Surah 88 · 26 verses · Dr. Muhamad Habib, Bhai Harpreet Singh, Maulana Wahiduddin Khan

Surah Al-Ghashiyah in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

88:1

هَلۡ أَتَىٰكَ حَدِيثُ ٱلۡغَٰشِيَةِ

ਕੀ ਤੁਹਾਨੂੰ ਉਸ ਛਾ ਜਾਣ ਵਾਲੀ ਦੀ ਸੂਚਨਾ ਪਹੁੰਚੀ ਹੈ।

88:2

وُجُوهٌ يَوۡمَئِذٍ خَٰشِعَةٌ

ਕੁਝ ਚਿਹਰੇ ਉਸ ਦਿਨ ਬੇਇੱਜ਼ਤ ਹੋਣਗੇ।

88:3

عَامِلَةٌ نَّاصِبَةٌ

ਸਖ਼ਤ ਮਿਹਨਤ ਕਰਨ ਵਾਲੇ ਥੱਕੇ ਹੋਏ।

88:4

تَصۡلَىٰ نَارًا حَامِيَةً

ਉਹ ਭੜਕਦੀ ਹੋਈ ਅੱਗ ਵਿਚ ਪੈਣਗੇ।

88:5

تُسۡقَىٰ مِنۡ عَيۡنٍ ءَانِيَةٍ

ਉਬਲਦੇ ਹੋਏ ਝਰਨਿਆ ਵਿਚੋਂ ਪਾਣੀ ਪਿਲਾਇਆ ਜਾਵੇਗਾ।

88:6

لَّيۡسَ لَهُمۡ طَعَامٌ إِلَّا مِن ضَرِيعٍ

ਉਨ੍ਹਾਂ ਲਈ ਕੰਡਿਆਂ ਵਾਲੇ ਝਾੜ ਤੋਂ ਬਿਨਾਂ ਹੋਰ ਕੋਈ ਭੋਜਨ ਨਹੀਂ ਹੋਵੇਗਾ।

88:7

لَّا يُسۡمِنُ وَلَا يُغۡنِي مِن جُوعٍ

ਜਿਹੜਾ ਨਾ ਰਾਜ਼ੀ ਕਰੇਗਾ ਅਤੇ ਨਾ ਭੁੱਖ ਮਿਟਾਏਗਾ।

88:8

وُجُوهٌ يَوۡمَئِذٍ نَّاعِمَةٌ

ਕੂਝ ਚਿਹਰੇ ਉਸ ਦਿਨ ਖੁਸ਼ ਹੋਣਗੇ।

88:9

لِّسَعۡيِهَا رَاضِيَةٌ

ਆਪਣੀ ਕਮਾਈ ਤੇ ਖੂਸ਼ ਹੋਣਗੇ।

88:10

فِي جَنَّةٍ عَالِيَةٍ

ਉੱਚੇ ਬਾਗ਼ਾਂ ਵਿਚ।

88:11

لَّا تَسۡمَعُ فِيهَا لَٰغِيَةً

ਉਹ ਉਨ੍ਹਾਂ ਵਿਚ ਕੋਈ ਬੇਕਾਰ ਗੱਲ ਨਹੀਂ ਸੁਨਣਗੇ।

88:12

فِيهَا عَيۡنٌ جَارِيَةٌ

ਉਸ ਵਿਚ ਵਗਦੇ ਹੋਏ ਝਰਨੇ ਹੋਣਗੇ।

88:13

فِيهَا سُرُرٌ مَّرۡفُوعَةٌ

ਉਸ ਵਿਚ ਉੱਚੇ ਤਖਤ ਵਿਛੇ ਹੋਏ ਹੋਣਗੇ।

88:14

وَأَكۡوَابٌ مَّوۡضُوعَةٌ

ਅਤੇ ਆਬਖੋਰੇ (ਪਿਆਲੇ) ਸਾਹਮਣੇ ਰੱਖੇ ਹੋਣਗੇ।

88:15

وَنَمَارِقُ مَصۡفُوفَةٌ

ਅਤੇ ਗੱਦੇ (ਸਿਰਹਾਣੇ) ਪੰਕਤੀਆਂ ਵਿਚ਼ੱ ਲੱਗੇ (ਹੋਣਗੇ) ਹੋਏ।

88:16

وَزَرَابِيُّ مَبۡثُوثَةٌ

ਅਤੇ ਹਰੇਕ ਦਿਸ਼ਾ ਵਿਚ ਪਏ ਹੋਏ ਗ਼ਲੀਚੇ।

88:17

أَفَلَا يَنظُرُونَ إِلَى ٱلۡإِبِلِ كَيۡفَ خُلِقَتۡ

ਕੀ ਇਹ ਲੋਕ ਊਠ ਨੂੰ ਨਹੀਂ ਵੇਖਦੇ ਕਿ ਕਿਵੇਂ ਪੈਦਾ ਕੀਤਾ ਗਿਆ ਹੈ।

88:18

وَإِلَى ٱلسَّمَآءِ كَيۡفَ رُفِعَتۡ

ਅਤੇ ਆਕਾਸ਼ ਨੂੰ ਕਿ ਇਹ ਕਿਵੇਂ ਉੱਚਾ ਕੀਤਾ ਗਿਆ ਹੈ।

88:19

وَإِلَى ٱلۡجِبَالِ كَيۡفَ نُصِبَتۡ

ਅਤੇ ਪਹਾੜਾਂ ਨੂੰ ਵੀ ਕਿ ਉਹ ਕਿਸ ਤਰਾਂ ਖੜ੍ਹੇ ਕੀਤੇ ਗਏ ਹਨ।

88:20

وَإِلَى ٱلۡأَرۡضِ كَيۡفَ سُطِحَتۡ

ਅਤੇ ਧਰਤੀ ਨੂੰ, ਕਿ ਉਹ ਕਿਸ ਤਰ੍ਹਾਂ ਵਿਛਾਈ ਗਈ ਹੈ।

88:21

فَذَكِّرۡ إِنَّمَآ أَنتَ مُذَكِّرٌ

ਸੋ ਤੁਸੀਂ ਯਾਦ ਕਰਾ ਦੇਵੋ, ਤੁਸੀਂ ਸਿਰਫ ਯਾਦ ਕਰਾਉਣ ਵਾਲੇ ਹੋ।

88:22

لَّسۡتَ عَلَيۡهِم بِمُصَيۡطِرٍ

ਤੁਸੀ' ਉਨ੍ਹਾਂ ਤੇ ਦਰੋਗਾ ਨਹੀਂ।

88:23

إِلَّا مَن تَوَلَّىٰ وَكَفَرَ

ਪਰੰਤੂ ਜਿਸ ਨੇ ਮੂੰਹ ਮੋੜਿਆ ਅਤੇ ਇਨਕਾਰ ਕੀਤਾ।

88:24

فَيُعَذِّبُهُ ٱللَّهُ ٱلۡعَذَابَ ٱلۡأَكۡبَرَ

ਤਾਂ ਅੱਲਾਹ ਉਸ ਨੂੰ ਵੱਡਾ ਦੰਡ ਦੇਵੇਗਾ।

88:25

إِنَّ إِلَيۡنَآ إِيَابَهُمۡ

ਸਾਡੇ ਵੱਲ ਹੀ ਉਨ੍ਹਾਂ ਦੀ ਵਾਪਸੀ ਹੈ।

88:26

ثُمَّ إِنَّ عَلَيۡنَا حِسَابَهُم

ਫਿਰ ਸਾਡੇ ਜ਼ਿੰਮੇ ਹੈ, ਉਨ੍ਹਾਂ ਵਾ ਹਿਸਾਬ ਲੈਣਾ ਹੈ।

Translation: Dr. Muhamad Habib, Bhai Harpreet Singh, Maulana Wahiduddin Khan.