Surah 78 · 40 verses · Dr. Muhamad Habib, Bhai Harpreet Singh, Maulana Wahiduddin Khan

Surah An-Naba in Panjabi

In English with tafsir

بِسۡمِ ٱللَّهِ ٱلرَّحۡمَٰنِ ٱلرَّحِيمِ

78:1

عَمَّ يَتَسَآءَلُونَ

ਲੋਕ ਕਿਸ ਚੀਜ਼ ਬਾਰੇ ਪੁੱਛ ਰਹੇ ਹਨ।

78:2

عَنِ ٱلنَّبَإِ ٱلۡعَظِيمِ

ਉਸ ਵੱਡੀ ਸੂਚਨਾ ਬਾਰੇ।

78:3

ٱلَّذِي هُمۡ فِيهِ مُخۡتَلِفُونَ

ਜਿਸ ਬਾਰੇ ਇਹ ਲੋਕ ਮੱਤਭੇਦ ਕਰਦੇ ਹਨ।

78:4

كـَلَّا سَيَعۡلَمُونَ

ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।

78:5

ثُمَّ كـَلَّا سَيَعۡلَمُونَ

ਕਦੇ ਵੀ ਨਹੀਂ, ਜਲਦੀ ਹੀ ਉਹ ਜਾਣ ਲੈਣਗੇ।

78:6

أَلَمۡ نَجۡعَلِ ٱلۡأَرۡضَ مِهَٰدًا

ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ।

78:7

وَٱلۡجِبَالَ أَوۡتَادًا

ਅਤੇ ਪਹਾੜਾਂ ਨੂੰ ਮੇਖਾਂ (ਸਹਾਰਾ ਦੇਣ ਵਾਲੇ ਖੰਬੇ)।

78:8

وَخَلَقۡنَٰكُمۡ أَزۡوَٰجًا

ਅਤੇ ਤੁਹਾਨੂੰ ਅਸੀਂ' ਜੋੜੇ-ਜੋੜੇ ਬਣਾਇਆ।

78:9

وَجَعَلۡنَا نَوۡمَكُمۡ سُبَاتًا

ਅਤੇ ਨੀਂਦ ਨੂੰ ਤੁਹਾਡੀ ਥਕਾਨ ਦੂਰ ਕਰਨ ਲਈ ਬਣਾਇਆ।

78:10

وَجَعَلۡنَا ٱلَّيۡلَ لِبَاسًا

ਅਤੇ ਰਾਤ ਨੂੰ ਪਰਦਾ ਬਣਾਇਆ।

78:11

وَجَعَلۡنَا ٱلنَّهَارَ مَعَاشًا

ਅਤੇ ਅਸੀਂ ਦਿਨ ਨੂੰ ਰੋਜ਼ੀ ਕਮਾਉਣ ਦਾ ਸਮਾਂ ਬਣਾਇਆ।

78:12

وَبَنَيۡنَا فَوۡقَكُمۡ سَبۡعًا شِدَادًا

ਅਤੇ ਅਸੀਂ ਤੁਹਾਡੇ ਉੱਪਰ ਸੱਤ ਪੱਕੇ ਅਸਮਾਨ ਬਣਾਏ।

78:13

وَجَعَلۡنَا سِرَاجًا وَهَّاجًا

ਅਤੇ ਅਸੀਂ ਉਨ੍ਹਾਂ ਵਿਚ ਇੱਕ ਚਮਕਦਾ ਹੋਇਆ ਦੀਵਾ ਰੱਖ ਦਿੱਤਾ।

78:14

وَأَنزَلۡنَا مِنَ ٱلۡمُعۡصِرَٰتِ مَآءً ثَجَّاجًا

ਅਤੇ ਅਸੀਂ ਪਾਣੀ ਨਾਲ ਭਰੇ ਬੱਦਲਾਂ ਰਾਹੀ' ਮੋਹਲੇਧਾਰ ਮੀਂਹ ਵਰਸਾਇਆ।

78:15

لِّنُخۡرِجَ بِهِۦ حَبًّا وَنَبَاتًا

ਤਾਂ ਕਿ ਅਸੀਂ ਉਸ ਦੇ ਰਾਹੀਂ ਅਨਾਜ ਅਤੇ ਸਬਜ਼ੀਆਂ ਉਗਾਈਏ।

78:16

وَجَنَّٰتٍ أَلۡفَافًا

ਅਤੇ ਸੰਘਣੇ ਬਾਗ਼।

78:17

إِنَّ يَوۡمَ ٱلۡفَصۡلِ كَانَ مِيقَٰتًا

ਬੇਸ਼ੱਕ ਫ਼ੈਸਲੇ ਦੇ ਦਿਨ ਦਾ ਸਮਾਂ ਨਿਸ਼ਚਿਤ ਹੈ।

78:18

يَوۡمَ يُنفَخُ فِي ٱلصُّورِ فَتَأۡتُونَ أَفۡوَاجًا

ਜਿਸ ਦਿਨ ਸੂਰ ਵਿਚ ਬਿਗਲ ਵਜਾਇਆ ਜਾਵੇਗਾ, ਫਿਰ ਤੁਸੀਂ ਝੂੰਡਾਂ ਦੇ ਝੁੰਡ ਆਵੋਗੇ।

78:19

وَفُتِحَتِ ٱلسَّمَآءُ فَكَانَتۡ أَبۡوَٰبًا

ਅਤੇ ਅਸਮਾਨ ਖੌਲ੍ਹ ਦਿੱਤਾ ਜਾਵੇਗਾ, ਫਿਰ ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।

78:20

وَسُيِّرَتِ ٱلۡجِبَالُ فَكَانَتۡ سَرَابًا

ਅਤੇ ਪਹਾੜ ਚਲਾ ਦਿੱਤਾ ਜਾਣਗੇ ਉਹ ਰੇਤ ਵਰਗੇ ਹੋ ਜਾਣਗੇ।

78:21

إِنَّ جَهَنَّمَ كَانَتۡ مِرۡصَادًا

ਬੇਸ਼ੱਕ ਨਰਕ ਘਾਤ ਵਿਚ ਹੈ।

78:22

لِّلطَّٰغِينَ مَـَٔابًا

ਬਾਗ਼ੀਆਂ ਦਾ ਟਿਕਾਣਾ।

78:23

لَّٰبِثِينَ فِيهَآ أَحۡقَابًا

ਉਸ ਵਿਚ ਉਹ ਲੰਮੇ ਸਮੇਂ ਤੱਕ ਪਏ ਰਹਿਣਗੇ।

78:24

لَّا يَذُوقُونَ فِيهَا بَرۡدًا وَلَا شَرَابًا

ਉਸ ਵਿਚ ਨਾ ਉਹ ਕਿਸੇ ਠੰਡਕ ਨੂੰ ਚੱਖਣਗੇ ਅਤੇ ਨਾ ਪੀਣ ਵਾਲੀ ਜ਼ੀਜ਼ ਨੂੰ।

78:25

إِلَّا حَمِيمًا وَغَسَّاقًا

ਪਰੰਤੂ ਖੌਲ੍ਹਦਾ ਪਾਣੀ ਅਤੇ (ਜਖ਼ਮਾਂ ਦੀ) ਪੀਕ।

78:26

جَزَآءً وِفَاقًا

ਉਨ੍ਹਾਂ ਦੇ ਕਰਮ ਅਨੁਸਾਰ ਬਦਲਾ ਹੈ।

78:27

إِنَّهُمۡ كَانُواْ لَا يَرۡجُونَ حِسَابًا

ਉਹ ਹਿਸਾਬ ਦਾ ਡਰ ਨਹੀਂ ਰੱਖਦੇ ਸਨ।

78:28

وَكَذَّبُواْ بِـَٔايَٰتِنَا كِذَّابًا

ਅਤੇ ਉਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਸੰਪੂਰਨ ਝੁਠਲਾ' ਦਿੱਤਾ।

78:29

وَكُلَّ شَيۡءٍ أَحۡصَيۡنَٰهُ كِتَٰبًا

ਅਤੇ ਅਸੀਂ ਹਰ ਚੀਜ਼ ਨੂੰ ਲਿਖ ਕੇ ਉਸ ਦੀ ਗਿਣਤੀ ਕਰ ਰੱਖੀ ਹੈ।

78:30

فَذُوقُواْ فَلَن نَّزِيدَكُمۡ إِلَّا عَذَابًا

ਤਾਂ ਚੱਖੋ। ਅਸੀਂ ਤੁਹਾਡੀ ਸਜ਼ਾ ਵਧਾਉਂਦੇ ਜਾਂਵਾਗੇ।

78:31

إِنَّ لِلۡمُتَّقِينَ مَفَازًا

ਬੇਸ਼ੱਕ ਡਰਨ ਵਾਲਿਆਂ ਲਈ ਸਫ਼ਲਤਾ ਹੈ।

78:32

حَدَآئِقَ وَأَعۡنَٰبًا

ਸ਼ਾਗ਼ ਅਤੇ ਅੰਗੂਰ

78:33

وَكَوَاعِبَ أَتۡرَابًا

ਅਤੇ ਬਰਾਬਰ ਉਮਰ ਵਾਲੀਆਂ ਨੌਜਵਾਨ ਲੜਕੀਆਂ।

78:34

وَكَأۡسًا دِهَاقًا

ਅਤੇ ਭਰੇ ਹੋਏ ਜਾਮ।

78:35

لَّا يَسۡمَعُونَ فِيهَا لَغۡوًا وَلَا كِذَّٰبًا

ਉੱਥੇ ਉਹ ਮਿਥਿਆ ਅਤੇ ਝੂਠੀਆਂ ਗੱਲਾਂ ਨਹੀਂ ਸੁਨਣਗੇ।

78:36

جَزَآءً مِّن رَّبِّكَ عَطَآءً حِسَابًا

ਤੇਰੇ ਰੱਬ ਵੱਲੋਂ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਬਦਲਾ ਹੋਵੇਗਾ।

78:37

رَّبِّ ٱلسَّمَٰوَٰتِ وَٱلۡأَرۡضِ وَمَا بَيۡنَهُمَا ٱلرَّحۡمَٰنِۖ لَا يَمۡلِكُونَ مِنۡهُ خِطَابًا

ਰਹਿਮਾਨ ਵੱਲੋਂ ਜਿਹੜਾ ਆਕਾਸ਼ ਅਤੇ ਧਰਤੀ ਅਤੇ ਉਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਦਾ ਪਾਲਣਹਾਰ ਹੈ। ਕੋਈ ਤਾਕਤ ਨਹੀਂ ਰੱਖਦਾ ਕਿ ਉਸ ਨਾਲ ਗੱਲ ਕਰੇ।

78:38

يَوۡمَ يَقُومُ ٱلرُّوحُ وَٱلۡمَلَٰٓئِكَةُ صَفًّاۖ لَّا يَتَكَلَّمُونَ إِلَّا مَنۡ أَذِنَ لَهُ ٱلرَّحۡمَٰنُ وَقَالَ صَوَابًا

ਜਿਸ ਦਿਨ ਜਿਬਰੀਲ ਅਤੇ ਫ਼ਰਿਸ਼ਤੇ ਕਤਾਰਾਂ ਬਣਾ ਕੇ ਖੜ੍ਹੇ ਹੋਣਗੇ, (ਉਸ ਵੇਲੇ) ਕੋਈ ਨਹੀਂ' ਬੋਲੇਗਾ। ਪਰੰਤੂ (ਉਸ ਤੋਂ' ਬਿਨ੍ਹਾਂ? ਜਿਸ ਨੂੰ ਰਹਿਮਾਨ ਆਗਿਆ ਦੇਵੇ ਅਤੇ ਉਹ ਯੋਗ ਗੱਲ ਕਹੇਗਾ।)

78:39

ذَٰلِكَ ٱلۡيَوۡمُ ٱلۡحَقُّۖ فَمَن شَآءَ ٱتَّخَذَ إِلَىٰ رَبِّهِۦ مَـَٔابًا

ਇਹ ਦਿਨ ਨਿਸ਼ਚਿਤ ਹੈ, ਸੌ ਜਿਹੜਾ ਚਾਹੇ ਆਪਣੇ ਰੱਬ ਵੱਲ (ਆਪਣਾ) ਟਿਕਾਣਾ ਬਣਾ ਲਵੇ।

78:40

إِنَّآ أَنذَرۡنَٰكُمۡ عَذَابًا قَرِيبًا يَوۡمَ يَنظُرُ ٱلۡمَرۡءُ مَا قَدَّمَتۡ يَدَاهُ وَيَقُولُ ٱلۡكَافِرُ يَٰلَيۡتَنِي كُنتُ تُرَٰبَۢا

ਅਸੀਂ ਤੁਹਾਨੂੰ ਨੇੜੇ ਆ ਜਾਣ ਵਾਲੀ ਸਜ਼ਾ ਤੋਂ ਡਰਾ ਦਿੱਤਾ ਹੈ। ਜਿਸ ਦਿਨ ਮਨੁੱਖ ਉਸ ਨੂੰ ਦੇਖ ਲਵੇਗਾ, ਜਿਹੜਾ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਤਾਂ ਅਵੱਗਿਆਕਾਰੀ ਆਖੇਗਾ ਕਿ ਕਾਸ਼! ਮੈਂ ਸਿੱਟੀ ਹੁੰਦਾ।

Translation: Dr. Muhamad Habib, Bhai Harpreet Singh, Maulana Wahiduddin Khan.