਮਾਨੀ ਕਰਦੇ ਸਨ।

7:164

وَإِذۡ قَالَتۡ أُمَّةٌ مِّنۡهُمۡ لِمَ تَعِظُونَ قَوۡمًا ٱللَّهُ مُهۡلِكُهُمۡ أَوۡ مُعَذِّبُهُمۡ عَذَابًا شَدِيدًاۖ قَالُواْ مَعۡذِرَةً إِلَىٰ رَبِّكُمۡ وَلَعَلَّهُمۡ يَتَّقُونَ

ਅਤੇ ਜਦੋਂ ਦੇ ਰਹੇ ਹੋ ਜਿਨ੍ਹਾਂ ਨੂੰ ਅੱਲਾਹ ਨਾਸ਼ ਕਰਨ ਵਾਲਾ ਜਾਂ ਕਠੋਰ ਸਜ਼ਾ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਤੁਹਾਡੇ ਰੱਬ ਦੇ ਸਾਹਮਣੇ ਦੋਸ਼ ਮੁਕਤ ਹੋਣ ਲਈ ਅਤੇ ਇਸ ਲਈ ਕਿ ਸ਼ਾਇਦ ਉਹ ਡਰਨ।

7:165

فَلَمَّا نَسُواْ مَا ذُكِّرُواْ بِهِۦٓ أَنجَيۡنَا ٱلَّذِينَ يَنۡهَوۡنَ عَنِ ٱلسُّوٓءِ وَأَخَذۡنَا ٱلَّذِينَ ظَلَمُواْ بِعَذَابِۭ بَـِٔيسِۭ بِمَا كَانُواْ يَفۡسُقُونَ

ਫਿਰ ਜਦੋਂ' ਉਨ੍ਹਾਂ ਨੇ ਉਹ ਗੱਲਾਂ ਭੂਲਾ ਦਿੱਤੀਆ ਜਿਹੜੀਆਂ ਉਨ੍ਹਾਂ ਨੂੰ ਯਾਦ ਕਰਵਾਈਆਂ ਗਈਆਂ ਸਨ ਤਾਂ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਕੀਤਾ ਇੱਕ ਸਖ਼ਤ ਮੁਸੀਬਤ ਵਿਚ ਫੜ ਲਿਆ। ਇਹ ਇਸ ਲਈ ਕਿ ਉਹ ਨਾ- ਫ਼ੁਰਮਾਨੀ ਕਰਦੇ ਸਨ।

7:166

فَلَمَّا عَتَوۡاْ عَن مَّا نُهُواْ عَنۡهُ قُلۡنَا لَهُمۡ كُونُواْ قِرَدَةً خَٰسِـِٔينَ

ਫਿਰ ਜਦੋਂ ਉਹ ਉਸ ਕੰਮ ਵਿਚ ਵੱਧ ਫਸਣ ਲੱਗੇ ਜਿਸ ਤੋਂ ਉਹ ਰੋਕੇ ਗਏ ਸਨ ਤਾਂ ਅਸੀਂ' ਉਨ੍ਹਾਂ ਨੂੰ ਕਿਹਾ ਜ਼ਲੀਲ ਬਾਂਦਰ ਬਣ ਜਾਉ।

7:167

وَإِذۡ تَأَذَّنَ رَبُّكَ لَيَبۡعَثَنَّ عَلَيۡهِمۡ إِلَىٰ يَوۡمِ ٱلۡقِيَٰمَةِ مَن يَسُومُهُمۡ سُوٓءَ ٱلۡعَذَابِۗ إِنَّ رَبَّكَ لَسَرِيعُ ٱلۡعِقَابِ وَإِنَّهُۥ لَغَفُورٌ رَّحِيمٌ

ਅਤੇ ਜਦੋਂ ਤੁਹਾਡੇ ਰੱਬ ਨੇ ਘੋਸ਼ਣਾ ਕਰ ਦਿੱਤੀ ਕਿ ਉਹ ਯਹੂਦੀਆਂ ਉੱਪਰ ਪ੍ਰਲੋਕ ਦੇ ਦਿਨ ਤੱਕ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਭੇਜਦਾ ਰਹੇਗਾ, ਜਿਹੜੇ ਉਨ੍ਹਾਂ ਨੂੰ ਬਹੁਤ ਸਖ਼ਤ ਸਜਾ ਦੇਣ। ਬੇਸ਼ੱਕ ਤੇਰਾ ਰੱਬ ਜਲਦੀ ਸਜ਼ਾ ਦੇਣ ਵਾਲਾ ਅਤੇ ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਦਿਆਲੂ ਹੈ।

7:168

وَقَطَّعۡنَٰهُمۡ فِي ٱلۡأَرۡضِ أُمَمًاۖ مِّنۡهُمُ ٱلصَّٰلِحُونَ وَمِنۡهُمۡ دُونَ ذَٰلِكَۖ وَبَلَوۡنَٰهُم بِٱلۡحَسَنَٰتِ وَٱلسَّيِّـَٔاتِ لَعَلَّهُمۡ يَرۡجِعُونَ

ਅਤੇ ਅਸੀਂ ਉਨ੍ਹਾਂ ਨੂੰ ਵੱਖ-ਵੱਖ ਜਥਿਆਂ ਵਿਚ ਧਰਤੀ ਉੱਪਰ ਖਿੰਡਾ ਦਿੱਤਾ। ਉਨ੍ਹਾਂ ਵਿਚੋਂ ਕੁਝ ਚੰਗੇ ਹਨ ਅਤੇ ਕੁਝ ਉਨ੍ਹਾਂ ਤੋਂ ਵੱਖਰੇ। ਅਤੇ ਅਸੀਂ ਉਨ੍ਹਾਂ ਦੀ ਚੰਗੇ ਅਤੇ ਮਾੜੇ ਹਾਲਾਤ ਵਿਚ ਇਮਤਿਹਾਨ ਲਿਆ ਤਾਂ ਕਿ ਉਹ ਰੱਬ ਵੱਲ ਮੁੜ ਆ ਜਾਣ।

7:169

فَخَلَفَ مِنۢ بَعۡدِهِمۡ خَلۡفٌ وَرِثُواْ ٱلۡكِتَٰبَ يَأۡخُذُونَ عَرَضَ هَٰذَا ٱلۡأَدۡنَىٰ وَيَقُولُونَ سَيُغۡفَرُ لَنَا وَإِن يَأۡتِهِمۡ عَرَضٌ مِّثۡلُهُۥ يَأۡخُذُوهُۚ أَلَمۡ يُؤۡخَذۡ عَلَيۡهِم مِّيثَٰقُ ٱلۡكِتَٰبِ أَن لَّا يَقُولُواْ عَلَى ٱللَّهِ إِلَّا ٱلۡحَقَّ وَدَرَسُواْ مَا فِيهِۗ وَٱلدَّارُ ٱلۡأٓخِرَةُ خَيۡرٌ لِّلَّذِينَ يَتَّقُونَۚ أَفَلَا تَعۡقِلُونَ

ਫਿਰ ਉਨ੍ਹਾਂ ਤੋਂ ਪਿਛੋਂ ਆਏ ਕਪੁੱਤ ਲੋਕ, ਜਿਹੜੇ ਕਿਤਾਬ ਦੇ ਵਾਰਿਸ ਬਣੇ। ਉਹ ਇਸ ਸੰਸਾਰ ਦਾ ਸਮਾਨ ਇਕੱਠਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਨਿਸ਼ਚਿਤ ਤੋਰ ਤੇ ਬਖ਼ਸ਼ ਦਿੱਤਾ ਜਾਵੇਗਾ। ਅਤੇ ਜੇਕਰ ਅਜਿਹਾ ਹੀ ਸੰਸਾਰਿਕ ਸਮਾਨ ਹੁਣ ਉਨ੍ਹਾਂ ਦੇ ਸਾਹਮਣੇ ਆਵੇ ਤਾਂ ਉਸ ਨੂੰ ਲੈ ਲੇਣਗੇ। ਕੀ ਉਨ੍ਹਾਂ ਤੋਂ ਕਿਤਾਬ ਵਿਚ ਇਸ ਦਾ ਵਚਨ ਨਹੀਂ ਲਿਆ ਗਿਆ ਹੈ। ਕਿ ਉਹ ਅੱਲਾਹ ਦੇ ਨਾਮ ਤੇ ਸੱਚ ਤੋਂ ਬਿਨ੍ਹਾਂ ਕੋਈ ਹੋਰ ਗੱਲ ਨਾ ਕਹਿਣ। ਅਤੇ ਉਨ੍ਹਾਂ ਨੇ ਪੜ੍ਹਿਆ ਹੈ, ਜੋ ਕੁਝ ਉਸ ਵਿਚ ਲਿਖਿਆ ਹੈ ਅਤੇ ਡਰਨ ਵਾਲਿਆਂ ਲਈ ਪ੍ਰਲੋਕ ਦਾ ਘਰ ਚੰਗਾ ਹੈ, ਕੀ ਤੁਸੀਂ ਨਹੀਂ ਸਮਝਦੇ।

7:170

وَٱلَّذِينَ يُمَسِّكُونَ بِٱلۡكِتَٰبِ وَأَقَامُواْ ٱلصَّلَوٰةَ إِنَّا لَا نُضِيعُ أَجۡرَ ٱلۡمُصۡلِحِينَ

ਅਤੇ ਜਿਹੜੇ ਲੋਕ ਅੱਲਾਹ ਦੀ ਕਿਤਾਬ ਨੂੰ ਦ੍ਰਿੜਤਾ ਨਾਲ ਪਕੜਦੇ ਹਨ ਅਤੇ ਨਮਾਜ਼ ਸਥਾਪਿਤ ਕਰਦੇ ਹਨ, ਬਿਨ੍ਹਾਂ ਸ਼ੱਕ ਅਸੀਂ ਸੁਧਾਰ ਕਰਨ ਵਾਲਿਆਂ ਦਾ ਫ਼ਲ ਖਤਮ ਨਹੀਂ ਕਰਾਂਗੇ।

7:171

وَإِذۡ نَتَقۡنَا ٱلۡجَبَلَ فَوۡقَهُمۡ كَأَنَّهُۥ ظُلَّةٌ وَظَنُّوٓاْ أَنَّهُۥ وَاقِعُۢ بِهِمۡ خُذُواْ مَآ ءَاتَيۡنَٰكُم بِقُوَّةٍ وَٱذۡكُرُواْ مَا فِيهِ لَعَلَّكُمۡ تَتَّقُونَ

ਅਤੇ ਜਦੋਂ ਅਸੀਂ' ਪਹਾੜ ਨੂੰ ਉਨ੍ਹਾਂ ਦੇ ਉੱਪਰ ਚੁੱਕਿਆ ਜਿਵੇਂ ਕੋਈ ਛੱਤਰ ਹੋਵੇ। ਅਤੇ ਉਨ੍ਹਾਂ ਨੇ ਸਮਝਿਆ ਕਿ ਉਹ ਉਨ੍ਹਾਂ ਉੱਪਰ ਆ ਡਿੱਗੇਗਾ। ਚੁੱਕੋ ਦ੍ਰਿੜਤਾ ਨਾਲ ਉਸ ਵਸਤੂ ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਹੈ ਅਤੇ ਯਾਦ ਰੱਖੋ ਜੋ ਕੁਝ ਇਸ ਵਿਚ ਹੈ ਤਾਂ ਜੋ ਤੁਸੀਂ ਬਚ ਸਕੋ।

7:172

وَإِذۡ أَخَذَ رَبُّكَ مِنۢ بَنِيٓ ءَادَمَ مِن ظُهُورِهِمۡ ذُرِّيَّتَهُمۡ وَأَشۡهَدَهُمۡ عَلَىٰٓ أَنفُسِهِمۡ أَلَسۡتُ بِرَبِّكُمۡۖ قَالُواْ بَلَىٰ شَهِدۡنَآۚ أَن تَقُولُواْ يَوۡمَ ٱلۡقِيَٰمَةِ إِنَّا كُنَّا عَنۡ هَٰذَا غَٰفِلِينَ

ਅਤੇ ਜਦੋਂ ਤੇਰੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿਚੋਂ ਉਨ੍ਹਾਂ ਦੀ ਔਲਾਦ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਉੱਪਰ ਹੀ' ਗਵਾਹ ਠਹਿਰਾਇਆ, ਕਿ ਮੈਂ ਤੁਹਾਡਾ ਰੱਬ ਨਹੀਂ' ਹਾਂ। ਉਨ੍ਹਾਂ ਨੇ ਕਿਹਾ, ਹਾਂ ਅਸੀਂ ਸਵੀਕਾਰ ਕਰਦੇ ਹਾਂ। ਇਹ ਇਸ ਲਈ ਹੋਇਆ ਕਿ ਕਿਤੇ ਤੁਸੀਂ (ਪ੍ਰਲੋਕ ਵਿੱਚ) ਚੁੱਕੇ ਜਾਣ ਦੇ ਦਿਨ ਕਹਿਣ ਲੱਗ ਪਵੋਂ ਕਿ ਸਾਨੂੰ ਤਾਂ ਇਸ ਦੀ ਖ਼ਬਰ ਨਹੀਂ ਸੀ।

7:173

أَوۡ تَقُولُوٓاْ إِنَّمَآ أَشۡرَكَ ءَابَآؤُنَا مِن قَبۡلُ وَكُنَّا ذُرِّيَّةً مِّنۢ بَعۡدِهِمۡۖ أَفَتُهۡلِكُنَا بِمَا فَعَلَ ٱلۡمُبۡطِلُونَ

ਜਾਂ ਕਹੋ ਕਿ ਸਾਡੇ ਵੱਡੇਰਿਆਂ ਨੇ ਪਹਿਲਾਂ ਤੋਂ ਸ਼ਿਰਕ (ਸ਼ਰੀਕ ਠਹਿਰਾਉਣਾ) ਕੀਤਾ ਸੀ ਅਤੇ ਅਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਕੁਲ ਵਿੱਚੋਂ ਹੋਏ। ਕੀ ਤੂੰ ਸਾਨੂੰ ਉਨ੍ਹਾਂ ਕਰਮਾਂ ਲਈ ਹਲਾਕ ਕਰੈਂਗਾ?ਜਿਹੜੇ ਸਾਡੇ ਵੱਡੇਰਿਆ ਨੇ ਕੀਤੇ।

7:174

وَكَذَٰلِكَ نُفَصِّلُ ٱلۡأٓيَٰتِ وَلَعَلَّهُمۡ يَرۡجِعُونَ

ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਨਿਸ਼ਾਨੀਆਂ ਸਪੱਸ਼ਟ ਬਿਆਨ ਕਰਦੇ ਹਾਂ ਤਾਂ ਕਿ ਉਹ ਪਰਤ ਜਾਣ।

7:175

وَٱتۡلُ عَلَيۡهِمۡ نَبَأَ ٱلَّذِيٓ ءَاتَيۡنَٰهُ ءَايَٰتِنَا فَٱنسَلَخَ مِنۡهَا فَأَتۡبَعَهُ ٱلشَّيۡطَٰنُ فَكَانَ مِنَ ٱلۡغَاوِينَ

ਅਤੇ ਉਨ੍ਹਾਂ ਨੂੰ ਉਸ ਆਦਮੀ ਦਾ ਹਾਲ ਸੁਣਾਉ ਜਿਸ ਨੂੰ ਅਸੀਂ ਆਪਣੀਆਂ ਆਇਤਾਂ (ਦੀਨ ਦਾ ਗਿਆਨ) ਦਿੱਤੀਆਂ ਸਨ ਅਤੇ ਉਹ ਉਨ੍ਹਾਂ ਵਿਚੋਂ ਨਿਕਲ ਭੱਜਿਆ। ਫਿਰ ਸ਼ੈਤਾਨ ਉਸ ਦੇ ਪਿੱਛੇ ਲੱਗ ਗਿਆ ਅਤੇ ਉਹ ਕੁਰਾਹੀਆਂ ਵਿਚ ਸ਼ਾਮਿਲ ਹੋ ਗਿਆ।

7:176

وَلَوۡ شِئۡنَا لَرَفَعۡنَٰهُ بِهَا وَلَٰكِنَّهُۥٓ أَخۡلَدَ إِلَى ٱلۡأَرۡضِ وَٱتَّبَعَ هَوَىٰهُۚ فَمَثَلُهُۥ كَمَثَلِ ٱلۡكَلۡبِ إِن تَحۡمِلۡ عَلَيۡهِ يَلۡهَثۡ أَوۡ تَتۡرُكۡهُ يَلۡهَثۚ ذَّٰلِكَ مَثَلُ ٱلۡقَوۡمِ ٱلَّذِينَ كَذَّبُواْ بِـَٔايَٰتِنَاۚ فَٱقۡصُصِ ٱلۡقَصَصَ لَعَلَّهُمۡ يَتَفَكَّرُونَ

ਅਤੇ ਜੇਕਰ ਅਸੀਂ' ਚਾਹੁੰਦੇ ਤਾਂ ਉਸ ਨੂੰ ਇਨ੍ਹਾਂ ਆਵਿਤਾਂ ਦੇ ਰਾਹੀਂ ਉੱਚਾ ਚੁੱਕ ਦਿੰਦੇ ਪਰ ਉਹ ਤਾਂ ਜ਼ਮੀਨ (ਸੰਸਾਰ) ਦਾ ਹੋ ਕੇ ਰਹਿ ਗਿਆ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕਰਨ ਲੱਗਿਆ। ਉਸ ਦਾ ਹਾਲ ਉਸ ਕੁੱਤੇ ਵਰਗਾ ਹੈ ਜਿਸ ਉੱਪਰ ਤੁਸੀਂ ਭਾਰ ਲੱਦ ਦਿਉ ਤਾਂ ਵੀ ਉਹ ਹੱਫਦਾ ਹੈ ਅਤੇ ਛੱਡ ਦੇਵੋਂ ਤਾਂ ਵੀ ਹੱਫਦਾ ਹੈ। ਇਹੀ ਹਾਲ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਇਸ ਲਈ ਤੁਸੀਂ ਇਹ ਹਾਲ ਉਨ੍ਹਾਂ ਨੂੰ ਸੁਣਾਉ ਤਾਂ ਕਿ ਉਹ ਚਿੰਤਨ ਕਰਨ।

7:177

سَآءَ مَثَلًا ٱلۡقَوۡمُ ٱلَّذِينَ كَذَّبُواْ بِـَٔايَٰتِنَا وَأَنفُسَهُمۡ كَانُواْ يَظۡلِمُونَ

ਕਿੰਨੀ ਬੂਰੀ ਮਿਸਾਲ ਹੈ ਉਨ੍ਹਾਂ ਲੋਕਾਂ ਦੀ, ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ।

7:178

مَن يَهۡدِ ٱللَّهُ فَهُوَ ٱلۡمُهۡتَدِيۖ وَمَن يُضۡلِلۡ فَأُوْلَٰٓئِكَ هُمُ ٱلۡخَٰسِرُونَ

ਅੱਲਾਹ ਜਿਸ ਨੂੰ ਰਾਹ ਦਿਖਾਏ ਉਹ ਹੀ ਚੰਗੇ ਰਾਹ ਵਾਲਾ ਹੁੰਦਾ ਹੈ ਅਤੇ ਜਿਸਨੂੰ ਉਹ ਭਟਕਾ ਦੇਵੇ ਉਹ ਹੀ ਨੁਕਸਾਨ ਉਠਾਉਣ ਵਾਲੇ ਹੁੰਦੇ ਹਨ।

7:179

وَلَقَدۡ ذَرَأۡنَا لِجَهَنَّمَ كَثِيرًا مِّنَ ٱلۡجِنِّ وَٱلۡإِنسِۖ لَهُمۡ قُلُوبٌ لَّا يَفۡقَهُونَ بِهَا وَلَهُمۡ أَعۡيُنٌ لَّا يُبۡصِرُونَ بِهَا وَلَهُمۡ ءَاذَانٌ لَّا يَسۡمَعُونَ بِهَآۚ أُوْلَٰٓئِكَ كَٱلۡأَنۡعَٰمِ بَلۡ هُمۡ أَضَلُّۚ أُوْلَٰٓئِكَ هُمُ ٱلۡغَٰفِلُونَ

ਅਤੇ ਅਸੀਂ ਜਿੰਨਾਂ ਅਤੇ ਮਨੁੱਖਾਂ ਵਿਚੋਂ ਬਹੁਤਿਆਂ ਨੂੰ ਨਰਕ ਲਈ ਪੈਦਾ ਕੀਤਾ ਹੈ। ਉਨ੍ਹਾਂ ਵੇ ਦਿਲ ਹਨ ਜਿਨ੍ਹਾ ਨਾਲ ਉਹ ਸਮਝਦੇ ਨਹੀਂ, ਉਨ੍ਹਾਂ ਦੀਆਂ ਸੁਣਦੇ ਨਹੀਂ। ਉਹ ਅਜਿਹੇ ਹਨ, ਜਿਵੇ' ਡੰਗਰ, ਸਗੋ ਉਸ ਤੋਂ ਵੀ ਜ਼ਿਆਦਾ ਭਟਕੇ ਰੋਏ। ਇਹ ਹੀ ਬੇਮੁੱਖ ਲੋਕ ਹਨ।

7:180

وَلِلَّهِ ٱلۡأَسۡمَآءُ ٱلۡحُسۡنَىٰ فَٱدۡعُوهُ بِهَاۖ وَذَرُواْ ٱلَّذِينَ يُلۡحِدُونَ فِيٓ أَسۡمَٰٓئِهِۦۚ سَيُجۡزَوۡنَ مَا كَانُواْ يَعۡمَلُونَ

ਅਤੇ ਸਾਰੇ ਚੰਗੇ ਨਾਮ ਅੱਲਾਹ ਲਈ ਜੋ ਉਸ ਦੇ ਨਾਵਾਂ ਨੂੰ ਵਿਗਾੜਦੇ ਹਨ। ਉਹ ਆਪਣੇ ਕਰਮਾਂ ਦਾ ਫ਼ਲ ਪਾਉਣਗੇ।

7:181

وَمِمَّنۡ خَلَقۡنَآ أُمَّةٌ يَهۡدُونَ بِٱلۡحَقِّ وَبِهِۦ يَعۡدِلُونَ

ਅਤੇ ਅਸੀਂ ਜਿਨ੍ਹਾਂ ਨੂੰ ਪੈਦਾ ਕੀਤਾ ਹੈ ਉਨ੍ਹਾਂ ਵਿਚੋਂ ਇੱਕ ਵਰਗ ਅਜਿਹਾ ਵੀ ਹੈ, ਜਿਹੜਾ ਸਚਾਈ ਦੇ ਅਨੁਸਾਰ ਲੋਕਾਂ ਦਾ ਰਾਹ ਦਸੇਰਾ ਹੈ ਅਤੇ ਉਸੇ ਅਨੁਸਾਰ ਇਨਸਾਫ ਕਰਦਾ ਹੈ।

7:182

وَٱلَّذِينَ كَذَّبُواْ بِـَٔايَٰتِنَا سَنَسۡتَدۡرِجُهُم مِّنۡ حَيۡثُ لَا يَعۡلَمُونَ

ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਹੋਲੀ ਹੋਲੀ ਇਸ ਤਰਾਂ ਫੜ੍ਹਾਂਗੇ, ਕਿ ਉਨ੍ਹਾਂ ਨੂੰ ਖ਼ਬਰ ਤੱਕ ਨਾ ਹੋਵੇਗੀ।

7:183

وَأُمۡلِي لَهُمۡۚ إِنَّ كَيۡدِي مَتِينٌ

ਮੈਂ ਉਨ੍ਹਾਂ ਨੂੰ ਢਿੱਲ ਦਿੰਦਾ ਹਾਂ ਬੇਸ਼ੱਕ ਮੇਰਾ ਦਾਅ ਬਹੁਤ ਮਜ਼ਬੂਤ ਹੈ।

7:184

أَوَلَمۡ يَتَفَكَّرُواْۗ مَا بِصَاحِبِهِم مِّن جِنَّةٍۚ إِنۡ هُوَ إِلَّا نَذِيرٌ مُّبِينٌ

ਕੀ ਇਨ੍ਹਾਂ ਲੋਕਾਂ ਨੇ ਵਿਚਾਰ ਨਹੀਂ ਕੀਤਾ ਕਿ ਉਨ੍ਹਾਂ ਦੇ ਸਾਥੀ (ਪੈਗ਼ੰਬਰ) ਨੂੰ ਕੋਈ ਪਾਗਲਪਣ ਨਹੀਂ ਹੈ। ਉਹ ਤਾਂ ਸਪੱਸ਼ਟ ਸਾਵਧਾਨ ਕਰਨ ਵਾਲਾ ਹੈ।

7:185

أَوَلَمۡ يَنظُرُواْ فِي مَلَكُوتِ ٱلسَّمَٰوَٰتِ وَٱلۡأَرۡضِ وَمَا خَلَقَ ٱللَّهُ مِن شَيۡءٍ وَأَنۡ عَسَىٰٓ أَن يَكُونَ قَدِ ٱقۡتَرَبَ أَجَلُهُمۡۖ فَبِأَيِّ حَدِيثِۭ بَعۡدَهُۥ يُؤۡمِنُونَ

ਕੀ ਉਨ੍ਹਾਂ ਨੇ ਆਕਾਸ਼ਾਂ ਅਤੇ ਧਰਤੀ ਦੀ ਵਿਵਸਥਾ ਉੱਪਰ ਨਜ਼ਰ ਨਹੀਂ ਪਾਈ ਅਤੇ ਜਿਹੜਾ ਕੁਝ ਅੱਲਾਹ ਨੇ ਪੈਦਾ ਕੀਤਾ ਹੈ, ਉਸ ਉੱਤੇ ਵੀ ਅਤੇ ਇਸ ਗੱਲ ਉੱਪਰ ਵੀ, ਕਿ ਹੋ ਸਕਦਾ ਹੈ ਉਨ੍ਹਾਂ ਦਾ ਸਮਾਂ ਨੇੜੇ ਆ ਗਿਆ ਹੈ। ਤਾਂ ਇਸ ਤੋਂ ਬਾਅਦ ਉਹ ਕਿਸ ਗੱਲ ਉੱਪਰ ਈਮਾਨ ਲਿਆਉਣਗੇ।

7:186

مَن يُضۡلِلِ ٱللَّهُ فَلَا هَادِيَ لَهُۥۚ وَيَذَرُهُمۡ فِي طُغۡيَٰنِهِمۡ يَعۡمَهُونَ

ਜਿਸ ਨੂੰ ਅੱਲਾਹ ਮਾਰਗ ਵਹੀਨ ਕਰ ਦੇਵੇ ਉਸ ਦਾ ਕੋਈ ਰਾਹ ਦਿਖਾਉਣ ਵਾਲਾ ਨਹੀਂ। ਉਹ ਉਸ ਨੂੰ ਇਨਕਾਰ ਦੀ ਹਾਲਤ ਵਿਚ ਭਟਕਦਾ ਹੋਇਆ ਛੱਡ ਦਿੰਦਾ ਹੈ।

7:187

يَسۡـَٔلُونَكَ عَنِ ٱلسَّاعَةِ أَيَّانَ مُرۡسَىٰهَاۖ قُلۡ إِنَّمَا عِلۡمُهَا عِندَ رَبِّيۖ لَا يُجَلِّيهَا لِوَقۡتِهَآ إِلَّا هُوَۚ ثَقُلَتۡ فِي ٱلسَّمَٰوَٰتِ وَٱلۡأَرۡضِۚ لَا تَأۡتِيكُمۡ إِلَّا بَغۡتَةًۗ يَسۡـَٔلُونَكَ كَأَنَّكَ حَفِيٌّ عَنۡهَاۖ قُلۡ إِنَّمَا عِلۡمُهَا عِندَ ٱللَّهِ وَلَٰكِنَّ أَكۡثَرَ ٱلنَّاسِ لَا يَعۡلَمُونَ

ਉਹ ਤੁਹਾਡੇ ਤੋਂ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਹ ਕਦੋਂ ਆਵੇਗੀ। ਆਖੋ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਕੋਲ ਹੈ। ਉਹ ਹੀ ਉਸ ਨੂੰ ਨਿਸ਼ਚਿਤ ਸਮੇ ਤੇ ਪ੍ਰਗਟ ਕਰੇਗਾ। ਉਹ ਧਰਤੀ ਅਤੇ ਆਕਾਸ਼ਾਂ ਵਿਚ ਭਾਰੀ ਹੋ ਰਹੀ ਹੈ। ਉਹ ਜਦੋ ਤੁਹਾਡੇ ਉੱਪਰ ਆਵੇਗੀ ਤਾਂ ਅਚਾਨਕ ਆਏਗੀ। ਉਹ ਤੁਹਾਨੂੰ ਪੁੱਛਦੇ ਹਨ ਜਿਵੇਂ ਕਿ ਤੁਸੀਂ ਉਸ ਬਾਰੇ ਖੋਜ ਕਰ ਚੁੱਕੇ ਹੋ। ਕਹੋ, ਇਸ ਦਾ ਗਿਆਨ ਤਾਂ ਸਿਰਫ਼ ਅੱਲਾਹ ਕੋਲ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

7:188

قُل لَّآ أَمۡلِكُ لِنَفۡسِي نَفۡعًا وَلَا ضَرًّا إِلَّا مَا شَآءَ ٱللَّهُۚ وَلَوۡ كُنتُ أَعۡلَمُ ٱلۡغَيۡبَ لَٱسۡتَكۡثَرۡتُ مِنَ ٱلۡخَيۡرِ وَمَا مَسَّنِيَ ٱلسُّوٓءُۚ إِنۡ أَنَا۠ إِلَّا نَذِيرٌ وَبَشِيرٌ لِّقَوۡمٍ يُؤۡمِنُونَ

ਆਖੋਂ, ਸੈਂ ਮਾਲਕ ਨਹੀਂ ਹਾਂ, ਆਪਣੇ ਆਪੈ ਦੀ ਭਲਾਈ ਅਤੇ ਬੁਰਾਈ ਦਾ, ਪਰ ਜੋ ਅੱਲਾਹ ਚਾਹੇ ਅਤੇ ਜੇਕਰ ਮੈਂ ਗੁਪਤ ਗੱਲਾਂ ਨੂੰ ਜਾਣਦਾ ਤਾਂ ਮੈਂ ਬਹੁਤ ਸਾਰੇ ਲਾਭ ਆਪਣੇ ਲਈ ਪ੍ਰਾਪਤ ਕਰ ਲੈਂਦਾ ਅਤੇ ਮੈਨੂੰ ਕੋਈ ਨੁਕਸਾਨ ਨਾ ਹੁੰਦਾ। ਮੈਂ ਤਾਂ ਕੇਵਲ ਇੱਕ ਸੁਚੇਤ ਕਰਨ

7:189

هُوَ ٱلَّذِي خَلَقَكُم مِّن نَّفۡسٍ وَٰحِدَةٍ وَجَعَلَ مِنۡهَا زَوۡجَهَا لِيَسۡكُنَ إِلَيۡهَاۖ فَلَمَّا تَغَشَّىٰهَا حَمَلَتۡ حَمۡلًا خَفِيفًا فَمَرَّتۡ بِهِۦۖ فَلَمَّآ أَثۡقَلَت دَّعَوَا ٱللَّهَ رَبَّهُمَا لَئِنۡ ءَاتَيۡتَنَا صَٰلِحًا لَّنَكُونَنَّ مِنَ ٱلشَّٰكِرِينَ

ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਅਤੇ ਉਸੇ ਤੋਂ ਬਣਾਇਆ ਉਸ ਦਾ ਜੋੜਾ, ਤਾਂ ਜੋ ਤੁਸੀਂ ਉਸ ਨਾਲ ਸੰਤੁਸ਼ਟੀ ਪ੍ਰਾਪਤ ਕਰੋ। ਜਦੋਂ ਮਰਦ ਨੇ ਔਰਤ ਨੂੰ ਢੱਕ ਲਿਆ ਤਾਂ ਉਸ ਨੂੰ ਇੱਕ ਹਲਕਾ ਜਿਹਾ ਗਰਭ ਠਹਿਰ ਗਿਆ। ਫਿਰ ਉਹ ਉਸ ਨੂੰ ਲੈ ਕੇ ਫਿਰਦੀ ਰਹੀ। ਫਿਰ ਜਦੋ ਉਹ ਬੋਝਲ ਹੋ ਗਈ ਤਾਂ ਦੋਵਾਂ ਨੇ ਮਿਲ ਕੇ ਆਪਣੇ ਰੱਬ ਅੱਲਾਹ ਕੋਲ ਅਰਦਾਸ ਕੀਤੀ। ਜੇਕਰ ਤੂੰ ਸਾਨੂੰ ਸਿਹਤਮੰਦ ਔਲਾਦ ਦਿੱਤੀ ਤਾਂ ਅਸੀਂ ਤੇਰੇ ਸ਼ੁਕਰਗੁਜ਼ਾਰ ਹੋਵਾਂਗੇ।

7:190

فَلَمَّآ ءَاتَىٰهُمَا صَٰلِحًا جَعَلَا لَهُۥ شُرَكَآءَ فِيمَآ ءَاتَىٰهُمَاۚ فَتَعَٰلَى ٱللَّهُ عَمَّا يُشۡرِكُونَ

ਪਰ ਜਦੋਂ ਅੱਲਾਹ ਨੇ ਉਨ੍ਹਾਂ ਨੂੰ ਸਿਹਤਮੰਦ ਔਲਾਦ ਦੇ ਦਿੱਤੀ ਤਾਂ ਉਹ ਉਸ ਦੀ ਬਖਸ਼ੀ ਹੋਈ ਵਸਤੂ (ਔਲਾਦ) ਵਿਚ ਦੂਜੇ (ਬੁੱਤਾਂ) ਨੂੰ ਉਸ ਦਾ ਸ਼ਰੀਕ ਮੁਕੱਰਰ ਕਰਨ ਲੱਗ ਪਏ। ਅੱਲਾਹ ਸ੍ਰੇਸ਼ਟ ਹੈ, ਸ਼ਿਰਕ ਦੀਆਂ ਉਨ੍ਹਾਂ ਗੱਲਾਂ ਤੋਂ, ਜਿਹੜੇ ਉਹ ਲੋਕ ਕਰਦੇ ਹਨ।

7:191

أَيُشۡرِكُونَ مَا لَا يَخۡلُقُ شَيۡـًٔا وَهُمۡ يُخۡلَقُونَ

ਕੀ ਉਹ ਅਜਿਹੇਆਂ ਨੂੰ ਸ਼ਰੀਕ ਬਣਾਉਂਦੇ ਹਨ, ਜੋ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਸਗੋਂ ਉਹ ਖੁਦ ਪੈਦਾ ਕੀਤੇ ਹੋਏ ਹਨ।

7:192

وَلَا يَسۡتَطِيعُونَ لَهُمۡ نَصۡرًا وَلَآ أَنفُسَهُمۡ يَنصُرُونَ

ਅਤੇ ਉਹ ਨਾ ਤਾਂ ਕਿਸੇ ਤਰ੍ਹਾਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਸਹਾਇਤਾ ਕਰ ਸਕਦੇ ਹਨ।

7:193

وَإِن تَدۡعُوهُمۡ إِلَى ٱلۡهُدَىٰ لَا يَتَّبِعُوكُمۡۚ سَوَآءٌ عَلَيۡكُمۡ أَدَعَوۡتُمُوهُمۡ أَمۡ أَنتُمۡ صَٰمِتُونَ

ਅਤੇ ਜੇਕਰ ਤੂਸੀਂ' ਉਨ੍ਹਾਂ ਨੂੰ ਮਾਰਗ ਦਰਸ਼ਨ ਦੇ ਲਈ ਪੁਕਾਰੋ ਤਾਂ ਤੁਹਾਡੀ ਪੁਕਾਰ ਨਾ ਸੁਨਣਗੇ। ਉਨ੍ਹਾਂ ਲਈ ਤੁਹਾਡਾ ਪੁਕਾਰਣਾ ਨਾ ਪੁਕਾਰਣਾ ਇੱਕੋ ਜਿਹਾ ਹੈ।

7:194

إِنَّ ٱلَّذِينَ تَدۡعُونَ مِن دُونِ ٱللَّهِ عِبَادٌ أَمۡثَالُكُمۡۖ فَٱدۡعُوهُمۡ فَلۡيَسۡتَجِيبُواْ لَكُمۡ إِن كُنتُمۡ صَٰدِقِينَ

ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ, ਉਹ ਤਾਂ ਤੁਹਾਡੇ ਵਰਗੇ ਬੰਦੇ ਹੀ ਹਨ। ਤਾਂ ਤੁਸੀਂ ਉਨ੍ਹਾਂ ਨੂੰ ਪੁਕਾਰ ਕੇ ਵੇਖੋਂ। ਉਹ ਤੁਹਾਨੂੰ ਜਵਾਬ ਦੇਣ, ਜੇਕਰ ਤੁਸੀਂ ਸੱਚੇ ਹੋ।

7:195

أَلَهُمۡ أَرۡجُلٌ يَمۡشُونَ بِهَآۖ أَمۡ لَهُمۡ أَيۡدٍ يَبۡطِشُونَ بِهَآۖ أَمۡ لَهُمۡ أَعۡيُنٌ يُبۡصِرُونَ بِهَآۖ أَمۡ لَهُمۡ ءَاذَانٌ يَسۡمَعُونَ بِهَاۗ قُلِ ٱدۡعُواْ شُرَكَآءَكُمۡ ثُمَّ كِيدُونِ فَلَا تُنظِرُونِ

ਕੀ ਉਨ੍ਹਾਂ ਦੇ ਕੋਲ ਪੈਰ ਹਨ, ਕਿ ਉਨ੍ਹਾਂ ਨਾਲ ਚੱਲ ਸਕਣ। ਕੀ ਉਨ੍ਹਾਂ ਦੇ ਹੱਥ ਹਨ ਕਿ ਉਨ੍ਹਾਂ ਨਾਲ ਫੜ੍ਹ ਸਕਣ। ਕੀ ਉਨ੍ਹਾਂ ਦੀਆਂ ਅੱਖਾਂ ਹਨ ਕਿ ਉਹ ਉਨ੍ਹਾਂ ਨਾਲ ਦੇਖ ਸਕਣ। ਕੀ ਉਨ੍ਹਾਂ ਦੇ ਕੰਨ ਹਨ ਕਿ ਉਹ ਉਨ੍ਹਾਂ ਨਾਲ ਸੁਣ ਸਕਣ। ਆਖੋ, ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਉਂ। ਫਿਰ ਤੁਸੀਂ ਸਭ ਮੇਰੇ ਵਿਰੁੱਧ ਯੋਜਨਾ ਬਨਾਉਂ ਅਤੇ ਮੈਨੂੰ ਮੌਕਾ ਨਾ ਦੇਵੋ।

7:196

إِنَّ وَلِـِّۧيَ ٱللَّهُ ٱلَّذِي نَزَّلَ ٱلۡكِتَٰبَۖ وَهُوَ يَتَوَلَّى ٱلصَّٰلِحِينَ

ਹਕੀਕਤ ਵਿਚ ਮੇਰਾ ਕੰਮ ਬਨਾਉਣ ਵਾਲਾ ਮੇਰਾ ਅੱਲਾਹ ਹੈ, ਜਿਸ ਨੇ ਕਿਤਾਬ ਉਤਾਰੀ ਅਤੇ ਉਹ ਨੇਕ ਬੰਦਿਆਂ ਦਾ ਕਾਰਜ ਸਵਾਰਦਾ ਹੈ।

7:197

وَٱلَّذِينَ تَدۡعُونَ مِن دُونِهِۦ لَا يَسۡتَطِيعُونَ نَصۡرَكُمۡ وَلَآ أَنفُسَهُمۡ يَنصُرُونَ

ਅਤੇ ਜਿਸ ਨੂੰ ਤੁਸੀਂ ਪੁਕਾਰਦੇ ਹੋ। ਉਸ (ਰੱਬ) ਤੋਂ ਬਿਨਾ ਤਾਂ ਉਹ ਨਾ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਆਪ ਸਹਾਇਤਾ ਕਰ ਸਕਦੇ ਹਨ।

7:198

وَإِن تَدۡعُوهُمۡ إِلَى ٱلۡهُدَىٰ لَا يَسۡمَعُواْۖ وَتَرَىٰهُمۡ يَنظُرُونَ إِلَيۡكَ وَهُمۡ لَا يُبۡصِرُونَ

ਫਿਰ ਜੇਕਰ ਤੂਸੀਂ ਉਨ੍ਹਾਂ ਨੂੰ ਅੱਲਾਹ ਦੇ ਰਾਹ ਵੱਲ ਸ਼ੁਲਾਉਂਦੇ ਹੋ, ਤਾਂ ਤੁਹਾਡੀ ਗੱਲ ਨਹੀਂ ਸੁਨਣਗੇ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਵੱਲ ਵੇਖ ਰਹੇ ਹਨ। ਪਰ ਉਹ ਕੂਝ ਨਹੀ' ਵੇਖਦੇ।

7:199

خُذِ ٱلۡعَفۡوَ وَأۡمُرۡ بِٱلۡعُرۡفِ وَأَعۡرِضۡ عَنِ ٱلۡجَٰهِلِينَ

ਮੁਆਫ਼ ਕਰੋਂ, ਚੰਗੇ ਕੰਮਾਂ ਦਾ ਹੁਕਮ ਦੇਵੋ ਅਤੇ ਅਗਿਆਨੀਆਂ ਨਾਲ ਨਾ ਉਲਝੋ।

7:200

وَإِمَّا يَنزَغَنَّكَ مِنَ ٱلشَّيۡطَٰنِ نَزۡغٌ فَٱسۡتَعِذۡ بِٱللَّهِۚ إِنَّهُۥ سَمِيعٌ عَلِيمٌ

ਜੇਕਰ ਤੁਹਾਨੂੰ ਕੋਈ ਵਸਵਸਾ (ਬੁਰਾ ਖਿਆਲ) ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਦੀ ਸ਼ਰਣ ਮੰਗੋ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

7:201

إِنَّ ٱلَّذِينَ ٱتَّقَوۡاْ إِذَا مَسَّهُمۡ طَٰٓئِفٌ مِّنَ ٱلشَّيۡطَٰنِ تَذَكَّرُواْ فَإِذَا هُم مُّبۡصِرُونَ

ਜਿਹੜੇ ਲੋਕ ਭੈਅ ਰੱਖਦੇ ਹਨ, ਜਦੋਂ ਕਦੇ ਵੀ ਸ਼ੈਤਾਨ ਦੇ ਪ੍ਰਭਾਵ ਵਿਚ ਕੋਈ ਬੂਰਾ ਖਿਆਲ ਉਨ੍ਹਾਂ ਨੂੰ ਛੁਹ ਜਾਂਦਾ ਤਾਂ ਉਹ ਉਸੇ ਵੇਲੇ ਤੁਰੰਤ ਚੌਂਕ ਪੈਂਦੇ ਹਨ ਅਤੇ ਉਨ੍ਹਾਂ ਨੂੰ ਉਸੇ ਵੇਲੇ ਸਮਝ ਆ ਜਾਂਦੀ ਹੈ।

7:202

وَإِخۡوَٰنُهُمۡ يَمُدُّونَهُمۡ فِي ٱلۡغَيِّ ثُمَّ لَا يُقۡصِرُونَ

ਅਤੇ ਜਿਹੜੇ ਸ਼ੈਤਾਨ ਦੇ ਭਰਾ ਹਨ ਉਹ ਉਨ੍ਹਾਂ ਨੂੰ ਬੁਰੇ ਰਾਹ ਵੱਲ ਖਿੱਚ ਕੇ ਲਈ ਜਾਂਦੇ ਹਨ। ਫਿਰ ਇਸ ਵਿਚ ਉਹ ਕੋਈ ਘਾਟ ਨਹੀਂ ਕਰਦੇ।

7:203

وَإِذَا لَمۡ تَأۡتِهِم بِـَٔايَةٍ قَالُواْ لَوۡلَا ٱجۡتَبَيۡتَهَاۚ قُلۡ إِنَّمَآ أَتَّبِعُ مَا يُوحَىٰٓ إِلَيَّ مِن رَّبِّيۚ هَٰذَا بَصَآئِرُ مِن رَّبِّكُمۡ وَهُدًى وَرَحۡمَةٌ لِّقَوۡمٍ يُؤۡمِنُونَ

ਅਤੇ ਜਦੋਂ' ਤੁਸੀਂ ਉਨ੍ਹਾਂ ਦੇ ਸਾਹਮਣੇ ਕੋਈ ਨਿਸ਼ਾਨੀ (ਕੁਰਆਨੀ ਆਇਤ) ਨਹੀਂ ਲਿਆਏ ਤਾਂ ਉਹ ਕਹਿੰਦੇ ਹਨ ਕਿ ਕਿਉਂ ਨਾ ਤੁਸੀਂ ਕੁਝ ਆਪਣੇ ਵੱਲੋਂ ਬਣਾ ਲਿਆਏ। ਆਖੋ, ਮੈਂ ਤਾਂ ਉਸੇ ਦਾ ਪਾਲਣ ਕਰਦਾ ਹਾਂ ਜਿਹੜਾ ਮੇਰੇ ਰੱਬ ਵੱਲੋਂ ਮੇਰੇ ਲਈ ਉਤਾਰਿਆ ਜਾਂਦਾ ਹੈ, ਇਹ ਬਿਬੇਕ ਦੀਆਂ ਗੱਲਾਂ ਤੁਹਾਡੇ ਰੱਬ ਵੱਲੋਂ ਹਨ। ਚੰਗਾਂ ਰਾਹ (ਸਨਮਮਾਰਗ) ਅਤੇ ਰੱਬੀ ਕਿਰਪਾ ਉਨ੍ਹਾਂ ਲੋਕਾਂ ਲਈ ਜਿਹੜੇ ਰੱਬ ਤੇ ਵਿਸ਼ਵਾਸ਼ ਰੱਖਦੇ ਹਨ।

7:204

وَإِذَا قُرِئَ ٱلۡقُرۡءَانُ فَٱسۡتَمِعُواْ لَهُۥ وَأَنصِتُواْ لَعَلَّكُمۡ تُرۡحَمُونَ

ਅਤੇ ਜਦੋਂ ਕੁਰਆਨ ਪੜ੍ਹਿਆ ਜਾਏ ਤਾਂ ਉਸ ਨੂੰ ਧਿਆਨ ਨਾ ਸੁਣੋ ਅਤੇ ਚੁੱਪ ਰਹੋ ਤਾਂ ਕਿ ਤੁਹਾਡੇ ਤੇ ਕਿਰਪਾ ਕੀਤੀ ਜਾਵੇ।

7:205

وَٱذۡكُر رَّبَّكَ فِي نَفۡسِكَ تَضَرُّعًا وَخِيفَةً وَدُونَ ٱلۡجَهۡرِ مِنَ ٱلۡقَوۡلِ بِٱلۡغُدُوِّ وَٱلۡأٓصَالِ وَلَا تَكُن مِّنَ ٱلۡغَٰفِلِينَ

ਅਤੇ ਆਪਣੇ ਰੱਬ ਨੂੰ ਆਪਣੇ ਹਿਰਦੇ ਵਿਚ ਸਹਿਜੇ ਸਹਿਜੇ ਨਿਮਰਤਾ ਅਤੇ ਭੈਅ ਨਾਲ, ਸਵੇਰੇ ਸ਼ਾਮ ਯਾਦ ਕਰੋ। ਗਾਫ਼ਿਲ ਨਾ ਬਣੋ।

7:206

إِنَّ ٱلَّذِينَ عِندَ رَبِّكَ لَا يَسۡتَكۡبِرُونَ عَنۡ عِبَادَتِهِۦ وَيُسَبِّحُونَهُۥ وَلَهُۥ يَسۡجُدُونَۤ

ਜਿਹੜੇ (ਫ਼ਰਿਸ਼ਤੇ) ਤੇਰੇ ਰੱਬ ਕੋਲ ਹਨ। ਉਹ ਉਸਦੀ ਇਬਾਦਤ ਤੋਂ ਹੰਕਾਰ ਵਿਚ ਮੂੰਹ ਨਹੀਂ ਮੋੜਦੇ, ਉਹ ਉਸਦੀ ਪਵਿੱਤਰ ਹਸਤੀ ਨੂੰ ਯਾਦ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ।

Translation: Dr. Muhamad Habib, Bhai Harpreet Singh, Maulana Wahiduddin Khan.