Surah 70 · 44 verses · Dr. Muhamad Habib, Bhai Harpreet Singh, Maulana Wahiduddin Khan

Surah Al-Ma'arij in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

70:1

سَأَلَ سَآئِلُۢ بِعَذَابٍ وَاقِعٍ

ਮੰਗਣ ਵਾਲੇ ਨੇ ਸਜ਼ਾ ਮੰਗੀ, ਜਿਹੜੀ (ਇਨਕਾਰ ਕਰਨ ਵਾਲਿਆਂ ਤੇ) ਵਾਪਰ ਕੇ ਰਹੇਗੀ।

70:2

لِّلۡكَٰفِرِينَ لَيۡسَ لَهُۥ دَافِعٌ

ਅਵੱਗਿਆਕਾਰੀਆਂ ਦੇ ਲਈ ਕੋਈ ਉਸ ਨੂੰ ਰੋਕਣ ਵਾਲਾ ਨਹੀਂ।

70:3

مِّنَ ٱللَّهِ ذِي ٱلۡمَعَارِجِ

ਅੱਲਾਹ ਵੱਲੋਂ ਜਿਹੜਾ ਉੱਚੇ ਦਰਜਿਆਂ ਦਾ ਮਾਲਕ ਹੈ।

70:4

تَعۡرُجُ ٱلۡمَلَٰٓئِكَةُ وَٱلرُّوحُ إِلَيۡهِ فِي يَوۡمٍ كَانَ مِقۡدَارُهُۥ خَمۡسِينَ أَلۡفَ سَنَةٍ

ਉਸ ਵੱਲ ਫ਼ਰਿਸ਼ਤੇ ਅਤੇ ਜਿਬਰੀਲ ਚੜ੍ਹ ਕੇ ਜਾਂਦੇ ਹਨ। ਇੱਕ ਅਜਿਹੇ ਦਿਨ ਜਿਸ ਦਾ ਸਮਾਂ ਪੰਜਾਹ ਹਜ਼ਾਰ ਸਾਲ ਦੇ ਬਰਾਬਰ ਹੈ।

70:5

فَٱصۡبِرۡ صَبۡرًا جَمِيلًا

ਸੋ ਤੁਸੀਂ ਧੀਰਜ ਰੱਖੋ, ਵਧੀਆਂ ਧੀਰਜ।

70:6

إِنَّهُمۡ يَرَوۡنَهُۥ بَعِيدًا

ਉਹ ਉਸ ਨੂੰ ਦੂਰ ਦੇਖਦੇ ਹਨ।

70:7

وَنَرَىٰهُ قَرِيبًا

ਅਤੇ ਅਸੀਂ ਉਸ ਨੂੰ ਨੇੜੇ ਦੇਖਦੇ ਹਾਂ।

70:8

يَوۡمَ تَكُونُ ٱلسَّمَآءُ كَٱلۡمُهۡلِ

ਜਿਸ ਦਿਨ ਅਸਮਾਨ ਪਿਘਲੇ ਹੋਏ ਤਾਂਬੇ ਵਰਗਾ ਹੋ ਜਾਵੇਗਾ।

70:9

وَتَكُونُ ٱلۡجِبَالُ كَٱلۡعِهۡنِ

ਅਤੇ ਪਹਾੜ ਪਿੰਝੀ ਹੋਈ ਉੱਨ ਦੀ ਤਰ੍ਹਾਂ।

70:10

وَلَا يَسۡـَٔلُ حَمِيمٌ حَمِيمًا

ਅਤੇ ਕੋਈ ਮਿੱਤਰ ਕਿਸੇ ਮਿੱਤਰ ਨੂੰ ਨਹੀਂ ਪੁੱਛੇਗਾ।

70:11

يُبَصَّرُونَهُمۡۚ يَوَدُّ ٱلۡمُجۡرِمُ لَوۡ يَفۡتَدِي مِنۡ عَذَابِ يَوۡمِئِذِۭ بِبَنِيهِ

ਉਹ ਉਨ੍ਹਾਂ (ਇੱਕ ਦੂਜੇ) ਨੂੰ ਵੇਖ ਰਹੇ ਹੋਣਗੇ। ਅਪਰਾਧੀ ਚਾਹੇਗਾ ਕਿ ਕਾਸ਼! ਉਸ ਦਿਨ ਦੀ ਆਫ਼ਤ ਤੋਂ ਬਨ ਲਈ ਆਪਣੇ ਪੁੱਤਰਾਂ।

70:12

وَصَٰحِبَتِهِۦ وَأَخِيهِ

ਆਪਣੀ ਪਤਨੀ ਅਤੇ ਆਪਣੇ ਭਰਾ

70:13

وَفَصِيلَتِهِ ٱلَّتِي تُـٔۡوِيهِ

ਅਤੇ ਆਪਣੇ ਪਰਿਵਾਰ ਨੂੰ ਜਿਹੜਾ ਉਸ ਨੂੰ ਸ਼ਰਣ ਦੇਣ ਵਾਲਾ ਸੀ

70:14

وَمَن فِي ٱلۡأَرۡضِ جَمِيعًا ثُمَّ يُنجِيهِ

ਅਤੇ ਸਪੂੰਰਨ ਧਰਤੀ ਵਾਲਿਆਂ ਨੂੰ ਅਰਥ ਦੰਡ ਦੇ ਕੇ ਆਪਣੇ ਆਪ ਨੂੰ ਮੁਕਤ ਕਰਵਾ ਲਵੇ।

70:15

كـَلَّآۖ إِنَّهَا لَظَىٰ

ਕਦੇ ਵੀ ਨਹੀਂ, ਉਹ ਤਾਂ ਭੜਕਦੀ ਹੋਈ ਅੱਗ ਦੀ ਲਪਟ ਹੋਵੇਗੀ।

70:16

نَزَّاعَةً لِّلشَّوَىٰ

ਜਿਹੜੀ ਖੱਲ ਲਾਹ ਦੇਵੇਗੀ।

70:17

تَدۡعُواْ مَنۡ أَدۡبَرَ وَتَوَلَّىٰ

ਉਹ ਹਰੇਕ ਉਸ ਬੰਦੇ ਨੂੰ ਸੱਦੇਗੀ, ਜਿਸ ਨੇ (ਸੱਚੇ ਦੀਨ ਤੋਂ) ਪਿੱਠ ਅਤੇ ਮੂੰਹ ਮੌੜਿਆ।

70:18

وَجَمَعَ فَأَوۡعَىٰٓ

ਦੌਲਤ ਇਕੱਠੀ ਕੀਤੀ ਅਤੇ ਸੈਂਤ ਕੇ ਰੱਖੀ।

70:19

إِنَّ ٱلۡإِنسَٰنَ خُلِقَ هَلُوعًا

ਨਿਰਸੰਦੇਹ! ਮਨੁੱਖ ਥੋੜ੍ਹੇ ਦਿਲ ਵਾਲਾ ਪੈਦਾ ਹੋਇਆ ਹੈ।

70:20

إِذَا مَسَّهُ ٱلشَّرُّ جَزُوعًا

ਜਦੋਂ ਉਸ ਨੂੰ ਕਸ਼ਟ ਪਹੁੰਚਦਾ ਹੈ, ਤਾਂ ਉਹ ਘਬਰਾ ਉਠਦਾ ਹੈ।

70:21

وَإِذَا مَسَّهُ ٱلۡخَيۡرُ مَنُوعًا

ਅਤੇ ਜਦੋਂ ਉਸ ਨੂੰ ਖੁਸ਼ਹਾਲੀ ਮਿਲਦੀ ਹੈ ਤਾਂ ਬੜੀ ਕੰਜੂਸੀ ਕਰਨ ਲੱਗਦਾ ਹੈ।

70:22

إِلَّا ٱلۡمُصَلِّينَ

ਪ੍ਤੂੰ ਉਹ ਨਮਾਜ਼ ਪੜ੍ਹਨ ਵਾਲੇ।

70:23

ٱلَّذِينَ هُمۡ عَلَىٰ صَلَاتِهِمۡ دَآئِمُونَ

ਜਿਹੜੇ ਆਪਣੀ ਨਮਾਜ਼ ਨੂੰ ਮਰਿਯਾਦਾ ਪੂਰਬਕ ਪੜ੍ਹਦੇ ਹਨ।

70:24

وَٱلَّذِينَ فِيٓ أَمۡوَٰلِهِمۡ حَقٌّ مَّعۡلُومٌ

ਅਤੇ ਜਿਨ੍ਹਾਂ ਦੀ ਪੂੰਜੀ ਵਿਚ (ਅਨਾਥਾਂ ਦਾ ਵੀ)

70:25

لِّلسَّآئِلِ وَٱلۡمَحۡرُومِ

ਅਧਿਕਾਰ ਹੈ। ਮੰਗਣ ਵਾਲਿਆਂ ਅਤੇ ਨਾ ਮੰਗਣ ਵਾਲਿਆਂ ਦਾ ਵੀ।

70:26

وَٱلَّذِينَ يُصَدِّقُونَ بِيَوۡمِ ٱلدِّينِ

ਅਤੇ ਜਿਹੜੇ ਇਨਸਾਫ਼ ਦੇ ਦਿਨ ਤੇ ਵਿਸ਼ਵਾਸ਼ ਰੱਖਦੇ ਹਨ।

70:27

وَٱلَّذِينَ هُم مِّنۡ عَذَابِ رَبِّهِم مُّشۡفِقُونَ

ਅਤੇ ਜਿਹੜੇ ਆਪਣੇ ਰੱਬ ਦੀ ਸਜ਼ਾ ਤੋਂ ਡਰਦੇ ਹਨ।

70:28

إِنَّ عَذَابَ رَبِّهِمۡ غَيۡرُ مَأۡمُونٍ

ਬੇਸ਼ੱਕ ਉਨ੍ਹਾਂ ਦੇ ਰੱਬ ਦੀ ਸਜ਼ਾ ਤੋਂ' ਕਿਸੇ ਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ।

70:29

وَٱلَّذِينَ هُمۡ لِفُرُوجِهِمۡ حَٰفِظُونَ

ਅਤੇ ਜਿਹੜੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਦੇ ਹਨ।

70:30

إِلَّا عَلَىٰٓ أَزۡوَٰجِهِمۡ أَوۡ مَا مَلَكَتۡ أَيۡمَٰنُهُمۡ فَإِنَّهُمۡ غَيۡرُ مَلُومِينَ

ਪਰੰਤੂ ਛੁੱਟ ਆਪਣੀਆਂ ਪਤਨੀਆਂ ਤੋਂ ਜਾਂ ਆਪਣੇ ਅਧਿਕਾਰ ਅਧੀਨ ਗੋਲੀਆਂ (ਵਿਆਹ ਤੋ' ਬਾਅਦ) ਤੋਂ, ਉਨ੍ਹਾਂ ਕੋਲ ਜਾਣ ਤੋਂ ਕੋਈ ਮਨਾਹੀ ਨਹੀਂ।

70:31

فَمَنِ ٱبۡتَغَىٰ وَرَآءَ ذَٰلِكَ فَأُوْلَٰٓئِكَ هُمُ ٱلۡعَادُونَ

ਪਰ ਜਿਹੜੇ ਬੰਦੇ ਇਸ ਤੋਂ ਬਿਨ੍ਹਾਂ ਕੁਝ ਹੋਰ ਮੰਗਣ ਤਾਂ ਉਹ ਲੋਕ ਹੱਦਾਂ ਦਾ ਉਲਘੰਣ ਕਰਨ ਵਾਲੇ ਹਨ।

70:32

وَٱلَّذِينَ هُمۡ لِأَمَٰنَٰتِهِمۡ وَعَهۡدِهِمۡ رَٰعُونَ

ਅਤੇ ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੀ ਪ੍ਰਤਿੱਗਿਆ ਨੂੰ ਪੂਰਾ ਕਰਦੇ ਹਨ।

70:33

وَٱلَّذِينَ هُم بِشَهَٰدَٰتِهِمۡ قَآئِمُونَ

ਅਤੇ ਜਿਹੜੇ ਆਪਣੀਆਂ ਗਵਾਹੀਆਂ ਤੇ ਅਟੱਲ ਰਹਿੰਦੇ ਹਨ।

70:34

وَٱلَّذِينَ هُمۡ عَلَىٰ صَلَاتِهِمۡ يُحَافِظُونَ

ਅਤੇ ਜਿਹੜੇ ਆਪਣੀ ਨਮਾਜ਼ ਦੀ ਰੱਖਿਆ ਕਰਦੇ ਹਨ।

70:35

أُوْلَٰٓئِكَ فِي جَنَّٰتٍ مُّكۡرَمُونَ

ਇਹ ਲੋਕ ਹੀ ਜੰਨਤ ਵਿਚ ਇੱਜ਼ਤ ਨਾਲ (ਦਾਖ਼ਿਲ) ਹੋਣਗੇ।

70:36

فَمَالِ ٱلَّذِينَ كَفَرُواْ قِبَلَكَ مُهۡطِعِينَ

ਫਿਰ ਇਨ੍ਹਾਂ ਅਵੱਗਿਆਕਾਰੀਆਂ ਨੂੰ ਕੀ ਹੋ ਗਿਆ ਹੈ, ਕਿ ਇਹ ਤੁਹਾਡੇ ਵੱਲ ਭੱਜੇ ਆ ਰਹੇ ਹਨ।

70:37

عَنِ ٱلۡيَمِينِ وَعَنِ ٱلشِّمَالِ عِزِينَ

ਸੱਜਿਓ' ਅਤੇ ਖੱਬਿਓ', ਟੋਲਿਆਂ ਦੇ ਟੋਲੇ।

70:38

أَيَطۡمَعُ كُلُّ ٱمۡرِيٍٕ مِّنۡهُمۡ أَن يُدۡخَلَ جَنَّةَ نَعِيمٍ

ਕੀ ਉਨ੍ਹਾਂ ਵਿਚੋਂ ਹਰ ਬੰਦਾ ਇਹ ਲਾਲਚ ਰੱਖਦਾ ਹੈ, ਕਿ ਉਹ ਨਿਅਮਤ ਦੇ ਬਾਗ਼ ਵਿਚ ਦਾਖ਼ਲ ਕਰ ਲਿਆ ਜਾਵੇਗਾ।

70:39

كـَلَّآۖ إِنَّا خَلَقۡنَٰهُم مِّمَّا يَعۡلَمُونَ

ਕਦੇ ਵੀ ਨਹੀਂ, ਅਸੀਂ ਉਨ੍ਹਾਂ ਨੂੰ ਉਸ ਚੀਜ਼ ਤੋਂ ਪੈਦਾ ਕੀਤਾ ਹੈ, ਜਿਸਨੂੰ ਉਹ ਜਾਣਦੇ ਹਨ।

70:40

فَلَآ أُقۡسِمُ بِرَبِّ ٱلۡمَشَٰرِقِ وَٱلۡمَغَٰرِبِ إِنَّا لَقَٰدِرُونَ

ਸੋ ਨਹੀਂ, ਮੈਂ ਸਹੂੰ ਖਾਂਦਾ ਹਾਂ, ਚੜ੍ਹਦਿਆਂ ਅਤੇ ਲਹਿੰਦਿਆਂ ਦੇ (ਮਾਲਕ) ਰੱਬ ਦੀ, ਅਸੀ ਇਸ ਤੇ ਤਾਕਤ ਰੱਖਦੇ ਹਾਂ।

70:41

عَلَىٰٓ أَن نُّبَدِّلَ خَيۡرًا مِّنۡهُمۡ وَمَا نَحۡنُ بِمَسۡبُوقِينَ

ਕਿ (ਇਨ੍ਹਾਂ ਲੋਕਾਂ ਨੂੰ) ਬਦਲ ਕੇ, ਇਨ੍ਹਾਂ ਤੋਂ ਚੰਗੇ ਲੈ ਆਈਏ। ਅਤੇ ਅਸੀਂ' ਬੇਬੱਸ ਨਹੀਂ ਹਾਂ।

70:42

فَذَرۡهُمۡ يَخُوضُواْ وَيَلۡعَبُواْ حَتَّىٰ يُلَٰقُواْ يَوۡمَهُمُ ٱلَّذِي يُوعَدُونَ

ਸੋ ਉਨ੍ਹਾਂ ਨੂੰ ਛੱਡ ਦੇਵੋ ਕਿ ਇਹ ਉਸ ਦਿਨ ਦਾ ਸਾਹਮਣਾ ਕਰਨ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।

70:43

يَوۡمَ يَخۡرُجُونَ مِنَ ٱلۡأَجۡدَاثِ سِرَاعًا كَأَنَّهُمۡ إِلَىٰ نُصُبٍ يُوفِضُونَ

ਜਿਸ ਦਿਨ ਭੱਜਦੇ ਹੋਏ ਕਬਰਾਂ ਵਿਚੋਂ ਨਿਕਲ ਪੈਣਗੇ, ਜਿਵੇਂ ਉਹ ਕਿਸੇ (ਸ਼ਿਕਾਰੀ ਵਾਂਗ) ਜਿਹੜਾ ਕਿਸੇ ਨਿਸ਼ਾਨੇ (ਸ਼ਿਕਾਰ) ਵੱਲ ਭੱਜਦਾ ਹੈ।

70:44

خَٰشِعَةً أَبۡصَٰرُهُمۡ تَرۡهَقُهُمۡ ذِلَّةٌۚ ذَٰلِكَ ٱلۡيَوۡمُ ٱلَّذِي كَانُواْ يُوعَدُونَ

ਉਨ੍ਹਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ, ਉਨ੍ਹਾਂ ਤੇ (ਪਾਪ ਦੀ) ਹੀਣਤਾ ਛਾਈ ਹੋਵੇਗੀ। ਇਹ ਹੈ ਉਹ ਦਿਨ ਜਿਸ ਦਾ ਉਨ੍ਹਾਂ ਨਾਲ ਵਾਅਦਾ ਸੀ।

Translation: Dr. Muhamad Habib, Bhai Harpreet Singh, Maulana Wahiduddin Khan.